ਅੰਕਲ ਜੀ ਘਰ ਹੀ ਹੋ? ਮੇਰੇ ਹਾਂਜੀ ਕਹਿਣ ਤੇ ਕਹਿੰਦਾ ਬਸ ਅੰਕਲ ਜੀ ਮੈਂ ਹੁਣੇ ਆਇਆ।
ਪੰਜ ਕ਼ੁ ਮਿੰਟਾਂ ਬਾਅਦ ਡੋਰ ਬੈੱਲ ਵੱਜੀ ਤੇ ਮੈਂ ਉਸਨੂੰ ਅੰਦਰ ਲੈ ਆਇਆ। ਮੇਰੀ ਸ਼ਰੀਕ ਏ ਹੈਯਾਤ ਪਾਣੀ ਲੈ ਆਈ। ਸ਼ਾਇਦ ਅੰਦਰੋਂ ਹੱਸਦੀ ਹੋਵੇ ਬਈ ਸੱਠ ਸਾਲਾਂ ਦੇ ਨੇ ਆਹ ਜੁਆਕ ਨੂੰ ਬੇਲੀ ਬਣਾਇਆ। ਖੈਰ ਉਸਨੂੰ ਪਤਾ ਹੈ ਕਿ ਇਹ੍ਹਨਾਂ ਕੋਲੇ ਆਉਣ ਵਾਲਾ ਇਹ੍ਹਨਾਂ ਦਾ ਬੇਲੀ ਹੀ ਹੁੰਦਾ ਹੈ ਭਾਵੇਂ ਉਂਜ ਉਹ ਅੰਕਲ ਅੰਕਲ ਕਰੀ ਜਾਵੇ। ਹਰ ਉਮਰ ਦੇ ਲੋਕ ਬੰਦੇ ਬੱਚੇ ਜਵਾਨ ਮੇਰੀ ਮਿੱਤਰ ਮੰਡਲੀ ਦਾ ਹਿੱਸਾ ਹਨ। ਕਈ ਵਾਰੀ ਤਾਂ ਕੋਈ ਨਾ ਕੋਈ ਬੇਟੀ ਵੀ ਆ ਜਾਂਦੀ ਹੈ ਜੋ ਫਬ ਤੇ ਦੋਸਤ ਹੁੰਦੀ ਹੈ ਯ ਕੋਈ ਪੁਰਾਣੀ ਪਾਠਕ। ਤੇ ਇਹ ਕੋਫ਼ੀ ਤੇ ਨਾਲ ਨਿੱਕ ਸੁੱਖ ਦੇ ਜਾਂਦੀ ਹੈ। ਆਉਣ ਆਲੇ ਨਾਲ ਮੇਰੀ ਚਰਚਾ ਦਾ ਵਿਸ਼ਾ ਸਾਹਿਤ ਸੰਗੀਤ ਸਮਾਜ ਸੇਵਾ ਹੀ ਹੁੰਦਾ ਹੈ। ਬਾਕੀ ਮੈਨੂੰ ਅਗਲੇ ਨੂੰ ਪੂਰੀ ਤਰਾਂ ਜਾਨਣ ਦਾ ਸ਼ੋਂਕ ਹੁੰਦਾ ਹੈ। ਗੱਲਾਂ ਗੱਲਾਂ ਵਿਚ ਮੈਂ ਅਗਲੇ ਨੂੰ ਪੂਰਾ ਰਿੜਕ ਲੈਂਦਾ ਹਾਂ। ਜਿਸ ਨਾਲ ਮੈਨੂੰ ਉਸਦੀ ਸਖਸ਼ੀਅਤ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲਦਾ ਹੈ। ਇਹੀ ਕੁਝ #ਦੀਪਕਸਚਦੇਵਾ ਨਾਲ ਹੋਇਆ। ਮੁੰਡਾ ਮਿਹਨਤੀ ਤੇ ਪਿਆਰਾ ਲੱਗਿਆ ਮੈਨੂੰ। ਪਰਿਵਾਰ ਦਾ ਜਿੰਮੇਦਾਰ ਸਖਸ਼ ਲਗਿਆ। ਭਾਵੇ ਸਾਡੇ ਕੋਲ ਗਲਬਾਤ ਲਈ ਕੋਈ ਖਾਸ ਵਿਸ਼ਾ ਨਹੀਂ ਸੀ ਪਰ ਜਿੰਨੀ ਵੀ ਗਲਬਾਤ ਹੋਈ ਵਧੀਆ ਹੋਈ। ਉਸਦੀ ਦਿਲਚਸਪੀ ਮੇਰੀਆਂ ਲਿਖੀਆਂ ਕਿਤਾਬਾਂ ਵਿੱਚ ਸੀ। ਮੈਂ ਉਸਨੂੰ ਮੇਰੀ ਜਿੰਦਗੀ ਦੇ ਤਜ਼ੁਰਬਿਆ ਤੇ ਅਧਾਰਿਤ ਮੇਰੀ ਪੰਜਵੀ ਕਿਤਾਬ ਬਾਬੇ ਹਰਗੁਲਾਲ ਦੀ ਹੱਟੀ ਭਾਗ II ਪੜ੍ਹਨ ਲਈ ਦਿੱਤੀ।
ਸਾਡੇ ਆਸੇ ਪਾਸੇ ਬਹੁਤ ਨੌਜਵਾਨ ਹਨ ਜੋ ਸਮਾਜ ਸੇਵਾ ਵਿੱਚ ਮਸਤ ਹਨ। ਕੁਝ ਕ਼ੁ ਉਭਰਦੀਆਂ ਕਲਮਾਂ ਹਨ ਕੁਝ ਭਾਵੀ ਗਾਇਕ ਕਵੀ ਹਨ ਯ ਕੁਝ ਕ਼ੁ ਅਜਿਹੇ ਕਾਮਜਾਬ ਲੋਕ ਹਨ ਜਿੰਨਾ ਨੇ ਆਪਣਾ ਜੀਵਨ ਜ਼ੀਰੋ ਤੋਂ ਸ਼ੁਰੂ ਕੀਤਾ ਅੱਜ ਬੁਲੰਦੀਆਂ ਤੇ ਹਨ। ਬਾਰੇ ਲਿਖਣਾ, ਓਹਨਾ ਦਾ ਹੌਸਲਾ ਵਧਾਉਣਾ ਜਰੂਰੀ ਹੈ ਤਾਂਕਿ ਉਹ ਆਪਣੇ ਖੇਤਰ ਵਿਚ ਨਾਮਣਾ ਖੱਟ ਸਕਣ। ਉਭਰਦੇ ਕਵੀਆਂ ਲੇਖਕਾਂ ਸਮਾਜ ਸੇਵੀਆਂ ਦਾ ਹੌਸਲਾ ਵਧਾਉਣ ਲਈ ਮੇਰੀ ਕਲਮ ਹਮੇਸ਼ਾ ਚਲਦੀ ਰਹੇਗੀ।
ਗੱਲ ਵੱਡੇ ਛੋਟੇ ਅਮੀਰ ਗਰੀਬ ਦੀ ਨਹੀਂ ਹੁੰਦੀ ਗੱਲ ਦੋਸਤੀ ਦੀ ਹੈ ਭਾਵੇ ਦੋਸਤੀ ਫਬ ਵਾਲੀ ਕਿਓੰ ਨਾ ਹੋਵੇ। ਹਰੇਕ ਕੋਲੋ ਅਸੀਂ ਕੁਝ ਚੰਗਾ ਸਿੱਖ ਸਕਦੇ ਹਾਂ।
#ਰਮੇਸ਼ਸੇਠੀਬਾਦਲ