ਵਾਹਵਾ ਚਿਰ ਹੋ ਗਿਆ। ਸ਼ਾਇਦ ਓਦੋਂ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਹੀ ਮਾਰਕੀਟ ਵਿਚ ਆਇਆ ਸੀ। ਮੈਂ ਅਜੇ ਫੇਸ ਬੁੱਕ ਤੇ ਟੁੱਟੀ ਫੁੱਟੀ ਪੰਜਾਬੀ ਲਿੱਖਦਾ ਹੁੰਦਾ ਸੀ। ਸਾਡੇ ਨੇੜਲੇ ਪਿੰਡ ਦਾ ਅਮ੍ਰਿਤਪਾਲ ਨੇ ਵੀ ਫੇਸ ਬੁੱਕ ਆਪਣਾ ਘੋਲ ਸ਼ੁਰੂ ਕੀਤਾ ਸੀ। ਮਨ ਵਿਚ ਉਤਸ਼ਾਹ ਸੀ। ਜਿੰਨਾ ਕੁ ਲਿਖਦਾ ਵਾਹ ਜੀ ਵਾਹ ਜੀ ਕਰਵਾ ਦਿੰਦਾ। ਜੋ ਵੀ ਪੜ੍ਹਦਾ ਅਮ੍ਰਿਤਪਾਲ ਦਾ ਕਾਇਲ ਹੋ ਜਾਂਦਾ। ਇਹ ਘੁੱਦੇ ਪਿੰਡ ਦਾ ਜੰਮਪਲ ਹੈ ਤੇ ਆਪਣੇ ਨਾਮ ਨਾਲ ਘੁੱਦਾ ਲਿੱਖਦਾ। ਫੇਸ ਬੁੱਕ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਤੇ ਖੜ ਕੇ ਤੁਸੀਂ ਲਿਖ ਸਕਦੇ ਹੋ। ਗਾ ਸਕਦੇ ਹੋ। ਸੁਣਨ ਵਾਲੇ ਲੱਖਾਂ ਮਿਲ ਜਾਂਦੇ ਹਨ। like ਕਰਨ ਵਾਲੇ ਬਿਨਾਂ ਪੜ੍ਹੇ ਵਾਧੂ ਹੌਸਲਾ ਦੇ ਦਿੰਦੇ ਹਨ। ਤੇ ਪੜ੍ਹ ਕੇ ਟਿਪਣੀ ਕਰਨ ਵਾਲਿਆਂ ਦੀ ਹੱਲਾ ਸ਼ੇਰੀ ਨਾਲ ਤਾਂ ਮਾਊਂਟ ਐਵਰੈਸਟ ਵੀ ਫਤਹਿ ਕੀਤੀ ਜਾ ਸਕਦੀ ਹੈ। ਬਿਜਲੀ ਦਾ ਬਿੱਲ ਭਰਨ ਆਇਆ ਅਮ੍ਰਿਤਪਾਲ ਘੁੱਦਾ ਮੈਨੂੰ ਮਿਲਣ ਆਇਆ। ਮਿਲਣ ਦੀ ਤਾਂਘ ਮੈਨੂੰ ਵੀ ਵਾਹਵਾ ਸੀ ਕਿ ਠੇਠ ਪੰਜਾਬੀ ਦੇ ਇਸ ਸ਼ੇਰ ਪੁੱਤ ਨੂੰ ਮਿਲਾ। ਚਲੋ ਵਾਹਵਾ ਲੰਬੀ ਚਰਚਾ ਹੋਈ। ਫਿਰ ਇਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਇਹ ਨੌਜਵਾਨ ਕਾਫੀ ਅੱਗੇ ਵੱਧ ਗਿਆ। ਮੈਂ ਵੀ ਚਾਰ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਦਿੱਤੀਆਂ ਤੇ ਪੰਜਵੀ ਦਾ ਖੜੜਾ ਤਿਆਰ ਹੈ। ਪਰ ਅਮ੍ਰਿਤਪਾਲ ਘੁੱਦੇ ਦੀ ਨੇ ਜੋ ਰਫਤਾਰ ਫੜੀ ਸ਼ਾਇਦ ਮੈਂ ਪਿੱਛੇ ਰਹਿ ਗਿਆ।
ਫੁਰਤੀਲੇ ਨੌਜਵਾਨ ਦੇ ਮਾਂ ਬੋਲੀ ਪੰਜਾਬੀ ਪ੍ਰਤੀ ਜਜ਼ਬੇ ਨੂੰ ਮੇਰਾ ਸਲਾਮ।
ਦੱਬੀ ਚੱਲ ਕਿੱਲੀ ਨਿੱਕਿਆ। ਘੁੱਦਾ ਸਿੰਘ
#ਰਮੇਸ਼ਸੇਠੀਬਾਦਲ