ਇਹ 1980 ਦੇ ਨੇੜੇ ਤੇੜੇ ਦੀ ਗੱਲ ਹੈ। ਮੇਰੇ ਦੋਸਤ Vijay Sethi ਦੇ ਦੋਨੋ ਵੱਡੇ ਜੀਜੇ ਡੱਬਵਾਲੀ ਆਏ ਮਿਲਣ ਆਏ ਹੋਏ ਸਨ। ਮੇਰੀ ਮਾਸੀ ਦਾ ਮੁੰਡਾ ਤੇ ਮੇਰਾ ਖਾਸ ਦੋਸਤ Ramchand Sethi ਵੀ ਆਇਆ ਹੋਇਆ ਸੀ। ਉਹਨਾਂ ਨੂੰ ਨੇੜੇ ਤੇੜੇ ਘੁਮਾਉਣ ਦੇ ਇਰਾਦੇ ਨਾਲ ਅਸੀਂ ਡੱਬਵਾਲੀ ਤੋਂ ਕੋਈਂ ਅਠਾਰਾਂ ਵੀਹ ਕਿਲੋਮੀਟਰ ਰਾਜਸਥਾਨ ਕੈਨਾਲ ਦੇ ਕਿਨਾਰੇ ਤੇ ਨਵਾਂ ਬਣੇ ਕਾਲਾ ਤਿੱਤਰ ਟੂਰਿਸਟ ਕੰਪਲੈਕਸ ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪੰਜ ਛੇ ਜਣੇ ਸੀ। ਉਦੋਂ ਕਿਸੇ ਕੋਲ ਕਾਰ ਨਹੀਂ ਸੀ ਹੁੰਦੀ। ਸੋ ਅਸੀਂ ਤਿੰਨ ਮੋਟਰ ਸਾਈਕਲ ਤਿਆਰ ਕਰ ਲਏ। ਜਦੋਂ ਅਸੀਂ ਕਾਲਾ ਤਿੱਤਰ ਪਹੁੰਚੇ ਤਾਂ ਉਥੇ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਸੀ। ਅਸੀਂ ਆਪਣੀ ਜੇਬ ਨੂੰ ਵੇਖਦੇ ਹੋਏ ਖਾਣ ਪੀਣ ਦੀ ਬਸ ਖਾਨਾਪੂਰਤੀ ਹੀ ਕੀਤੀ। ਜੋ ਸਮਾਨ ਅਸੀਂ ਨਾਲ ਲੈਕੇ ਗਏ ਸੀ ਉਹਨਾਂ ਨੇ ਉਹ ਵੀ ਸਾਨੂੰ ਉਥੇ ਨਾ ਖਾਣ ਦਿੱਤਾ। ਅਸੀਂ ਨਿਰਾਸ਼ ਜਿਹੇ ਹੋਕੇ ਵਾਪਿਸ ਪਰਤਣ ਹੀ ਲੱਗੇ ਸੀ ਕਿ ਇੱਕ ਰਾਇਲ ਇਨਫਿਲਡ ਮੋਟਰ ਸਾਇਕਲ ਤੇ ਇੱਕ ਆਸ਼ਕ ਜੋੜਾ ਕਮਰੇ ਦੀ ਤਲਾਸ਼ ਵਿੱਚ ਉਥੇ ਆਇਆ। ਮੁੰਡਾ ਸਾਡੇ ਸ਼ਹਿਰ ਦਾ ਹੀ ਲੱਗਦਾ ਸੀ ਤੇ ਕੁੜੀ ਖਿਓਵਾਲੀ ਆਈ ਟੀ ਆਈ ਦੀ ਸੀ। ਸਾਡੀ ਉਸ ਜੋੜੇ ਵਿੱਚ ਦਿਲਚਸਪੀ ਜਿਹੀ ਵਧ ਗਈ। ਕਿਉਂਕਿ ਇਸ ਤਰ੍ਹਾਂ ਦਾ ਮਾਮਲਾ ਅਸੀਂ ਜਿੰਦਗੀ ਪਹਿਲੀ ਵਾਰੀ ਵੇਖਿਆ ਸੀ। ਮੋਟਰ ਸਾਈਕਲ ਵੀ ਸਾਡਾ ਵੇਖਿਆ ਸੀ। ਨੰਬਰ ਤੋਂ ਯਾਦ ਆਇਆ। ਉਹਨਾਂ ਦੀ ਕਨਸੋਅ ਲੈਂਦਿਆਂ ਸਾਡਾ ਵਧੀਆ ਟਾਈਮ ਪਾਸ ਹੋਇਆ। ਇਹ ਮੁਫ਼ਤ ਦਾ ਮਨੋਰੰਜਨ ਸੀ। ਇਸ ਨਾਲ ਅਸੀਂ ਕਾਲਾ ਤਿੱਤਰ ਦੀ ਖੱਜਲ ਖੁਆਰੀ ਭੁੱਲ ਗਏ।
“ਯਾਰ ਮੈਨੂੰ ਮੇਰੀ ਅਠਿਆਨੀ ਲਗਾਈਂ ਦਾ ਹੱਕ ਆ ਗਿਆ।” ਮੇਰੇ ਮਸੇਰ ਨੇ ਹੱਸਦੇ ਹੋਏ ਨੇ ਮਜਾਕੀਆ ਲਹਿਜੇ ਨਾਲ ਕਿਹਾ। ਕਿਉਂਕਿ ਜਦੋਂ ਅਸੀਂ ਡੱਬਵਾਲੀ ਤੋਂ ਚੱਲੇ ਸੀ ਤਾਂ ਇੱਕ ਮੋਟਰ ਸਾਈਕਲ ਦੇ ਪਹੀਆਂ ਵਿੱਚ ਹਵਾ ਘੱਟ ਸੀ। ਹਵਾ ਭਰਾਉਣ ਦੇ ਖੁਲ੍ਹੇ ਪੰਜਾਹ ਪੈਸੇ ਉਸਨੇ ਆਪਣੀ ਜੇਬ ਵਿੱਚੋਂ ਦਿੱਤੇ ਸਨ। ਉਸ ਦੇ ਇਸ ਮਜ਼ਾਕ ਨੇ ਸਭ ਦਾ ਮੂਡ ਹੋਰ ਫਰੈਸ਼ ਕਰ ਦਿੱਤਾ। ਨਹੀਂ ਤਾਂ ਬੱਕਰੇ ਦੀ ਜਾਨ ਗਈ ਖਾਣ ਵਾਲੇ ਨੂੰ ਸੁਆਦ ਨਾ ਆਇਆ ਵਾਲੀ ਹੋਣੀ ਸੀ ਸਾਡੇ ਨਾਲ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ