ਮੇਰੀ ਅੰਤੋ | meri anto

ਅੰਤੋ ਮੇਰੀ ਕੱਟੀ ਦਾ ਨਾਂਮ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕੋਈ ਮਨੋਰੰਜਨ ਦੇ ਸਾਧਨ ਹੀ ਨਹੀਂ ਸਨ ਲੋਕ ਆਪਣੇ ਪਸ਼ੂਆਂ, ਆਪਣੇ ਕੁਤਿਆਂ ਬਿੱਲਿਆਂ ਨਾਲ ਬਹੁਤ ਪਿਆਰ ਕਰਦੇ ਸਨ ਉਨ੍ਹਾਂ ਦਾ ਨਾਂ ਰੱਖਦੇ ਜਦੋਂ ਕੋਈ ਨਵੀਂ ਮੱਝ ਸੂੰਦੀ ਉਸ ਦੇ ਕੱਟਰੂ ਦਾ ਨਾਂਮ ਉਸ ਦਿਨ ਤੇ ਹੀ ਰੱਖ ਦਿੰਦੇ ਜਿਸ ਦਿਨ ਉਹ ਮੱਝ ਸੂੰਦੀ ਸੀ। ਸਾਡੇ ਘਰ ਵਿੱਚ ਮੇਰੀ ਮਾਂ ਹਰ ਇਕ ਕੱਟਰੂ ਦਾ ਨਾਂਮ ਰੱਖਦੀ ਸੀ ਉਹ ਜਦੋਂ ਵੱਡੇ ਪਸ਼ੂ ਬਣ ਜਾਂਦੇ ਤਾਂ ਸਾਨੂੰ ਉਹ ਛੱਪੜਾਂ ਵਗੈਰਾ ਵਿੱਚੋਂ ਕੱਢਣੇ ਵੀ ਸੌਖੇ ਹੋ ਜਾਂਦੇ ਸਨ ਅਸੀਂ ਆਵਾਜ਼ ਮਾਰਦੇ ਤੇ ਪਸ਼ੂ ਛੱਪੜ ਵਿੱਚੋ ਨਿੱਕਲ ਕੇ ਸਾਡੇ ਅੱਗੇ ਲੱਗ ਜਾਂਦੇ ਮੈਂ ਵੀ ਮੇਰੀ ਮਾਂ ਵਾਂਗ ਛੋਟੇ ਬੱਚਿਆਂ ਦਾ ਬਹੁਤ ਪਿਆਰ ਕਰਦੀ ਸੀ ਜੇ ਕੋਈ ਬਿੱਲੀ ਕੁੱਤੇ ਦਾ ਬੱਚਾ ਮਾਂ ਨਾਲੋਂ ਵਿੱਛੜ ਜਾਂਦਾ ਤਾਂ ਮੈਂ ਉਸ ਨੂੰ ਝੱਟ ਪਾਲਣਾ ਸਟਾਰਟ ਕਰ ਦੇਣਾ। ਇੱਕ ਵਾਰ ਮੈਂ ਬਿੱਲੀ ਪਾਲ਼ ਲਈ ਮੇਰੇ ਚਾਚਾ ਜੀ ਦੇ ਬੇਟੇ ਨੇ ਪਸ਼ੂਆਂ ਦੀ ਡਾਇਰੀ ਖੋਲੀ ਹੋਈ ਸੀ ਉਸ ਦੇ ਘਰ ਫੀਡ ਦੀਆਂ ਬੋਰੀਆਂ ਦੀ ਤੈਹ ਲੱਗੀ ਹੁੰਦੀ ਸੀ ਤੇ ਕਣਕ ਵੀ ਉਹ ਜ਼ਿਆਦਾ ਰੱਖਦਾ ਸੀ।ਇਸ ਲਈ ਉਨ੍ਹਾਂ ਦੇ ਘਰ ਚੂਹੇ ਬਹੁਤ ਹੋ ਗਏ ਸਨ ਉਹ ਸਾਡੀ ਬਿੱਲੀ ਆਪਣੇ ਘਰ ਲੈਕੇ ਗਿਆ ਹੈ ਇਸ ਤਰ੍ਹਾਂ ਉਹ ਮੇਰਾ ਪਿਆਰ ਜਾਨਵਰਾਂ ਨਾਲ ਵੇਖ ਕੇ ਮੈਨੂੰ ਬਹੁਤ ਸ਼ਾਬਾਸ਼ੀ ਦਿੰਦਾ। ਇੱਕ ਵਾਰ ਉਸ ਦੀ ਮੱਝ ਸੂਈ ਮੱਝ ਸੱਤਵੇਂ ਮਹੀਨੇ ਵਿੱਚ ਹੀ ਸੂ ਪਈ ਮੱਝ ਡਾਕਟਰ ਨੇ ਸਵਾਈ ਡਾਕਟਰ ਨੇ ਬੱਚਾ ਤਾਂ ਬਚਾ ਲਿਆ ਤੇ ਮੱਝ ਮਰ ਗਈ। ਅਸੀਂ ਸਾਰੇ ਬੱਚੇ ਉਨ੍ਹਾਂ ਦੇ ਘਰ ਗੁੜ ਖਾਣ ਗਏ ਕਿਉਂਕਿ ਜਦੋਂ ਕਿਸੇ ਘਰ ਮੱਝ ਸੂੰਦੀ ਤਾਂ ਉਸ ਘਰ ਵਿਚ ਗੁੜ ਵੰਡਿਆ ਜਾਂਦਾ ਸੀ ਅਸੀਂ ਤਾਂ ਨਿਆਣੇ ਸੀ ਸਾਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਮੱਝ ਮਰਨ ਨਾਲ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਾਨੂੰ ਤਾਂ ਗੁੜ ਤੱਕ ਮਤਲਬ ਸੀ ਕਿਉਂਕਿ ਘਰ ਦੇ ਤਾਂ ਉਹਨਾਂ ਵੇਲਿਆਂ ਵਿੱਚ ਗੁੜ ਦੇ ਵੀ ਹੱਥ ਨੀ ਸੀ ਲਾਉਣ ਦਿੰਦੇ। ਉਸ ਦਿਨ ਚਾਚਾ ਜੀ ਦੀ ਮੱਝ ਨੇ ਇੱਕ ਕੱਟੀ ਨੂੰ ਜਨਮ ਦਿੱਤਾ ਸੀ ਮਾਂ ਤਾਂ ਜਨਮ ਦੇਣ ਬਾਅਦ ਮਰ ਗਈ ਸੀ ਤੇ ਉਨ੍ਹਾਂ ਨੂੰ ਉਹ ਕੱਟੀ ਹੁਣ ਪਾਲਣੀ ਔਖੀ ਹੋ ਗਈ ਸੀ ਉਨ੍ਹਾਂ ਕੋਲ ਇੰਨਾ ਟਾਇਮ ਨਹੀਂ ਸੀ ਹੁੰਦਾ ਉਸ ਦੀ ਦੇਖਭਾਲ ਕਰਨ ਦਾ। ਇੱਕ ਦਿਨ ਮੇਰੇ ਚਾਚਾ ਜੀ ਦਾ ਬੇਟਾ ਉਹ ਕੱਟੀ ਸਾਡੇ ਘਰ ਛੱਡ ਗਿਆ ਤੇ ਮੈਨੂੰ ਕਿਹਾ ਕਿ ਤੂੰ ਇਸ ਕੱਟੀ ਨੂੰ ਪਾਲ਼ ਲੈ ਇਹ ਕੱਟੀ ਅਸੀਂ ਤੈਨੂੰ ਦੇ ਰਹੇ ਹਾਂ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਕੱਟੀ ਬਹੁਤ ਛੋਟੀ ਸੀ ਮਸਾਂ ਪੰਜ ਸੱਤ ਕਿੱਲੋ ਭਾਰ ਸੀ ਉਸ ਵਿਚਾਰੀ ਚ ਮੈਂ ਉਸ ਨੂੰ ਸਾਡੀ ਮੱਝ ਦੇ ਦੁੱਧ ਤੇ ਲਾ ਲਿਆ। ਉਹ ਚੁੰਗਣੀ ਨਾਲ ਦੁੱਧ ਪੀਂਦੀ ਸੀ। ਮੈਂ ਉਸ ਦਾ ਨਾਂ ਅੰਤੋ ਰੱਖਿਆ ਕਿਓਂ ਕਿ ਉਸ ਦਾ ਐਂਤਵਾਰ ਦਾ ਜਨਮ ਸੀ। ਪ੍ਰੰਤੂ ਸਾਡੀ ਮੱਝ ਤੋਕੜ ਸੀ ਤੇ ਉਸ ਦਾ ਦੁੱਧ ਸੰਘਣਾ ਸੀ ਇਸ ਲਈ ਉਹ ਦੁੱਧ ਉਸ ਛੋਟੀ ਬੱਚੀ ਨੂੰ ਹਜ਼ਮ ਕਰਨ ਵਿੱਚ ਦਿੱਕਤ ਆਉਣ ਲੱਗੀ ਉਹ ਬਿਮਾਰ ਹੋ ਗਈ ਇਹ ਗੱਲ ਪਹਿਲਾਂ ਮੈਨੂੰ ਕਿਸੇ ਨੇ ਨਾ ਦੱਸੀ ਜਦੋਂ ਅਸੀਂ ਘਰ ਵਿੱਚ ਡਾਕਟਰ ਸੱਦਿਆ ਤਾਂ ਉਨ੍ਹਾਂ ਨੇ ਸਾਨੂੰ ਦੁੱਧ ਬੰਦ ਕਰਨ ਲਈ ਕਿਹਾ ਤੇ ਉਸ ਬੱਚੀ ਨੂੰ ਗਾਂ ਦਾ ਦੁੱਧ ਪਿਲਾਉਣ ਲਈ ਕਿਹਾ। ਉਸ ਸਮੇਂ ਕਿਸੇ ਘਰ ਵਿਚ ਗਾਂ ਨਾਂ ਮਿਲੀ ਮੇਰੀ ਵੱਡੀ ਭੈਣ ਨੇ ਦੋ ਦਿਨ ਅੰਤੋ ਨੂੰ ਕਾੜ੍ਹਾ ਬਣਾ ਕੇ ਪਿਲਾਇਆ ਤੇ ਅੰਤੋ ਬਿਲਕੁਲ ਠੀਕ ਹੋ ਗਈ। ਅੰਤੋ ਮੇਰੇ ਪਿੱਛੇ ਭੱਜ -ਭੱਜ ਖੇਡਦੀ। ਮੈਂ ਉਸ ਦਿਨ ਸਕੂਲ ਚਲੀ ਗਈ ਮੇਰੇ ਪਿੱਛੋਂ ਮੇਰੀ ਭੈਣ ਨੇ ਉਸ ਨੂੰ ਫੇਰ ਮੱਝ ਦਾ ਦੁੱਧ ਪਿਲਾ ਦਿੱਤਾ ਕਿਉਂਕਿ ਗਾਂ ਦਾ ਦੁੱਧ ਕਿਸੇ ਦਿਉਂ ਨਹੀਂ ਸੀ ਮਿਲਿਆ। ਮੇਰੀ ਅੰਤੋ ਫੇਰ ਬਿਮਾਰ ਹੋ ਗਈ ਉਹ ਵਿਚਾਰੀ ਨਹੀਂ ਹਜ਼ਮ ਕਰ ਸਕਦੀ ਸੀ ਓਪਰਾ ਦੁੱਧ। ਜਦੋਂ ਮੈਂ ਸਕੂਲ ਤੋਂ ਘਰ ਵਾਪਿਸ ਆਈ ਤਾਂ ਮੇਰੀ ਅੰਤੋ ਆਖ਼ਰੀ ਸਾਹਾਂ ਤੇ ਸੀ। ਮੈਂ ਬਹੁਤ ਰੋਈ ਕਿ ਡਾਕਟਰ ਨੂੰ ਬੁਲਾ ਲਉ। ਪਰ ਮੇਰੀ ਮਾਂ ਕਹਿਣ ਲੱਗੀ ਕਿ ਡਾਕਟਰ ਹੁਣੇ ਹੀ ਗਿਆ ਹੈ ਤੇ ਉਹ ਦੱਸ ਕੇ ਗਏ ਹਨ ਕਿ ਹੁਣ ਇਹ ਵਿਚਾਰੀ ਨਹੀਂ ਬਚ ਸਕਦੀ। ਸੱਚਮੁੱਚ ਮੇਰੀ ਅੰਤੋ ਨੇ ਮੇਰੇ ਹੱਥਾਂ ਵਿੱਚ ਦ੍ਹਮ ਤੋੜ ਦਿੱਤਾ। ਸਾਡੇ ਘਰ ਉਸ ਦਿਨ ਕਿਸੇ ਨੇ ਵੀ ਰੋਟੀ ਨਾਂ ਖਾਦੀ ਅੰਤੋ ਨੇ ਸਾਡੇ ਸਭ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਲਈ ਸੀ। ਮੈਨੂੰ ਤਾਂ ਮੇਰੀ ਅੰਤੋ ਅੱਜ ਵੀ ਨਹੀਂ ਭੁੱਲਦੀ ਧੰਨਵਾਦ ਜੀ।ਇਹ ਕਹਾਣੀ ਕੌਂਪੀਟਿਸਨ ਲਈ ਹੈ ਜੀ ਮੇਰੀਆਂ ਸਾਰੀਆਂ ਕਹਾਣੀਆਂ ਹੀ ਕੌਂਪੀਟਿਸਨ ਦਾ ਹਿੱਸਾ ਹਨ ਜੀ

Leave a Reply

Your email address will not be published. Required fields are marked *