ਸਿਮਰਨ | simran

ਕਾਲੀ ਬੋਲੀ ਰਾਤ ਸੀ , ਕਿਤੇ ਕਿਤੇ ਕਿਸੇ ਘਰ ਵਿੱਚ ਕੁਝ ਰੋਸ਼ਨੀ ਸੀ , ਬਿਲਕੁਲ ਸ਼ਾਂਤ ਮਾਹੌਲ ਸੀ। ਹਲਕੀ ਹਲਕੀ ਹਵਾ ਨਾਲ ਬੂੰਦਾਂ ਬਾਂਦੀ ਹੋ ਰਹੀ ਸੀ। ਸਿਮਰਨ ਹਰ ਰੋਜ਼ ਦੀ ਤਰਾਂ ਕੰਮ ਤੋਂ ਆਪਣੇ ਘਰ ਵੱਲ ਸ਼ਾਮ 5 ਵਜੇ ਨਿਕਲੀ ਸੀ ਪਰ ਉਸ ਸ਼ਾਮ ਪਹਿਲਾਂ ਉਸਦੀ ਬੱਸ ਖਰਾਬ ਹੋ ਗਈ ਅਤੇ ਫਿਰ ਜਦੋਂ ਉਹ ਆਪਣੇ ਅੱਡੇ ਤੇ ਪਹੁੰਚੀ ਤਾਂ ਉਸਨੂੰ ਯਾਦ ਆਇਆ ਕੇ ਮੇਰੀ ਐਕਟਿਵਾ ਦੀ ਚਾਬੀ ਤਾਂ ਉਸ ਪਰਸ ਵਿੱਚ ਸੀ ਜੋ ਉਸਦੀ ਸਹੇਲੀ ਅੱਜ ਕੰਮ ਤੇ ਉਸ ਕੋਲੋਂ ਵਿਆਹ ਦੇਖਣ ਲਈ ਮੰਗ ਕੇ ਲੈ ਗਈ। ਦਰਅਸਲ ਸਿਮਰਨ ਇੱਕ ਮੱਧ ਪਰਿਵਾਰ ਤੋਂ ਸੀ ਅਤੇ ਸ਼ਹਿਰ ਵਿੱਚ ਕੰਮ ਕਰਕੇ ਆਪਣੇ ਘਰ ਦਾ ਖਰਚਾ ਚੁੱਕਣ ਵਿੱਚ ਮਦਦ ਕਰ ਰਹੀ ਸੀ। ਬਹੁਤ ਹੋਣਹਾਰ ਅਤੇ ਬਹੁਤ ਹੀ ਸੋਹਣੀ ਕੁੜੀ ਸੀ ਸਿਮਰਨ। ਘਰ ਵਿੱਚ ਉਸਤੋਂ ਵੱਡਾ ਇੱਕ ਭਰਾ ਵੀ ਸੀ ਪਰ ਇੱਕ ਐਕਸੀਡੈਂਟ ਵਿੱਚ ਉਸਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਬਹੁਤ ਇਲਾਜ਼ ਕਰਵਾਉਣ ਦੇ ਬਾਵਜੂਦ ਅੱਖਾਂ ਦੀ ਰੋਸ਼ਨੀ ਵਾਪਿਸ ਨਹੀਂ ਆਈ ਅਤੇ ਉਹ ਮੰਜੇ ਤੇ ਪੈ ਗਿਆ। ਇਲਾਜ਼ ਦੌਰਾਨ ਬਹੁਤ ਖਰਚਾ ਹੋਇਆ ਅਤੇ ਪਰਿਵਾਰ ਕਰਜ਼ੇ ਵਿੱਚ ਡੁੱਬ ਗਿਆ। ਕਰਜ਼ਾ ਉਤਾਰਨ ਲਈ ਸਿਮਰਨ ਨੇ ਵੀ ਕੰਮ ਕਰਨ ਬਾਰੇ ਜਦੋਂ ਆਪਣੇ ਬਾਪੂ ਨੂੰ ਦੱਸਿਆ ਤਾਂ ਬਾਪੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫਿਰ ਉਸ ਸਹੇਲੀ ਨੇ ਹੀ ਸਿਮਰਨ ਨੂੰ ਆਪਣੇ ਨਾਲ ਸ਼ਹਿਰ ਇੱਕ ਪਾਰਲਰ ਵਿੱਚ ਲਗਾ ਲਿਆ ਜੋ ਉਸ ਕੋਲੋਂ ਉਸ ਦਿਨ ਪਰਸ ਮੰਗ ਕੇ ਲੈ ਗਈ ਸੀ। ਕਿਸੇ ਤਰਾਂ ਮੈਕੇਨਿਕ ਨੂੰ ਬੁਲਾ ਕੇ ਐਕਟਿਵਾ ਦਾ ਲਾਕ ਤੁੜਵਾ ਕੇ ਸਟਾਰਟ ਕੀਤੀ। ਵੈਸੇ ਤਾਂ ਹਰ ਰੋਜ਼ ਨੂੰ ਉਸਨੂੰ ਘਰ ਪਹੁੰਚਦੇ ਰਾਤ ਹੋ ਜਾਂਦੀ ਸੀ ਪਰ ਉਸ ਰਾਤ ਬਹੁਤ ਹੀ ਜਿਆਦਾ ਦੇਰ ਹੋ ਗਈ ਸੀ। ਸਿਮਰਨ ਡਰਦੀ ਡਰਦੀ ਹੁਣ ਘਰ ਜਾਣ ਲਈ ਬੱਸ ਅੱਡੇ ਤੋਂ ਰਵਾਨਾ ਹੋਈ। ਸਿਮਰਨ ਦਾ ਘਰ ਬੱਸ ਅੱਡੇ ਤੋਂ 5 ਕਿਲੋਮੀਟਰ ਦੂਰ ਸੀ ਅਤੇ ਇਸੇ ਕਰਕੇ ਉਹ ਐਕਟਿਵਾ ਲੈ ਕੇ ਬੱਸ ਅੱਡੇ ਤੱਕ ਜਾਂਦੀ ਸੀ ਅਤੇ ਐਕਟਿਵਾ ਉਥੇ ਖੜੀ ਕਰਕੇ ਬੱਸ ਵਿੱਚ ਸ਼ਹਿਰ ਜਾਂਦੀ ਸੀ। ਪਛੜਿਆ ਏਰੀਆ ਹੋਣ ਕਰਕੇ ਰਾਤ ਨੂੰ ਉਸ ਟੁੱਟੀ ਫੁੱਟੀ ਸੜਕ ਤੇ ਕੋਈ ਨਹੀਂ ਸੀ ਆਉਂਦਾ ਜਾਂਦਾ। ਇਸੇ ਕਰਕੇ ਸਿਮਰਨ ਬਹੁਤ ਸਹਿਮੀ ਹੋਈ ਸੀ ਕਿਉਂਕਿ ਉਸਨੇ ਉਸ ਸੜਕ ਬਾਰੇ ਬਹੁਤ ਗੱਲਾਂ ਸੁਣ ਰੱਖੀਆਂ ਸਨ ਅਤੇ ਸਿਮਰਨ ਰੋਜ਼ ਇੱਕ ਮੁੰਡੇ ਨੂੰ ਦੇਖਦੀ ਸੀ ਜੋ ਉਸ ਸੜਕ ਤੇ ਖੜਾ ਹੁੰਦਾ ਸੀ ਜਦੋਂ ਸਿਮਰਨ ਸ਼ਾਮ ਨੂੰ ਅੱਡੇ ਤੋਂ ਘਰ ਜਾਂਦੀ ਸੀ । ਅੱਜ ਕੁਝ ਜਿਆਦਾ ਹੀ ਹਨੇਰਾ ਹੋਣ ਕਰਕੇ ਸਿਮਰਨ ਉਸ ਬਾਰੇ ਸੋਚ ਕੇ ਹੋਰ ਡਰ ਰਹੀ ਸੀ। ਸਿਮਰਨ ਹਾਲੇ ਇਹ ਸਭ ਸੋਚ ਹੋ ਰਹੀ ਸੀ ਕਿ ਅਚਾਨਕ ਇੱਕ ਮੋੜ ਤੇ 5-6 ਮੁੰਡਿਆਂ ਨੇ ਉਸਦੀ ਐਕਟਿਵਾ ਨੂੰ ਰੋਕ ਲਿਆ। ਉਹਨਾਂ ਦੇ ਮੂੰਹ ਢਕੇ ਹੋਏ ਸਨ ਪਰ ਸਿਮਰਨ ਨੂੰ ਉਹਨਾਂ ਦੀ ਆਵਾਜ਼ ਕੁਝ ਜਾਣੀ ਪਹਿਚਾਣੀ ਲੱਗ ਰਹੀ ਸੀ। ਉਹਨਾਂ ਵਿਚੋਂ ਇੱਕ ਨੇ ਕਿਹਾ ਕਿ ਅੱਜ ਨਹੀਂ ਛੱਡਣਾ ਇਸਨੂੰ। ਬਹੁਤ ਦਿਨ ਹੋ ਗਏ ਦੇਖਦੇ ਨੂੰ। ਇਹ ਕਹਿੰਦੀ ਹੀ ਉਸਨੇ ਸਿਮਰਨ ਨੂੰ ਬਾਂਹ ਤੋਂ ਫੜ੍ਹ ਕੇ ਐਕਟਿਵਾ ਤੋਂ ਉਤਾਰ ਲਿਆ। ਐਕਟਿਵ ਡਿੱਗ ਪਈ ਅਤੇ ਸਿਮਰਨ ਨੇ ਕਿਸੇ ਤਰਾਂ ਆਪਣੀ ਬਾਂਹ ਛੁਡਵਾਈ ਅਤੇ ਉਥੋਂ ਭੱਜਣ ਲੱਗੀ। ਸਿਮਰਨ ਦੀ ਚੁੰਨੀ ਉਸ ਮੁੰਡੇ ਦੇ ਹੱਥ ਵਿੱਚ ਆ ਗਈ ਤੇ ਸਿਮਰਨ ਹੁਣ ਬੇਤਹਾਸ਼ਾ ਭੱਜ ਰਹੀ ਸੀ।
ਅਚਾਨਕ ਸਿਮਰਨ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ। ਹੁਣ ਸਿਮਰਨ ਡਰ ਨਾਲ ਥਰ ਥਰ ਕੰਬ ਰਹੀ ਸੀ। ਡਰਦੀ ਡਰਦੀ ਸਿਮਰਨ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਹੈਰਾਨ ਰਹਿ ਗਈ। ਇਹ ਤਾਂ ਓਹੀ ਮੁੰਡਾ ਸੀ ਜੋ ਹਰ ਰੋਜ਼ ਉਸਦੇ ਰਾਹ ਵਿੱਚ ਖੜ ਕੇ ਉਸਨੂੰ ਦੇਖਦਾ ਸੀ। ਸਿਮਰਨ ਤਾਂ ਉਸਨੂੰ ਹੀ ਵਿਲੇਨ ਸਮਝ ਰਹੀ ਸੀ ਪਰ ਉਸਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਉਸ ਮੁੰਡੇ ਨੇ ਕਿਹਾ “ਦੀਦੀ ਘਬਰਾਓ ਨਾ , ਮੈਨੂੰ ਆਪਣਾ ਭਰਾ ਹੀ ਸਮਝੋ। ਹੁਣ ਸਿਮਰਨ ਵੀ ਉਸ ਤੇ ਕੁਝ ਭਰੋਸਾ ਕਰਨ ਲੱਗੀ ਸੀ। ਹੁਣ ਦੋਵੇਂ ਉਸ ਸੁੰਨਸਾਨ ਸੜਕ ਤੇ ਤੁਰੇ ਜਾ ਰਹੇ ਸਨ ਅਤੇ ਸਿਮਰਨ ਵਾਰ ਵਾਰ ਪਿੱਛੇ ਮੁੜ ਕੇ ਦੇਖ ਰਹੀ ਸੀ , ਉਸ ਲੜਕੇ ਨੇ ਕਿਹਾ “ਦੀਦੀ ਘਬਰਾਓ ਨਾ , ਹੁਣ ਉਹ ਵਾਪਿਸ ਨਹੀਂ ਆਉਣਗੇ”। ਉਸ ਲੜਕੇ ਨੇ ਕਿਹਾ ਕੇ ਮੇਰਾ ਨਾਮ ਰਵਿੰਦਰ ਹੈ ਅਤੇ ਮੈਂ ਥੋੜੀ ਦੂਰੀ ਤੇ ਹੀ ਇੱਕ ਪਿੰਡ ਹੈ ਉਥੇ ਰਹਿੰਦਾ ਆ। ਉਸਨੇ ਸਿਮਰਨ ਨੂੰ ਆਪਣੇ ਘਰ ਦਾ ਪਤਾ ਦਿੱਤਾ ਅਤੇ ਦੱਸਿਆ ਕਿ ਮੇਰੀ ਭੈਣ ਵੀ ਬਿਲਕੁਲ ਤੁਹਾਡੇ ਵਰਗੀ ਹੈ। ਫਿਰ ਸਿਮਰਨ ਨੇ ਪੁੱਛਿਆ ਕਿ ਉਹ ਕੌਣ ਸਨ ਜਿਹਨਾਂ ਮੈਨੂੰ ਰੋਕਿਆ ਸੀ ? ਤਾਂ ਰਵਿੰਦਰ ਨੇ ਦੱਸਿਆ ਕੇ ਤੁਸੀਂ ਉਹਨਾਂ ਨੂੰ ਚੰਗੀ ਤਰਾਂ ਜਾਣਦੇ ਹੋ। ਇਹ ਓਹੀ ਮੁੰਡਾ ਸੀ ਜਿਸਨੇ ਇੱਕ ਦਿਨ ਤੁਹਾਡੇ ਪਾਰਲਰ ਵਿੱਚ ਆ ਕੇ ਤੁਹਾਨੂੰ ਛੇੜਿਆ ਸੀ ਅਤੇ ਜਿਸਨੂੰ ਤੁਸੀਂ ਜ਼ੋਰਦਾਰ ਥੱਪੜ ਮਾਰਿਆ ਸੀ। ਹੁਣ ਸਿਮਰਨ ਨੂੰ ਇੱਕ ਦਮ ਉਸਦੀ ਆਵਾਜ਼ ਦੀ ਪਹਿਚਾਣ ਹੋ ਗਈ , ਮਤਲਬ ਇਹ ਗੋਲਡੀ ਸੀ , ਉਸਨੇ ਇੱਕ ਦਮ ਕਿਹਾ। ਰਵਿੰਦਰ ਨੇ ਹਾਮੀ ਭਰੀ। ਹੁਣ ਸਿਮਰਨ ਉਸ ਸੋਚਾਂ ਵਿੱਚ ਉਸ ਦਿਨ ਤੇ ਪਹੁੰਚ ਗਈ ਜਦੋਂ ਗੋਲਡੀ ਉਹਨਾਂ ਦੇ ਪਾਰਲਰ ਤੇ ਆਇਆ ਸੀ ਅਤੇ ਉਸਨੇ ਸਿਮਰਨ ਨੂੰ ਕਿਹਾ ਸੀ ਕਿ ਮੇਰੇ ਨਾਲ ਇੱਕ ਰਾਤ ਗੁਜ਼ਾਰ , ਜਿੰਨੇ ਪੈਸੇ ਬੋਲੂੰਗੀ ਓਨੇ ਮਿਲਣਗੇ। ਦਰਅਸਲ ਪਾਰਲਰ ਗੋਲਡੀ ਦੀ ਦੋਸਤ ਦੀ ਮੰਮੀ ਦਾ ਸੀ ਅਤੇ ਗੋਲਡੀ ਵੱਡੇ ਘਰ ਦਾ ਵਿਗੜਿਆ ਹੋਇਆ ਮੁੰਡਾ ਸੀ ਜਿਸਨੂੰ ਲੱਗਦਾ ਸੀ ਕਿ ਪੈਸੇ ਨਾਲ ਉਹ ਹਰ ਇੱਕ ਨੂੰ ਖਰੀਦ ਸਕਦਾ ਹੈ। ਜਦੋਂ ਉਸਨੇ ਸਿਮਰਨ ਨੂੰ ਰਾਤ ਬਾਰੇ ਪੁੱਛਿਆ ਤਾਂ ਸਿਮਰਨ ਨੂੰ ਗੁੱਸਾ ਆ ਗਿਆ ਤਾਂ ਉਸਨੇ ਗੋਲਡੀ ਨੂੰ ਜ਼ੋਰਦਾਰ ਥੱਪੜ ਜੜ੍ਹ ਦਿੱਤਾ। ਜਿਸਦਾ ਬਦਲਾ ਲੈਣ ਲਈ ਹੀ ਗੋਲਡੀ ਨੇ ਇਹ ਸਭ ਪਲੈਨ ਬਣਾਇਆ ਸੀ ਅਤੇ ਇਸ ਵਿੱਚ ਸਿਮਰਨ ਦੀ ਦੋਸਤ ਜਿਸਨੇ ਪਰਸ ਮੰਗਿਆ ਸੀ ਨੇ ਵੀ ਉਸਦਾ ਸਾਥ ਦਿੱਤਾ ਸੀ। ਇਸੇ ਕਰਕੇ ਉਸਨੇ ਜਾਣ ਬੁਝ ਕੇ ਐਕਟਿਵਾ ਦੀ ਚਾਬੀ ਛੁਪਾ ਲਈ ਸੀ।
ਹੁਣ ਰਵਿੰਦਰ ਤੇ ਸਿਮਰਨ ਐਕਟਿਵਾ ਕੋਲ ਪਹੁੰਚ ਗਏ ਅਤੇ ਰਵਿੰਦਰ ਨੇ ਐਕਟਿਵਾ ਚੁੱਕੀ ਅਤੇ ਸਿਮਰਨ ਨੂੰ ਫੜਾ ਦਿੱਤੀ। ਸਿਮਰਨ ਐਕਟਿਵਾ ਤੇ ਬੈਠ ਗਈ ਅਤੇ ਧੰਨਵਾਦ ਕਹਿਣ ਲਈ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਰਵਿੰਦਰ ਉੱਥੇ ਹੈ ਹੀ ਨਹੀਂ ਸੀ। ਸਿਮਰਨ ਨੇ ਸੋਚਿਆ ਕੇ ਸ਼ਾਇਦ ਹਨੇਰੇ ਚ ਆਪਣੇ ਪਿੰਡ ਨੂੰ ਚਲਾ ਗਿਆ ਹੋਵੇਗਾ ਤਾਂ ਸ਼ਾਇਦ ਮੈੰਨੂੰ ਦਿਖਾਈ ਨਹੀਂ ਦਿੱਤਾ। ਵੈਸੇ ਵੀ ਹਨੇਰਾ ਬਹੁਤ ਸੀ। ਇਹ ਸਭ ਸੋਚਦੀ ਸਿਮਰਨ ਆਪਣੇ ਘਰ ਪਹੁੰਚੀ , ਘਰ ਆ ਕੇ ਉਸਨੇ ਸਾਰੀ ਗੱਲ ਦੱਸੀ ਅਤੇ ਮਾਂ ਬਾਪ ਨੇ ਮਨ ਹੀ ਮਨ ਰਵਿੰਦਰ ਦਾ ਲੱਖ ਲਖ ਸ਼ੁਕਰਾਨਾ ਕੀਤਾ ਕੇ ਅੱਜ ਵੀ ਸਮਾਜ ਵਿੱਚ ਚੰਗੇ ਲੋਕ ਮੌਜੂਦ ਹਨ। ਨਾਲ ਹੀ ਉਹਨਾਂ ਕਿਹਾ ਕਿ ਕੱਲ੍ਹ ਨੂੰ ਰਵਿੰਦਰ ਦੇ ਘਰ ਜਾ ਕੇ ਉਸਦਾ ਸ਼ੁਕਰਾਨਾ ਕਰਨਗੇ।
ਦੂਜੇ ਦਿਨ ਸਵੇਰੇ ਗੋਲਡੀ ਖਿਲਾਫ ਪੁਲਿਸ ਵਿੱਚ ਰਿਪੋਰਟ ਲਿਖਵਾਉਣ ਤੋਂ ਬਾਅਦ ਸਿਮਰਨ ਅਤੇ ਉਸਦੇ ਮਾਂ ਬਾਪ ਰਵਿੰਦਰ ਦੇ ਘਰ ਪਹੁੰਚੇ। ਰਵਿੰਦਰ ਦੀ ਮਾਂ ਬਾਹਰ ਆਈ ਤੇ ਪੁੱਛਿਆ ਕੇ ਤੁਸੀਂ ਕਿਸ ਨੂੰ ਮਿਲਣਾ ਹੈ ? ਸਿਮਰਨ ਨੇ ਕਿਹਾ ਕੇ ਮੈਂ ਰਵਿੰਦਰ ਨੂੰ ਮਿਲਣਾ ਹੈ। ਮਾਂ ਨੇ ਇੱਕ ਦਮ ਹੈਰਾਨੀ ਨਾਲ ਫੇਰ ਪੁੱਛਿਆ। ਕਿਸਨੂੰ ? , ਤਾਂ ਸਿਮਰਨ ਨੇ ਜਵਾਬ ਦਿੱਤਾ “ਰਵਿੰਦਰ ਨੂੰ” , ਇਹ ਉਸਦਾ ਹੀ ਘਰ ਹੈ ਨਾ ? ਰਵਿੰਦਰ ਦੀ ਮਾਂ ਨੇ ਕਿਹਾ ਕੇ ਹਾਂਜੀ , ਰਵਿੰਦਰ ਦਾ ਹੀ ਹੈ , ਆਓ ਅੰਦਰ। ਸਿਮਰਨ ਜਦੋਂ ਘਰ ਅੰਦਰ ਦਾਖਿਲ ਹੋਈ ਤਾਂ ਉਸਦੇ ਪੈਰਾਂ ਥੱਲਿਓਂ ਜ਼ਮੀਨ ਹੀ ਖ਼ਿਸਕ ਗਈ। ਸਾਹਮਣੇ ਦੀਵਾਰ ਤੇ ਰਵਿੰਦਰ ਦੀ ਤਸਵੀਰ ਟੰਗੀ ਹੋਈ ਸੀ ਅਤੇ ਜਿਸ ਉੱਤੇ ਹਾਰ ਪਾਇਆ ਹੋਇਆ ਸੀ ਅਤੇ ਤਰੀਕ ਇੱਕ ਸਾਲ ਪਹਿਲਾਂ ਦੀ ਸੀ। ਸਿਮਰਨ ਨੇ ਹੈਰਾਨੀ ਨਾਲ ਫੋਟੋ ਵੱਲ ਦੇਖਿਆ ਅਤੇ ਫਿਰ ਰਵਿੰਦਰ ਦੀ ਮਾਂ ਵੱਲ। ਮਾਂ ਨੇ ਕਿਹਾ ਬੈਠੋ , ਸਿਮਰਨ ਅਤੇ ਉਸਦੇ ਮਾਂ ਬਾਪ ਬੈਠ ਗਏ। ਹੁਣ ਮਾਂ ਨੇ ਦੱਸਣਾ ਸ਼ੁਰੂ ਕੀਤਾ , ਇਹ ਰਵਿੰਦਰ ਹੈ ਮੇਰਾ ਹੋਣਹਾਰ ਮੁੰਡਾ। ਜੋ ਡਾਕਟਰ ਬਣਨਾ ਚਾਹੁੰਦਾ ਸੀ। ਇੱਕ ਦਿਨ ਰਵਿੰਦਰ ਅਤੇ ਉਸਦੀ ਭੈਣ ਸਿਮਰਨ ਜੋ ਸ਼ਹਿਰ ਪਾਰਲਰ ਵਿੱਚ ਕੰਮ ਕਰਦੀ ਸੀ। ਘਰ ਆ ਰਹੇ ਸਨ। ਹਨੇਰਾ ਹੋ ਗਿਆ ਸੀ ਅਤੇ ਅਚਾਨਕ ਉਸ ਸੁੰਨਸਾਨ ਸੜਕ ਤੇ ਕੁਝ ਮੁੰਡਿਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਰਵਿੰਦਰ ਦੇ ਸਿਰ ਤੇ ਅਚਾਨਕ ਕੁਝ ਭਾਰੀ ਚੀਜ਼ ਵੱਜੀ ਅਤੇ ਉਹ ਉਥੇ ਹੀ ਡਿੱਗ ਪਿਆ। ਫਿਰ ਉਹਨਾਂ ਨੇ ਮੇਰੀ ਧੀ ਦੀ ਇੱਜ਼ਤ ਲੁੱਟੀ ਅਤੇ ਚਲੇ ਗਏ। ਮੇਰੀ ਧੀ ਨੇ ਆਪਣੇ ਭਰਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਹੋ ਚੁੱਕੀ ਸੀ। ਇਹ ਸਭ ਨਾ ਸਹਾਰਦੇ ਮੇਰੀ ਧੀ ਨੇ ਵੀ ਉਥੇ ਦਰਖਤ ਨਾਲ ਲਟਕ ਕੇ ਜਾਨ ਦੇ ਦਿੱਤੀ। ਉਸ ਦਿਨ ਮੇਰੀ ਸਾਰੀ ਦੁਨੀਆਂ ਹੀ ਉਜੜ ਗਈ। ਜਦੋਂ ਸਿਮਰਨ ਨੇ ਰਵਿੰਦਰ ਦੀ ਫੋਟੋ ਵੱਲ ਦੇਖਿਆ ਤਾਂ ਉਸਨੂੰ ਨਾਲ ਹੀ ਇੱਕ ਹੋਰ ਫੋਟੋ ਟੰਗੀ ਦਿਸੀ। ਫੋਟੋ ਨੀਚੇ ਦੇਖਿਆ ਤਾਂ ਨਾਮ ਲਿਖਿਆ ਸੀ ਸਿਮਰਨ। ਹੁਣ ਸਿਮਰਨ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਤੇ ਉਸਨੇ ਹੁਣ ਫੈਸਲਾ ਕੀਤਾ ਕੇ ਉਹ ਸਿਮਰਨ ਅਤੇ ਰਵਿੰਦਰ ਨੂੰ ਇਨਸਾਫ ਦਵਾ ਕੇ ਰਹੇਗੀ।
ਪਹਿਲੀ ਵਾਰ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਚੰਗੀ ਲੱਗੇ ਤਾਂ ਲਾਇਕ , ਸ਼ੇਅਰ ਅਤੇ ਕੰਮੈਂਟ ਜਰੂਰ ਕਰਿਓ।
ਨਿੰਦਰ ਸਿੰਘ

3 comments

  1. ਤੁਹਾਡੀ ਲੇਖਣੀ ਚੰਗੀ ਹੈ। ਕਹਾਣੀ ਦਾ ਪਲਾਟ ਵੀ ਗੁੰਦਵਾ ਹੈ।ਇਸੇ ਤਰ੍ਹਾ ਕੋਸਿਸ ਕਰਦੇ ਰਹੋ ਕਹਾਣੀਕਾਰ ਜੀ

Leave a Reply

Your email address will not be published. Required fields are marked *