ਅੱਸੀ ਦੇ ਦਹਾਕੇ ਵਿੱਚ ਡੱਬਵਾਲੀ ਤਹਿਸੀਲ ਵਿੱਚ ਇੱਕ ਸ੍ਰੀ ਬੋਧ ਰਾਜ ਨਾਮ ਦੇ ਦਫਤਰ ਕਨੂੰਗੋ ਹੁੰਦੇ ਸਨ। ਉਹ ਮੀਨਾ ਬਜ਼ਾਰ ਦੀ ਪਹਿਲੀ ਦੁਕਾਨ ਪਿੱਛੇ ਬਣੇ ਮਕਾਨ ਵਿਚ ਕਿਰਾਏ ਤੇ ਰਹਿੰਦੇ ਸੀ। ਪਾਪਾ ਜੀ ਓਹਣੀ ਦਿਨੀ ਪਟਵਾਰੀ ਹੁੰਦੇ ਸਨ। ਇਸ ਲਈ ਉਹਨਾਂ ਦਾ ਸਾਡੇ ਘਰ ਵਾਹਵਾ ਆਉਣ ਜਾਣ ਸੀ। ਸ੍ਰੀ ਬੋਧ ਰਾਜ ਜੀ ਦੀ ਨਾਇਬ ਤਹਿਸੀਲ ਵਜੋਂ ਪ੍ਰੋਮੋਸਨ ਡਿਊ ਸੀ। ਪਰ ਇਸ ਲਈ ਉਹਨਾਂ ਦਾ ਬੀ ਏ ਪਾਸ ਹੋਣਾ ਜਰੂਰੀ ਸੀ। ਇਸ ਲਈ ਅੰਕਲ ਬੋਧ ਰਾਜ ਨੇ ਬੀ ਏ ਕਰਨ ਲਈ ਫਾਰਮ ਭਰ ਦਿੱਤੇ। ਓਹਨਾ ਨੂੰ ਡੀ ਏ ਵੀ ਕਾਲਜ ਮਲੋਟ ਸੈਂਟਰ ਮਿਲਿਆ। ਸੁਭਾਇਕੀ ਸਾਡੇ ਗੁਰੂ ਨਾਨਕ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ਸਰ ਕੇ ਐੱਲ ਟਿੱਕੂ ਜੀ ਦੀ ਓਥੇ ਸੁਪਰਡੈਂਟ ਵਜੋਂ ਡਿਊਟੀ ਲੱਗ ਗਈ। ਆਪਣੀ ਸਹਾਇਤਾ ਲਈ ਤੇ ਸੁਪਰਡੈਂਟ ਕੋਲ ਸ਼ਿਫਾਰਸ਼ ਲਈ ਅੰਕਲ ਬੋਧ ਰਾਜ ਜੀ ਮੈਨੂੰ ਆਪਣੇ ਨਾਲ ਮਲੋਟ ਲੈ ਗਏ। ਮੈਂ ਟਿੱਕੂ ਜੀ ਨੂੰ ਸ਼ਿਫਾਰਸ਼ ਕਰ ਦਿੱਤੀ। ਅੰਕਲ ਬੋਧ ਰਾਜ ਜੀ ਨੇ ਕਮੀਜ਼ ਮੂਹਰਲੀ ਜੇਬ ਵਿੱਚ ਆਪਣਾ ਚਸ਼ਮਾ ਤੇ ਇੱਕ ਪਰਚੀ ਪਾਈ ਹੋਈ ਸੀ। ਜੋ ਉਰਦੂ ਵਿੱਚ ਸੀ। ਜਦੋ ਮੈਂ ਅੰਕਲ ਜੀ ਨੂੰ ਉਸ ਪਰਚੀ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਇਹ ਪਰਚੀ ਨਹੀਂ। ਬਸ ਕੇਵਲ ਤਤਕਰਾ ਹੈ ਜੋ ਉਰਦੂ ਵਿਚ ਹੈ ਤੇ ਇਸ ਦਾ ਕੋਈ ਡਰ ਨਹੀਂ। ਮੇਰੇ ਜਿਆਦਾ ਜੋਰ ਪਾਉਣ ਤੇ ਉਹਨਾਂ ਨੇ ਆਖਿਆ ” ਮੈਂ ਕਈ ਅਰਜੀਆਂ ਲੇਖਾਂ ਤੇ ਗਰਾਮਰ ਦੀਆਂ ਪਰਚੀਆਂ ਵੱਖ ਵੱਖ ਜੁਰਾਬਾਂ ਬੂਟਾਂ ਅਤੇ ਨੇਫੇ ਆਦਿ ਵਿੱਚ ਪਾਈਆਂ ਹਨ। ਇਸ ਤਤਕਰੇ ਵਿਚ ਲਿਖਿਆ ਹੈ ਕਿ ਕਿਹੜੀ ਪਰਚੀ ਕਿੱਥੇ ਲਕੋਈ ਹੈ। ਇਸ ਤਰਾਂ ਨਾਲ ਜਿਸ ਕੰਮ ਦੀ ਪਰਚੀ ਦੀ ਨਕਲ ਲਈ ਜਰੂਰਤ ਹੋਵੇਗੀ ਮੈਂ ਝੱਟ ਹੀ ਤਤਕਰੇ ਤੋਂ ਵੇਖਕੇ ਕੱਢ ਲਵਾਂਗਾ।” ਮੈਨੂੰ ਅੰਕਲ ਬੋਧ ਰਾਜ ਦੀ ਸਕੀਮ ਬਹੁਤ ਚੰਗੀ ਲੱਗੀ। ਉਸ ਸਾਲ ਅੰਕਲ ਪਾਸ ਤਾੰ ਹੋ ਗਏ ਪਰ ਇਹ ਪਤਾ ਨਹੀਂ ਲੱਗਿਆ ਕਿ ਉਹ ਨਾਇਬ ਤਹਿਸੀਲਦਾਰ ਬਣੇ ਯ ਨਹੀਂ।
ਆਪਣੀ ਡਿਊਟੀ ਤਾਂ ਉਹਨਾਂ ਦਾ ਅੰਗਰੇਜ਼ੀ ਦਾ ਪੇਪਰ ਕਰਾਉਣ ਦੀ ਹੀ ਸੀ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ