ਕੌਫ਼ੀ ਵਿਦ ਮਾਈ ਸੈਲਫ | coffe with my self

#ਕੌਫ਼ੀ_ਵਿਦ_ਮਾਈਸੈਲਫ
ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਕੋਈ ਸੈਲੀਬ੍ਰਿਟੀ ਨਹੀਂ, ਕੋਈ ਸਿਆਸੀ ਨੇਤਾ ਯ ਕੋਈ ਕਲਾਕਾਰ ਨਹੀਂ ਸਗੋਂ ਮੈਂ ਖੁਦ ਹੀ ਸੀ। ਸਭ ਤੋਂ ਮੁਸ਼ਕਿਲ ਹੁੰਦੇ ਹਨ ਆਪਣੇ ਆਪ ਨਾਲ ਸਵਾਲ ਜਬਾਬ ਕਰਨੇ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਬਾਰੇ ਕੁਝ ਜਾਣ ਸਕਾ ਅਤੇ ਆਪਣੇ ਆਪ ਨੂੰ ਪਾਠਕਾਂ ਦੇ ਰੂ ਬ ਰੂ ਕਰ ਸਕਾਂ। ਪਹਿਲੀ ਗੱਲ ਜੋ ਮੈਨੂੰ ਸਮਝ ਆਈ ਕਿ ਮੇਰੇ ਵਿੱਚ ਸ਼ਾਂਤ ਰਹਿਕੇ ਸੁਣਨ ਦਾ ਮਾਦਾ ਨਹੀਂ ਹੈ ਇਸਦੇ ਉਲਟ ਮੈਂ ਕੁਝ ਜਿਆਦਾ ਹੀ ਬੋਲਦਾ ਹਾਂ। ਉਂਜ ਜਦੋ ਮੇਰੀ ਕੌਫ਼ੀ ਤੇ ਕੋਈ ਮਹਿਮਾਨ ਹੁੰਦਾ ਹੈ ਤਾਂ ਮੈਂ ਉਸ ਮੂਹਰੇ ਟਰੇ ਆਫ਼ਰ ਕਰਨੀ ਭੁੱਲ ਜਾਂਦਾ ਹਾਂ। ਇਹ ਸ਼ਾਇਦ ਮੇਰੀ ਕਮਜ਼ੋਰੀ ਹੈ। ਗੱਲਾਂ ਗੱਲਾਂ ਵਿੱਚ ਧਿਆਨ ਵੀ ਨਹੀਂ ਰਹਿੰਦਾ। ਕਈ ਵਾਰੀ ਤਾਂ ਕੌਫ਼ੀ ਵੀ ਪਈ ਪਈ ਠੰਢੀ ਹੋ ਜਾਂਦੀ ਹੈ। ਮੇਰੇ ਡਰਾਇੰਗਰੂਮ ਵਿਚ ਥ੍ਰੀ ਸੀਟਰ ਸੋਫਾ ਸਾਹਮਣੇ ਲੱਗਿਆ ਹੈ ਤੇ ਟੂ ਸੀਟਰ ਸਾਈਡ ਤੇ। ਮੈਂ ਸਿਸਟਾਚਾਰ ਦੇ ਉਲਟ ਥ੍ਰੀ ਸੀਟਰ ਸੋਫ਼ੇ ਤੇ ਬੈਠਦਾ ਹਾਂ ਤੇ ਟੂ ਸੀਟਰ ਮਹਿਮਾਨ ਮਹਿਮਾਨ ਨੂੰ ਆਫ਼ਰ ਕਰਦਾ ਹਾਂ। ਜਿਸਨੂੰ ਮੈਂ #ਹੋਟਸੀਟ ਆਖਦਾ ਹਾਂ। ਕਈ ਵਾਰੀ ਸਵਾਲ ਜਿਆਦਾ ਤਿੱਖੇ ਹੋ ਜਾਂਦੇ ਹਨ ਤੇ ਮਹਿਮਾਨ ਜਬਾਬ ਦੇਣ ਲਈ ਦੁਚਿੱਤੀ ਵਿਚ ਹੁੰਦਾ ਹੈ। ਅਕਸਰ ਮਹਿਮਾਨ ਆਪਣੇ ਦਿਲ ਦੀ, ਸੱਚੀ ਗੱਲ ਕਹਿ ਹੀ ਦਿੰਦਾ ਹੈ। ਬਹੁਤੇ ਵਾਰੀ ਫੋਟੋ ਕਲਿੱਕ ਕਰਨ ਦੀ ਪ੍ਰਾਬਲਮ ਆਉਂਦੀ ਹੈ। ਇਸ ਲਈ ਮੈਂ ਅਕਸਰ ਮੇਰੇ ਭਤੀਜੇ ਦੀਆਂ ਸੇਵਾਵਾਂ ਲੈਂਦਾ ਹਾਂ।
ਜਦੋ ਮੈ ਆਵਦੀ ਗੱਲ ਕਰਦਾ ਹਾਂ ਤਾਂ ਮੈਂ ਸੱਚ ਬੋਲਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਤੇ ਸਫਲ ਵੀ ਹੁੰਦਾ ਹਾਂ। #ਕੌਫ਼ੀ_ਵਿਦ ਵਿੱਚ ਮੈਨੂੰ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਦਾ ਹੈ ਖਾਸਕਰ ਮੇਰੇ ਭਤੀਜੇ ਦਾ। ਸਾਡੀ ਕੁੱਕ ਵੀ ਮੱਥੇ ਵੱਟ ਪਾਏ ਬਿਨਾਂ ਮਹਿਮਾਨ ਨੂੰ ਪਾਣੀ, ਠੰਡਾ ਤੇ ਕੌਫ਼ੀ ਸਰਵ ਕਰਦੀ ਹੈ। ਇਸ ਪ੍ਰੋਗਰਾਮ ਵਿੱਚ ਮੇਰੀਂ ਕੋਈ ਵਿੱਤੀ ਦਿਲਚਸਪੀ ਨਹੀਂ ਹੈ। ਮੈਂ ਇਸਨੂੰ ਸਮਾਜਸੇਵਾ ਦਾ ਹਿੱਸਾ ਸਮਝਦਾ ਹਾਂ। ਕਿਉਂਕਿ ਸਮਾਜ ਦੇ ਪ੍ਰਮੁੱਖ ਚੇਹਰਿਆਂ ਤੇ ਪ੍ਰੇਰਨਾਦਾਇਕ ਸਖਸ਼ੀਅਤਾਂ ਦਾ ਸਨਮਾਨ ਕਰਨਾ ਸਾਡਾ ਇਖਲਾਖੀ ਫਰਜ਼ ਹੈ। ਕੁਝ ਮਹਿਮਾਨਾਂ ਨੇ ਆਪਣੇ ਪਹਿਲੇ ਐਪੀਸੋਡ ਤੋਂ ਬਾਅਦ ਜਲਦੀ ਦੂਜਾ ਐਪੀਸੋਡ ਕਰਨ ਦੀ ਇੱਛਾ ਜਾਹਿਰ ਕੀਤੀ । ਤੇ ਕੁਝ ਕੁ ਨੇ ਆਪਣੀ ਗ੍ਰਹਿ ਮੰਤਰੀ ਨੂੰ ਨਾਲ ਲਿਆਉਣ ਦੀ ਇੱਛਾ ਵੀ।
ਮੈਨੂੰ ਮੇਰਾ ਇਹ ਪ੍ਰੋਗਰਾਮ ਸਫਲ ਲੱਗਿਆ ਹੈ। ਬਾਕੀ ਰਿਪੋਰਟ ਕਾਰਡ ਪਾਠਕਾਂ ਨੇ ਦੇਣਾ ਹੁੰਦਾ ਹੈ। ਸਭ ਦੇ ਸਹਿਯੋਗ ਲਈ ਸਭ ਦਾ ਸ਼ੁਕਰੀਆ ਕਰਨਾ ਮੇਰਾ ਫਰਜ਼ ਹੈ।
ਊਂ ਗੱਲ ਹੈ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *