ਈਗੋ ਤੇ ਸੌਰੀ | ego te sorry

“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ।
“ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ।
“ਕਿਓੰ।” ਮੈਂ ਆਦਤਨ ਪੁੱਛਿਆ।
“ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ।
ਮਹਿਕ ਤੇ ਸ਼ਗੁਣ ਕੋਈ ਦਸ ਦਸ ਸਾਲ ਦੀਆਂ ਕੁੜੀਆਂ ਹਨ ਜੋ ਸਾਡੇ ਨਜ਼ਦੀਕ ਹੀ ਰਹਿੰਦੀਆਂ ਹਨ। ਭਾਵੇਂ ਉਹ ਅੱਡ ਅੱਡ ਸਕੂਲਾਂ ਵਿੱਚ ਪੜ੍ਹਦੀਆਂ ਹਨ ਪਰ ਘਰ ਨੇੜੇ ਤੇ ਹਮ ਉਮਰ ਕਰਕੇ ਸਹੇਲੀਆਂ ਹਨ। ਉਹ ਅਕਸ਼ਰ ਮੇਰੀ ਸਵਾ ਕ਼ੁ ਦੋ ਸਾਲ ਦੀ ਪੋਤੀ #ਸੌਗਾਤ ਨੂੰ ਖਿਡਾਉਣ ਸਾਡੇ ਘਰ ਆਉਂਦੀਆਂ ਹਨ। ਇਸ ਨਾਲ ਮੇਰੀ ਪੋਤੀ ਦਾ ਦਿਲ ਲੱਗਾ ਰਹਿੰਦਾ ਹੈ। ਛੋਟੀ ਉਮਰ ਦਾ ਬੱਚਾ ਵੀ ਛੋਟੇ ਬੱਚਿਆਂ ਦਾ ਸਾਥ ਭਾਲਦਾ ਹੈ। ਇਸ ਨਾਲ ਪੋਤੀ ਦਾ ਵੀ ਦਿਲ ਪਰਚਿਆ ਰਹਿੰਦਾ ਹੈ ਤੇ ਉਹਨਾਂ ਦੇ ਨਾਲ ਖੇਡਕੇ ਮੇਰੀ ਪੋਤੀ ਵੀ ਖੁਸ਼ ਰਹਿੰਦੀ ਹੈ। ਪਰ ਉਹਨਾਂ ਦੀ ਆਪਸ ਵਿੱਚ ਕਾਟ ਰਹਿੰਦੀ ਹੈ। ਫਿਰ ਉਹਨਾਂ ਦੀ ਦੋਸਤੀ ਹੋ ਜਾਂਦੀ ਹੈ। ਕਾਟ ਤੇ ਦੋਸਤੀ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਮੈਂ ਇਸ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦਾ। ਕਿਉਂਕਿ ਇਹ ਬੱਚੇ ਹਨ। ਝੱਟ ਵਿਚ ਰੁੱਸ ਜਾਂਦੇ ਹਨ ਤੇ ਝੱਟ ਹੀ ਮੰਨ ਜਾਂਦੇ ਹਨ।
ਅੱਜ ਵੀ ਸ਼ਗੁਣ ਜਦੋ ਸਾਡੇ ਘਰ ਆਈ ਤਾਂ ਆਉਂਦੀ ਹੋਈ ਮਹਿਕ ਨੂੰ ਪੁਛਕੇ ਆਈ।ਕਿ ਮੇਰੀ ਕਾਟ ਹੈ ਕਿ ਦੋਸਤੀ। ਓਹਨਾ ਦੇ ਕਾਟ ਕਹਿਣ ਤੇ ਉਹ ਇਕੱਲੀ ਹੀ ਆ ਗਈ। ਭਾਵੇਂ ਉਸਦੇ ਚੇਹਰੇ ਤੋਂ ਨਿਰਾਸ਼ਾ ਝਲਕਦੀ ਸੀ ਪਰ ਮੈਨੂੰ ਪਤਾ ਹੈ ਕਿ ਥੋੜੇ ਸਮੇਂ ਬਾਦ ਉਹਨਾਂ ਵਿੱਚ ਦੋਸਤੀ ਹੋ ਜਾਵੇਗੀ। ਇਹ ਸਭ ਬੱਚਿਆਂ ਦੀਆਂ ਖੇਡਾਂ ਹਨ।
ਪਰ ਅਸਲ ਜਿੰਦਗ਼ੀ ਵਿੱਚ ਇੰਜ ਨਹੀਂ ਹੁੰਦਾ। ਗੁੱਸੇ ਗਿਲੇ ਸ਼ਿਕਵੇ ਸ਼ਿਕਾਇਤਾਂ ਲੜਾਈ ਝਗੜੇ ਸਾਡੇ ਵੱਡਿਆਂ ਦੇ ਵੀ ਹੁੰਦੇ ਹਨ। ਵੱਡੀਆਂ ਗੱਲਾਂ ਤੋਂ ਵੀ ਤੇ ਮਾਮੂਲੀ ਗੱਲਾਂ ਤੋਂ ਵੀ। ਪਰ ਸਾਡੀ ਸੁਲਾ ਇੰਨੀ ਸੌਖੀ ਨਹੀਂ ਹੁੰਦੀ। ਸਾਡੇ ਵਿਚ ਕੋਈ ਤੀਸਰਾ ਸਖਸ਼ ਨਹੀਂ ਹੁੰਦਾ ਸਗੋਂ ਸਾਡੀ ਆਪਣੀ ਈਗੋ ਹੀ ਸਾਡੀ ਦੁਸ਼ਮਣ ਹੁੰਦੀ ਹੈ। ਅਸੀਂ ਇਹ ਪੁੱਛਦੇ ਨਹੀਂ ਕਿ ਤੂੰ ਮੇਰੇ ਨਾਲ ਗੁੱਸੇ ਹੈ ਸਗੋਂ ਸਮਝਦੇ ਹਾਂ ਕਿ ਅਸੀਂ ਆਪਸ ਵਿੱਚ ਗੁੱਸੇ ਹਾਂ। ਅਜਿਹੇ ਮੌਕੇ ਦੋਸਤੀ ਲਈ ਹੱਥ ਵਧਾਉਣਾ ਸਾਡੇ ਲਈ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੋ ਜਾਂਦਾ ਹੈ। ਸਾਡੀ ਇਹ ਈਗੋ ਬੇਂਗਾਨਿਆਂ ਲਈ ਹੀ ਨਹੀਂ ਆਪਣੀ ਔਲਾਦ ਬੀਵੀ ਭੈਣ ਭਰਾ ਜਿਹੇ ਕਰੀਬੀ ਰਿਸ਼ਤਿਆਂ ਨੂੰ ਤੋੜਨ ਦਾ ਕੰਮ ਵੀ ਕਰਦੀ ਹੈ। ਵਾਸਤਵ ਵਿੱਚ ਇਨਸਾਨ ਦਾ ਝੁਕਣਾ ਤੇ ਕਿਸੇ ਨੂੰ ਮਾਫ ਕਰਨਾ ਮਾਫ਼ੀ ਮੰਗਣਾ ਬਹੁਤ ਕਠਿਨ ਕੰਮ ਹੈ। ਭਾਵੇਂ ਇਹ ਕਹਿਣਾ ਬਹੁਤ ਸੌਖਾ ਹੈ ਤੇ ਪਰੈਕਟਿਕਲੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।
ਊੰ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *