“ਟਰਿੰਨ ਟਰਿੰਨ ਟਰਿੰਨ।”
2.40 ਤੇ ਸਿਖਰ ਦੁਪਹਿਰੇ ਡੋਰ ਬੈੱਲ ਵੱਜਦੀ ਹੈ। ਮੈਂ ਆਪਣੇ ਕਮਰੇ ਦਾ ਪਰਦਾ ਸਰਕਾਕੇ ਦੇਖਦਾ ਹਾਂ। ਬਾਹਰ ਸਿਲੰਡਰ ਵਾਲਾ ਖੜਾ ਸੀ ਸਿਲੰਡਰ ਚੁੱਕੀ। ਮੈਂ ਬੈਡ ਤੋਂ ਉੱਠਦਾ ਹਾਂ ਚੱਪਲ ਪਾਕੇ ਦਰਵਾਜ਼ਾ ਖੋਲ੍ਹਦਾ ਹਾਂ।
“ਕਿੱਥੇ ਰੱਖਣਾ ਹੈ ਬਾਊ ਜੀ।” ਉਹ ਮੈਨੂੰ ਪੁੱਛਦਾ ਹੈ। ਮੈਂ ਪੌੜੀਆਂ ਹੇਠਲੀ ਅਲਮਾਰੀ ਖੋਲ੍ਹ ਦਿੰਦਾ ਹਾਂ
“ਪਾਣੀ?” ਬਾਹਰਲੀ ਗਰਮੀ ਵੇਖਕੇ ਮੇਰੇ ਮੂਹੋਂ ਅਚਾਨਕ ਨਿਕਲਿਆ।
“ਨਹੀਂ ਬਾਊ ਜੀ ਬੱਸ।” ਉਸਨੇ ਇਕਦਮ ਇਨਕਾਰ ਕੀਤਾ।
“ਪੀ ਲੋ ਯਾਰ ਗਰਮੀ ਪੈਂਦੀ ਹੈ।” ਮੈਂ ਪਾਣੀ ਲੈਣ ਲਈ ਅੰਦਰ ਨੂੰ ਮੁੜਨ ਲੱਗਾ।
“ਨਹੀਂ ਬਾਊ ਜੀ ਮੈਂ ਹੁਣੇ ਹੀ ਨਲਕੇ ਤੋਂ ਪੀਤਾ ਹੈ। ਤੁਸੀਂ ਤਾਂ ਪਾਣੀ ਪੁੱਛਿਆ। ਪਿਛਲੀ XxX ਨੰਬਰ ਵਾਲਾ ਬਾਬਾ ਤਾਂ ਮੇਰੇ ਗਲ ਹੀ ਪੈ ਗਿਆ। ਅਖੇ ਦੁਪਹਿਰੇ ਤੁਹਾਨੂੰ ਟਿਕਾ ਨਹੀਂ ਆਉਂਦਾ? ਸਿਖਰ ਦੁਪਹਿਰੇ ਭੋਰਾ ਆਰਾਮ ਵੀ ਨਹੀਂ ਕਰਨ ਦਿੰਦੇ।”
ਵਾਰੇ ਵਾਰੇ ਜਾਈਏ ਇਹਨਾਂ ਲੋਕਾਂ ਦੇ। ਪਸੀਨੇ ਨਾਲ ਭਿੱਜੇ ਮਜਦੂਰ ਨੂੰ ਵੇਖਕੇ ਮੈਨੂੰ ਰੱਬ ਤੇ ਵੀ ਗੁੱਸਾ ਆਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ