ਬਹੁਤ ਦਿਨਾਂ ਦੀ ਇੱਛਾ ਸੀ ਕਿ ਪੁਰਾਣੇ ਦੋਸਤ ਸ੍ਰੀ Jawahar Wadhawan ਜੀ ਦਾ ਹਾਲ ਚਾਲ ਪੁੱਛਿਆ ਜਾਵੇ। ਫੇਸ ਬੁੱਕ ਤੇ ਉਸ ਵੱਲੋਂ ਪਾਈਆਂ ਪੋਸਟਾਂ ਤੋਂ ਪਤਾ ਚੱਲਿਆ ਸੀ ਕਿ ਉਸ ਦੀ ਤਬੀਅਤ ਕਾਫੀ ਸਮੇਂ ਤੋਂ ਨਾਸਾਜ ਚੱਲ ਰਹੀ ਹੈ।ਉਸ ਦੀਆਂ ਕਈ ਪੋਸਟਾਂ ਚੋੰ ਨਿਰਾਸ਼ਾ ਝਲਕਦੀ ਹੈ। ਅੱਜ ਬਾਕੀ ਦੇ ਕੰਮ ਛੱਡ ਕੇ ਸ੍ਰੀ ਜਵਾਹਰ ਜੀ ਨੂੰ ਮਿਲਣ ਉਸ ਦੇ ਘਰ ਗਏ। ਚਾਹੇ ਉਹ ਗੱਲ ਬਾਤ ਕਰਨ ਵਿੱਚ ਕੁਝ ਦਿੱਕਤ ਮਹਿਸੂਸ ਕਰ ਰਹੇ ਸੀ ਪਰ ਮਿਲ ਕੇ ਬਹੁਤ ਖੁਸ਼ ਹੋਏ। ਨਵੰਬਰ 1983 ਨੂੰ ਜਦੋਂ ਮੇਰੀ ਹਮਸਫਰ ਨੇ ਬਤੋਰ ਜੇ ਬੀ ਟੀ ਟੀਚਰ ਹਰਿਆਣਾ ਸਿਖਿਆ ਵਿਭਾਗ ਜੋਇਨ ਕੀਤਾ ਤਾਂ ਜਵਾਹਰ ਜੀ ਬੀ ਈ ਓ ਦਫਤਰ ਡੱਬਵਾਲੀ ਵਿਖੇ ਤਾਇਨਾਤ ਸਨ ਤੇ ਮੇਰੇ ਸੋਹਰਾ ਸਾਹਿਬ ਸ੍ਰੀ ਬਸੰਤ ਰਾਮ ਗਰੋਵਰ ਜੀ ਦੀ ਹਾਜ਼ਰੀ ਵਿੱਚ ਜੋਇਨਿੰਗ ਦੀ ਸਾਰੀ ਕਾਰਵਾਈ ਮੁਕੰਮਲ ਕੀਤੀ ਸੀ। ਇਹਨਾਂ ਦੇ ਮਿਲਾਪੜੇ ਸੁਭਾਅ ਦੀ ਉਹ ਕਈ ਵਾਰੀ ਤਾਰੀਫ ਕਰਦੇ ਸਨ।ਉਸ ਸਮੇ ਸ੍ਰੀ ਰਾਮ ਸਿੰਘ ਚਾਹਲ ਬੀ ਈ ਓ ਸਨ। ਸਿਖਿਆ ਵਿਭਾਗ ਵਿਚੋਂ ਜਵਾਹਰ ਜੀ 2011 ਵਿੱਚ ਸੇਵਾ ਮੁਕਤ ਹੋਏ। ਦਫ਼ਤਰੀ ਕੰਮ ਤੇ ਇਹਨਾਂ ਦੀ ਪਕੜ ਮਜਬੂਤ ਸੀ। ਸੇਵਾ ਮੁਕਤੀ ਤੋਂ ਬਾਦ ਵੀ ਸਾਥੀ ਅਧਿਆਪਕਾ ਦੀਆਂ ਸਮੱਸਿਆ ਦਾ ਹੱਲ ਚੁਟਕੀਆਂ ਵਿੱਚ ਕਰਨ ਦੀ ਸਮਰਥਾ ਰੱਖਦੇ ਹਨ। ਚਾਹੇ ਬਹੁਤੀਆ ਗੱਲਾਂ ਦੇ ਜਬਾਬ ਓਹਨਾ ਦੇ ਬੇਟੇ Manoj Kumar Wadhawan ਨੇ ਦਿੱਤੇ। ਪਰ ਸਾਨੂੰ ਆਪਿਸ ਵਿੱਚ ਮਿਲ ਕੇ ਬਹੁਤ ਖੁਸ਼ੀ ਹੋਈ।
ਮੈਂ ਸ੍ਰੀ ਜਵਾਹਰ ਵਧਾਵਨ ਜੀ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ।
wish you a healthy recovery dear.
#ਰਮੇਸ਼ਸੇਠੀਬਾਦਲ
9876627233