#ਨਾਸ਼ਤਾ।
ਨਾਸ਼ਤਾ ਜਿਸ ਨੂੰ ਲੋਕ #ਬਰੇਕਫਾਸਟ ਵੀ ਆਖਦੇ ਹਨ। ਜਦੋਂ ਇਸ ਦਾ ਜਿਕਰ ਆਉਂਦਾ ਹੈ ਤਾਂ ਸਾਡੇ ਪੰਜਾਬੀਆਂ ਦੇ ਮੂਹਰੇ ਵੱਡੇ ਵੱਡੇ ਪਰੌਂਠੇ, ਮੱਖਣ ਦਾ ਪੇੜਾ, ਅੰਬ ਦਾ ਅਚਾਰ ਨਜ਼ਰ ਆਉਂਦਾ ਹੈ। ਕਈ ਵਾਰੀ ਇਹ ਪਰੌਂਠੇ ਆਲੂਆਂ ਦੇ ਪਰੌਂਠਿਆਂ ਵਿੱਚ ਬਦਲ ਜਾਂਦੇ ਹਨ। ਫਿਰ ਮਿਕਸ, ਪਿਆਜ਼, ਪਨੀਰ ਤੇ ਗੋਭੀ ਦੇ ਪਰੌਂਠੇ ਤੇ ਆਚਾਰ ਨਾਲ ਦਹੀਂ ਦਾ ਕੌਲਾ। ਇਸ ਤੋਂ ਘੱਟ ਨੂੰ ਅਸੀਂ ਨਾਸ਼ਤਾ ਹੀ ਨਹੀਂ ਸਮਝਦੇ। ਛੁੱਟੀ ਵਾਲੇ ਦਿਨ ਇਹ ਨਾਸ਼ਤਾ ਹੈਵੀ ਨਾਸ਼ਤੇ ਚ ਬਦਲ ਜਾਂਦਾ ਹੈ ਤੇ ਇਸ ਦੀ ਜਗ੍ਹਾ ਕਈ ਵਾਰੀ ਛੋਲੇ ਪੂਰੀਆਂ ਯ ਭਠੂਰੇਂ ਆ ਜਾਂਦੇ ਹਨ। ਤਲਿਆ ਹੋਇਆ ਹੈਵੀ ਨਾਸ਼ਤਾ। ਦਫਤਰ ਜਲਦੀ ਜਾਣ ਵਾਲੇ ਸ਼ਹਿਰੀਆਂ ਨੇ ਪਰੌਂਠੇ ਨੂੰ ਪਰੌਂਠੀ ਵਿੱਚ ਬਦਲ ਦਿੱਤਾ ਹੈ। ਯ ਬ੍ਰੈਡ ਸੇਕ ਲਏ ਜਾਂਦੇ ਹਨ ਉਪਰ ਅਮੁਲ ਯ ਵੇਰਕਾ ਦਾ ਪੀਲਾ ਬਟਰ। ਠੰਡੇ ਬ੍ਰੈਡ ਤੇ ਜੈਮ। ਘਾਹ ਫੂਸ ਖਾਣ ਵਾਲਿਆਂ ਦੇ ਨਾਸ਼ਤੇ ਦੀ ਹੀ ਚਰਚਾ ਕਰਦੇ ਹਾਂ। ਅਸੀਂ ਤਾਂ ਛੋਟੇ ਹੁੰਦੇ ਰਾਤ ਦੀ ਬਚੀ ਰੋਟੀ ਨੂੰ ਚੁੱਲ੍ਹੇ ਚ ਗਰਮ ਕਰਕੇ ਉਪਰ ਲੂਣ ਭੁੱਕਕੇ ਖਾਣ ਨੂੰ ਹੀ ਨਾਸ਼ਤਾ ਕਹਿੰਦੇ ਸੀ। ਅਕਸਰ ਹੀ ਉਸ ਬੇਹੀ ਰੋਟੀ ਪਿੱਛੇ ਭੈਣ ਭਰਾਵਾਂ ਵਿਚਕਾਰ ਦੰਗੇ ਹੋ ਜਾਂਦੇ ਸਨ। ਬਜ਼ੁਰਗ ਤੇ ਬੀਮਾਰ ਆਦਮੀ ਨੂੰ ਦਲੀਆ ਯ ਖਿਚੜੀ ਦਾ ਨਾਸ਼ਤਾ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਡਾਕਟਰ ਵੀ ਬੀਮਾਰ ਨੂੰ ਦੁੱਧ ਨਾਲ ਬ੍ਰੈਡ ਯ ਡਬਲ ਰੋਟੀ ਦੇਣ ਦੀ ਸਲਾਹ ਦਿੰਦੇ ਸਨ।
ਅੱਜ ਕੱਲ੍ਹ ਅਮੀਰਾਂ ਦੇ ਨਾਸ਼ਤੇ ਦੀਆਂ ਕਿਸਮਾਂ ਬਦਲੀਆਂ ਹੋਈਆਂ ਹਨ। ਦੁੱਧ ਵਿੱਚ ਕੋਰਨ ਫਲੈਕਸ, ਫਲ ਫਰੂਟ, ਤਾਜੇ ਜੂਸ ਦੇ ਸੇਵਨ ਨੂੰ ਨਾਸ਼ਤੇ ਦੀ ਕੈਟਾਗਿਰੀ ਵਿੱਚ ਰੱਖਿਆ ਗਿਆ ਹੈ।
ਹੈਲਦੀ ਪੌਸ਼ਟਿਕ ਖਾਣ ਦਾ ਮਸ਼ਵਰਾ ਦੇਣ ਵਾਲੇ ਅੱਜ ਕੱਲ੍ਹ ਓਟਸ ਖਾਣ ਦੀ ਸਲਾਹ ਦਿੰਦੇ ਹਨ।ਕੋਧਰੇ, ਕੰਗਨੀ, ਸੁਆਂਕ ਦਾ ਦਲੀਆ ਖਿਚੜੀ ਨੂੰ ਪਹਿਲ ਦਿੰਦੇ ਹਨ। ਅੱਜ ਮੈਂ ਵੀ ਓਟਸ ਦੀ ਖਿਚੜੀ ਬਣਾਕੇ ਖਾਧੀ ਜੋ ਲਾਜਬਾਬ ਲੱਗੀ। ਕਹਿੰਦੇ ਇਸ ਵਿੱਚ ਜ਼ਿਆਦਾ ਫਾਈਬਰ ਤੇ ਘੱਟ ਸ਼ੂਗਰ ਹੁੰਦੀ ਹੈ। ਬੁਢਾਪੇ ਵਿੱਚ ਤਾਂ ਆਹੀ ਖਾਣ ਵਿੱਚ ਭਲਾਈ ਹੈ। ਹੋਰ ਐਲਟੀਆਰਐਮ ਪੀਟੀਆਰਐਮ ਹਜ਼ਮ ਵੀ ਨਹੀਂ ਆਉਂਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ