ਅਸੀਂ ਪਿੰਡ ਵਿੱਚ ਰਹਿੰਦੇ ਸੀ। ਸਾਡੇ ਘਰ ਦੇ ਨੇੜੇ ਤਾਈ ਨਿੱਕੋ ਰਹਿੰਦੀ ਸੀ। ਉਸਦਾ ਛੋਟਾ ਮੁੰਡਾ ਅਕਸਰ ਸਾਡੇ ਘਰੋਂ ਪਿੱਤਲ ਦੀ ਕੜਾਹੀ ਮੰਗਣ ਆਉਂਦਾ।
ਕੀ ਕਰਨੀ ਹੈ ਕਡ਼ਾਈ। ਮੇਰੀ ਮਾਂ ਪੁੱਛਦੀ।
ਸੀਰਾ ਬਣਾਉਣਾ ਹੈ ਮੇਰਾ ਮਾਸੜ ਆਇਆ ਹੈ।
ਕੀ ਨਾਮ ਹੈ ਤੇਰੇ ਮਾਸੜ ਦਾ। ਇੱਕ ਦਿਨ ਮੈਂ ਪੁੱਛਿਆ।
ਗੁਚਬਚਨ ਸਿੰਘ।
ਹੈਂ ਗੁਚ ਬਚਨ?
ਹਾਂ ਗੁਚ ਬਚਨ ਸਿੰਘ। ਉਹ ਵਾਰੀ ਵਾਰੀ ਆਖਦਾ।
ਦਰ ਅਸਲ ਉਸ ਦੇ ਮਾਸੜ ਦਾ ਨਾਮ ਗੁਰਬਚਨ ਸਿੰਘ ਸੀ ਤੇ ਉਹ ਉਸਨੂੰ ਗੁਚਬਚਨ ਆਖਦਾ ਸੀ।
ਅਸੀਂ ਬਾਰ ਬਾਰ ਉਸਦੇ ਮਾਸੜ ਦਾ ਨਾਮ ਪੁੱਛਦੇ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ