ਜਦੋ ਮੇਰੀ ਪਹਿਲੀ ਕਿਤਾਬ ਛਪਕੇ ਆਈ ।
ਸਾਹਿਤ ਦੇ ਖੇਤਰ ਨਾਲ ਜੁੜੇ ਲੋਕ ਨਿੱਤ ਨਵੀ ਕਿਤਾਬ ਛਪਾਉਂਦੇ ਹਨ। ਹਜਾਰਾਂ ਕਿਤਾਬਾਂ ਹਰ ਸਾਲ ਬਾਜਾਰ ਵਿੱਚ ਆTਂਦੀਆਂ ਹਨ। ਕੋਈ ਕਵਿਤਾ ਲਿਖੀ ਜਾਂਦਾ ਹੈ ਕੋਈ ਕਹਾਣੀਆਂ ਦਾ ਬਾਦਸਾਹ ਹੁੰਦਾ ਹੈ। ਕੋਈ ਲੇਖ ਲਿਖਦਾ ਹੈ ਕੋਈ ਯਾਦਾਂ ਦੀ ਪਿਟਾਰੀ ਖੋਲਦਾ ਹੈ। ਕਈ ਲੋਕ ਨਾਵਲ ਲਿਖਦੇ ਹਨ ਤੇ ਨਾਵਲਕਾਰ ਬਣ ਜਾਂਦੇ ਹਨ। ਕੁਝ ਕੁ ਕਿਤਾਬਾਂ ਸਿਖਰਾਂ ਨੂੰ ਛੂਹ ਜਾਦੀਆਂ ਹਨ ਤੇ ਬਹੁਤੀਆਂ ਕਿਤਾਬਾਂ ਸਟੋਰਾਂ ਚ ਪਈਆਂ ਧੂਲ ਫੱਕਦੀਆਂ ਰਹਿੰਦੀਆਂ ਹਨ। ਲੇਖਕ ਦੀ ਲੇਖਣੀ ਚ ਦਮ ਹੋਵੇ ਤਾਂ ਪਬਲਿਸaਰ ਕਿਤਾਬ ਛਾਪ ਵੀ ਦਿੰਦਾ ਹੈ ਤੇ ਚਾਰ ਛਿਲੜ੍ਹ ਵੀ ਦੇ ਦਿੰਦਾ ਹੈ। ਪਰ ਬਹੁਤੇ ਵਾਰੀ ਨਵੇ ਲੇਖਿਕਾਂ ਨੂੰ ਪੱਲਿਉ ਖਰਚ ਕਰਕੇ ਹੀ ਕਿਤਾਬ ਛਪਵਾਉਣੀ ਪੈਂਦੀ ਹੈ। ਫਿਰ ਲੋਕਾਂ ਦੀਆਂ ੰਿਮਨਤਾਂ ਕਰਕੇ ਕਿਤਾਬ ਵੇਚਣੀ ਪੈਂਦੀ ਹੈ। ਪੈਸੇ ਵਾਲੇ ਲੋਕ ਤਾਂ ਜੇਬ ਚੌ ਪੈਸੇ ਲਾਕੇ ਕਿਤਾਬ ਵੀ ਛਪਵਾ ਲੈਦੇ ਹਨ ਤੇ ਪ੍ਰਚਾਰ ਵੀ ਆਪਣਾ ਖਰਚ ਕਰਕੇ ਕਰਵਾਉਂਦੇ ਹਨ। ਆਪ ਹੀ ਗੋਸaਟੀਆਂ ਦਾ ਪ੍ਰਬੰਧ ਕਰਵਾਉਂਦੇ ਹਨ। ਕਈ ਵਾਰੀ ਅਜੇਹੇ ਜੁਗਾੜੀਏ ਕਿਤਾਬ ਲਈ ਪੁਰਸਕਾਰਾਂ ਦਾ ਬੰਦੋਬਸਤ ਵੀ ਕਰ ਲੈਂਦੇ ਹਨ। ਪੁਰਸਕਾਰ ਪਾਉਣ ਲਈ ਵੀ ਬਹੁਦ ਪਾਪੜ ਵੇਲਣੇ ਪੈਂਦੇ ਹਨ। ਪਰ ਹਰ ਥਾਂ ਤੇ ਤਾਂ ਪੈਸਾ ਤੇ ਜੁਗਾੜ ਵੀ ਤੇ ਕੰਮ ਨਹੀ ਕਰਦਾ। ਤੇ ਕਈ ਵਾਰੀ ਚੰਗੀਆਂ ਕਿਤਾਬਾਂ ਦੀ ਵੁਕਤ ਪੈ ਜਾਂਦੀ ਹੈ ਤੇ ਰਾਮ ਭਰੋਸੇ ਪੁਰਸਕਾਰ ਵਗੈਰਾ ਵੀ ਮਿਲ ਜਾਂਦਾ ਹੈ।
ਮੇਰੀ ਪਹਿਲੀ ਕਿਤਾਬ ਵੇਲੇ ਵੀ ਆਹੀ ਚੱਕਰ ਸੀ। ਕਿਸੇ ਪਬਲਿਸaਰ ਕੋਲੇ ਜਾਣ ਦਾ ਜਾ ਗੱਲ ਕਰਨ ਦਾ ਹੋਸਲਾ ਨਹੀ ਸੀ। ਜਦੋ ਕਿ ਮੈਟਰ ਕਾਫੀ ਪਿਆ ਸੀ।ਚਲੋ ਕਿਸੇ ਚੰਗੇ ਪਬਲਿਸਰ ਨਾਲ ਗੱਲ ਕਰਕੇ ਮੈ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਛਪਵਾ ਹੀ ਲਿਆ। ਇਸਦਾ ਨਾਮ ਵੀ ਪਬਲਿਸaਰ ਨੇ ਆਪੇ ਹੀ ਰੱਖ ਦਿੱਤਾ।ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਵੀ ਬਹੁਤ ਸਾਦੇ ਢੰਗ ਨਾਲ ਹੀ ਕਰਵਾਈ ਗਈ। ਭਾਂਵੇ ਮੈ ਬਹੁਤ ਸਾਰੀਆਂ ਕਿਤਾਬਾਂ ਮੁਫਤ ਹੀ ਦਿੱਤੀਆਂ। ਪਰ ਫਿਰ ਵੀ ਇੰਨੀਆਂ ਕੁ ਵਿਕ ਹੀ ਗਈਆਂ ਕਿ ਮੇਰੇ ਸਾਰੇ ਖਰਚੇ ਪੂਰੇ ਹੋ ਗਏ।ਮੇਰੀ ਜੇਬ ਤੇ ਕੋਈ ਵਾਧੂ ਭਾਰ ਨਾ ਪਿਆ।ਬਹੁਤ ਕੋੜੇ ਮਿੱਠੇ ਤਜਰਬੇ ਵੀ ਹੋਏ।
ਮੇਰੀ ਕਿਤਾਬ ਦੀ ਇੱਕ ਕਾਪੀ ਮੈ ਉਸ ਸਮੇ ਜਿਲ੍ਹੇ ਦੇ ਡਿਪਟੀ ਕਮਿਸaਨਰ ਸ੍ਰੀ ਪਰਮਜੀਤ ਸਿੰਘ ਨੂੰ ਭੇਟ ਕਰਨ ਲਈ ਆਪਣੇ ਮੋਜੂਦਾ ਬੋਸ ਦੇ ਨਾਲ ਗਿਆ। ਕਿਤਾਬ ਵੇਖ ਕੇ ਉਹ ਬਹੁਤ ਖੁਸa ਹੋਏ ਤੇ ਕਾਫੀ ਹੋਸਲੇ ਵਾਲੇ ਸਬਦ ਵੀਕ ਕਹੇ। ਝੱਟ ਹੀ ਸਾਡੇ ਲਈ ਚਾਹ ਦਾ ਹੁਕਮ ਦੇ ਕੇ ਉਹਨਾ ਨੇ ਸਾਡੇ ਬੈਠਿਆਂ ਹੀ ਦੋ ਤਿੰਨ ਕਹਾਣੀਆਂ ਪੜ੍ਹ ਲਈਆਂ। ਤੇ ਕਿਹਾ ਉਹਨਾ ਨੁੰ ਇੱਕ ਲੇਖਕ ਦਾ ਮਾਣ ਸਨਮਾਣ ਕਰਕੇ ਬਹੁਤ ਖੁਸaੀ ਹੋ ਰਹੀ ਹੈ।ਇੰਨਾ ਹੀ ਨਹੀ ਆਪਣੀ ਬਦਲੀ ਤੋ ਬਾਦ ਵੀ ਉਹਨਾ ਜਿਲ੍ਹੇ ਦੇ ਸਾਰੇ ਅਫਸਰਾਂ ਦੇ ਸਾਹਮਣੇ ਮੇਰੀ ਪ੍ਰਸੰਸਾ ਵਿੱਚ ਚੰਦ ਸਬਦ ਕਹੇ ਤੇ ਸਾਰਿਆਂ ਨੂੰ ਮੇਰੇ ਬਾਰੇ ਦੱਸਿਆ।
ਚੌਣਾਂ ਦੇ ਬਹੁਤ ਹੀ ਰੁਝੇਵਿਆਂ ਵਿੱਚ ਮੈ ਆਪਣੀ ਕਿਤਾਬ ਦੀ ਇੱਕ ਕਾਪੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਭੇਟ ਕੀਤੀ। ਉਹ ਬਹੁਤ ਖੁਸa ਹੋਏ। ਉਹਨਾਂ ਨੇ ਕਿਤਾਬ ਦੇ ਵਿਸaੇ ਬਾਰੇ ਵਿਸਥਾਰ ਨਾਲ ਪੁੱਛਿਆ। ਕਿਤਾਬ ਲੈਣ ਤੋ ਬਾਅਦ ਉਹਨਾ ਨੇ ਕਿਤਾਬ ਆਪਣੇ ਪੀ ਏ ਨੂੰ ਦਿੰਦੇ ਹੋਏ ਕਿਹਾ। ਕਾਕਾ ਇਹ ਕਿਤਾਬ ਮੇਰੀ ਗੱਡੀ ਵਿੱਚ ਰੱਖਦੇ ਸਫਰ ਦੋਰਾਨ ਮੈ ਜਰੂਰ ਪੜਾਂਗਾ।ਹਲਾਂਕਿ ਸਭ ਨੂੰ ਪਤਾ ਹੀ ਹੈ ਕਿ ਉਹਨਾ ਕੋਲ ਸਾਹਿਤ ਪੜਣ ਦਾ ਉੱਕਾ ਹੀ ਸਮਾਂ ਨਹੀ ਹੁੰਦਾ। ਉਹ ਵੀ ਮੇਰੇ ਵਰਗੇ ਨਵ ਜੰਮੇ ਲੇਖਕ ਨੂੰ ਪੜ੍ਹਣ ਦਾ। ਉਹਨਾ ਦੇ ਰਝੇਵੇ ਹੀ ਇੰਨੇ ਹੁੰਦੇ ਹਨ। ਪਰ ਇੱਕ ਮੁੱਖ ਮੰਤਰੀ ਵਲੋ ਕਿਸੇ ਨਵੇ ਉਭਰਦੇ ਲੇਖਕ ਲਈ ਬੋਲੇ ਗਏ ਇਹ ਚੰਦ ਸaਬਦ ਮਹਿਣਾ ਰੱਖਦੇ ਹਨ।
ਜਿੰਦਗੀ ਦੇ ਅੱਠ ਦਹਾਕਿਆਂ ਨੂੰ ਢੁੱਕ ਚੁਕੀ ਮੇਰੀ ਭੂਆ ਜੀ ਮਾਇਆ ਰਾਣੀ ਨੂੰ ਜਦੋ ਮੈ ਕਿਤਾਬ ਦਿੱਤੀ ਤਾਂ ਉਸ ਨੇ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਉਸਨੇ ਲਗਾਤਾਰ ਬੈਠ ਕੇ ਦੋ ਦਿਨਾਂ ਵਿੱਚ ਕਿਤਾਬ ਪੜ੍ਹ ਕੇ ਹੀ ਸਾਹ ਲਿਆ। ਫਿਰ ਉਸ ਨੇ ਇੱਕ ਇੱਕ ਕਹਾਣੀ ਦੀ ਮੇਰੇ ਨਾਲ ਚਰਚਾ ਕੀਤੀ। ਮੇਰੀ ਭੂਆ ਜੀ ਨੇ ਸਾਇਦ ਸਕੂਲ ਦਾ ਮੂੰਹ ਨਹੀ ਵੇਖਿਆ। ਪਵਿੱਤਰ ਬਾਣੀ ਦੇ ਗੁਟਕੇ ਪੜ੍ਹ ਕੇ ਹੀ ਉਸਨੇ ਗੁਰਮੁਖੀ ਸਿੱਖੀ ਸੀ।ਫਿਰ ਉਸਨੇ ਇਹ ਕਿਤਾਬ ਆਪਣੀਆਂ ਗੁਆਢਣਾਂ ਤੇ ਧੀਆਂ ਨੂੰ ਪੜ੍ਹਾਈ। ਸਾਰੇ ਵਿਹੜੇ ਵਿੱਚ ਮੇਰੀ ਕਿਤਾਬ ਦੀ ਚਰਚਾ ਕੀਤੀ।
ਇਹ ਕਿਤਾਬ ਮੇਰੀ ਘਰਵਾਲੀ ਨੇ ਵੀ ਜੈਤੋ ਰਹਿੰਦੀ ਆਪਣੀ ਸੱਤਰ ਸਾਲਾ ਭੂਆ ਛੋਟੋ ਨੂੰ ਭੇਂ ਦਿੱਤੀ। ਭੂਆ ਨੇ ਵੀ ਕਿਤਾਬ ਦੀ ਬਹੁਤ ਸਲਾਹਿਤ ਕੀਤੀ। ਹਰ ਕਹਾਣੀ ਵਿੱਚ ਉਸਨੂੰ ਟੁਟਦੇ ਰਿਸaਤਿਆਂ ਦਾ ਮੋਹ ਨਜਰ ਆਇਆ। ਫਿਰ ਉਹ ਕਈ ਦਿਨ ਟੈਲੀਫੋਨ ਤੇ ਕਹਾਣੀਆਂ ਦੀ ਚਰਚਾ ਕਰਦੀ ਰਹੀ। ਕਈ ਕਹਾਣੀਆਂ ਬਾਰੇ ਤਾਂ ਉਸਨੂੰ ਲੱਗਿਆ ਜਿਵੇ ਉਹ ਹੀ ਕਹਾਣੀ ਦੀ ਮੁੱਖ ਪਾਤਰ ਹੋਏ। ਕਿਸੇ ਦੀਆਂ ਭਾਵਨਾਵਾਂ ਦਾ ਹੂ ਬ ਹੂ ਪ੍ਰਗਟਾਵਾਂ ਕਰਨਾ ਹੀ ਕਹਾਣੀ ਦਾ ਮੰਤਵ ਹੁੰਦਾ ਹੈ।
ਇੰਨਾ ਹੀ ਨਹੀ ਜਿਥੇ ਵੀ ਉਹ ਕਿਤਾਬ ਗਈ । ਘਰ ਦੀ ਹਰ ਨੂੰਹ ਤੇ ਸੱਸ ਨੇ ਮਾਂ ਤੇ ਧੀ ਨੇ ਉਸ ਨੂੰ ਰੀਝ ਨਾਲ ਪੜ੍ਹਿਆ ।ਅਕਸਰ ਵੇਲੇ ਕਵੇਲੇ ਪਾਠਕਾਂ ਦੇ ਫੋਨ ਆਉਂਦੇ। ਕਹਾਣੀਆਂ ਬਾਰੇ ਚਰਚਾ ਹੁੰਦੀ। ਬਹੁਤੇ ਪਾਠਕਾਂ ਦੀ ਰਾਇ ਹੁੰਦੀ ਕਿ ਇਹ ਉਹਨਾ ਦੀ ਹੀ ਕਹਾਣੀ ਹੈ। ਫਲਾਣੀ ਕਹਾਣੀ ਤਾਂ ਮੇਰੇ ਤੇ ਪੂਰੀ ਢੁਕਦੀ ਹੈ। ਕਈ ਪਾਠਕ ਤਾਂ ਕਈ ਵਾਰੀ ਗੱਲਾਂ ਕਰਦੇ ਕਰਦੇ ਰੋ ਪੈਂਦੇ। ਖਾਸਕਰ ਕੁਝ ਦੁਖੀ ਬੀਬੀਆਂ। ਜਿੰਨਾ ਦੇ ਮਾਪੇ ਸੰਸਾਰ ਨੂੰ ਅਲਵਿਦਾ ਆਖ ਗਏ ਤੇ ਮੁੜ ਭਰਾਵਾਂ ਨੇ ਉਹਨਾ ਦੀ ਬਾਂਹ ਨਹੀ ਫੜੀ। ਕੁਝ ਕੁ ਮਾਵਾਂ ਜੋ ਪੁੱਤਾਂ ਦੇ ਰਾਜ ਵਿੱਚ ਆਪਣਾ ਰੰਡੇਪਾ ਕੱਟ ਰਹੀਆਂ ਹਨ । ਨੂੰਹਾਂ ਪੁੱਤਾਂ ਅੱਗੇ ਬੋਲ ਨਹੀ ਸਕਦੀਆਂ ਤੇ ਆਪਣੇ ਰਾਜ ਭਾਗ ਦੇ ਦਿਨਾਂ ਨੂੰ ਯਾਦ ਕਰਕੇ ਦੁਖੀ ਹੁੰਦੀਆਂ ।
ਕਿਤਾਬ ਦਾ ਸੱਚ ਕਈਆਂ ਦੇ ਹਾਜਮ ਨਹੀ ਹੋਇਆ। ਉਹਨਾ ਨੂੰ ਲੱਗਿਆ ਇਹ ਸੱਚ ਉਹਨਾ ਬਾਰੇ ਹੀ ਲਿਖਿਆ ਹੈ। ਚੋਰ ਦੀ ਦਾਹੜੀ ਵਿੱਚ ਤਿਨਕੇ ਵਾਲੀ ਗੱਲ। ਹੁਣ ਜਦੋ ਸੱਚ ਗਰਨਾਦਿਆ ਹੈ ਤਾਂ ਮਿਰਚਾਂ ਲਗਣੀਆਂ ਸੁਭਾਇਕੀ ਸੀ । ਖੈਰ ਉਹਨਾ ਨੇ ਵੀ ਆਪਣਾ ਗੁੱਸਾ ਕੱਢਿਆ। ਕਈ ਫੋਨ ਆਏ। ਇਹ ਵੀ ਕਿਤਾਬ ਦੀ ਮਸਹੂਰੀ ਹੀ ਸੀ।
ਮੇਰੀ ਪਹਿਲੀ ਕਿਤਾਬ ਨੇ ਮੈਨੂੰ ਹੋਸਲਾ ਦਿੱਤਾ ਤੇ ਫਿਰ ਜਲਦੀ ਹੀ ਮੇਰਾ ਦੂਸਰਾ ਕਹਾਣੀ ਸੰਗ੍ਰਹਿ ਕਰੇਲਿਆਂ ਵਾਲੀ ਆਂਟੀ ਪਾਠਕਾਂ ਤੱਕ ਪਹੁੰਚ ਗਿਆ। ਇਹ ਵੀ ਉਹਨਾ ਰਿਸaਤਿਆਂ ਦੀਆਂ ਤੰਦਾਂ ਤੇ ਅਧਾਰਿਤ ਸੀ ਂੋ ਟੁਟਣ ਕਿਨਾਰੇ ਸਨ। ਪਾਠਕਾਂ ਨੇ ਪਹਿਲੀ ਕਿਤਾਬ ਵਾਂਗੂ ਹੀ ਇੱਕੋ ਸਾਹ ਵਿੱਚ ਪੜ੍ਹਿਆ ਤੇ Tਹੀ ਮਾਣ ਬਖਸਿਆ। ਕਿਸੇ ਲੇਖਕ ਦੀ ਕਿਤਾਬ ਦੀ ਸਫਲਤਾ ਦੀ ਕਸੋਟੀ ਉਸ ਕਿਤਾਬ ਨੂੰ ਪਾਠਕ ਵਰਗ ਵਲੌ ਮਿਲਿਆ ਪਿਆਰ ਹੁੰਦਾ ਹੈ ਤੇ ਮੇਰੀ ਕਿਤਾਬ ਇਸ ਤੇ ਖਰੀ ਉਤਰੀ ਹੈ।ਇਹ ਇੱਕ ਲੇਖਕ ਦੇ ਰੂਪ ਵਿੱਚ ਮੇਰੀ ਪ੍ਰਪਾਤੀ ਹੀ ਹੈ।
ਰਮੇਸ ਸੇਠੀ ਬਾਦਲ
ਸੰਪਰਕ 98766 27233