ਹਰ ਇੱਕ ਇਨਸਾਨ ਦਾ ਆਪਣਾ ਵਜੂਦ ਹੁੰਦਾ ਹੈ। ਆਪਣੀ ਪਹਿਚਾਣ ਹੁੰਦੀ ਹੈ। ਉਸ ਦੀ ਜਿੰਦਗੀ ਦੀ ਕੋਈ ਮੁਨਿਆਦ ਨਹੀ ਹੁੰਦੀ ਤੇ ਅਣਜਾਣੇ ਰਾਹਾਂ ਦਾ ਸਫਰ ਕਰਦਾ ਕਰਦਾ ਪਤਾ ਨਹੀ ਕਦੋ ਕਿਵੇ ਤੇ ਕਿੱਥੇ ਮੁੱਕ ਜਾਂਦਾ ਹੈ। ਇਹ ਇਨਸਾਨੀ ਸਿਲਸਿਲਾ ਵੀ ਪੀੜੀ ਦਰ ਪੀੜੀ ਚੱਲਿਆ ਆਉਦਾ ਹੈ।ਬਾਕੀ ਜੀਆਂ ਦੀ ਤਰਾਂ। ਬਾਪ ਦੇ ਬਾਪ ਤੇ ਅੱਗੋ ਉਸਦੇ ਬਾਪ ਪਤਾ ਨਹੀ ਕਿੰਨੀਆਂ ਕੁ ਪੀੜੀਆਂ ਹੋਈਆਂ ਹਨ। ਅਖੇ ਪੁੱਤਾਂ ਨਾਲ ਵੇਲ ਵੱਧਦੀ ਹੈ। ਪੁੱਤ ਵਾਰਸ ਹੁੰਦੇ ਹਨ। ਤੇ ਧੀਆਂ∙∙∙∙∙? ਆਪਣਾ ਖੂਨ ਤਾਂ ਧੀਆਂ ਵੀ ਹੁੰਦੀਆਂ ਹਨ।ਸਮਾਜ ਕਹਿੰਦਾ ਜਿੱਥੇ ਪੁੱਤ ਨਹੀ ਉਥੇ ਪੀੜੀ ਖਤਮ। ਪਰ ਕਿਸੇ ਨੂੰ ਕਿੰਨੀਆਂ ਕੁ ਪੀੜੀਆਂ ਯਾਦ ਹਨ। ਮੇਰੇ ਬਾਪ ਦਾ ਨਾਂ ਸ੍ਰੀ ਓਮ ਪ੍ਰਕਾਸ ਸੇਠੀ ਤੇ ਉਸ ਦੇ ਬਾਪ ਦਾ ਨਾਮ ਸ੍ਰੀ ਹਰਗੁਲਾਲ ਸੇਠੀ ਤੇ ਉਸ ਦੇ ਬਾਪ ਦਾ ਨਾਮ ਸ੍ਰੀ ਤੁਲਸੀ ਰਾਮ ਸੀ। ਹੋਰ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਚੱਲਿਆ ਕਿ ਸ੍ਰੀ ਤੁਲਸੀ ਰਾਮ ਦੇ ਪਿਤਾ ਦਾ ਨਾਮ ਜਗਤ ਰਾਮ ਸੀ ਤੇ ਉਸ ਦੇ ਪਿਤਾ ਦਾ ਨਾਮ ਕਰਮ ਚੰਦ ਅਤੇ ਉਸ ਦੇ ਬਾਪ ਦਾ ਨਾਮ ਸ੍ਰੀ ਨੋਧਾ ਮੱਲ ਸੇਠੀ ਸੀ। ਬੱਸ ਮੇਰੀ ਇੱਥੇ ਹੀ ਭਿਆਂ ਹੋ ਗਈ ਅੱਗੋ ਦੀ ਜਾਣਕਾਰੀ ਨਹੀ ਮਿਲੀ। ਬਸ ਵੱਧ ਤੋ ਵੱਧ ਅੱਠ ਨੋ ਪੀੜੀਆਂ ਦਾ ਗਿਆਨ ਹੀ ਪ੍ਰਪਾਤ ਹੋਇਆ। ਉਸ ਤੋ ਅੱਗੇ ਨਹੀ। ਮੇਰੇ ਛੋਟੇ ਫੁਫੜ ਸ੍ਰੀ ਬਲਦੇਵ ਸਿੰਘ ਗਰੋਵਰ ਜੀ ਨੂੰ ਇਹਨਾ ਪੀੜੀਆਂ ਦਾ ਗਿਆਨ ਮੇਰੇ ਨਾਲੋ ਜਰਾ ਵਧੇਰੇ ਹੈ।ਬਹੁਤ ਅੰਗਲੀਆਂ ਸੰਗਲੀਆਂ ਬਾਰੇ ਜਾਣਦੇ ਹਨ। ਪਰ ਫਿਰ ਵੀ ਕਿੰਨਾ ਕੁ। ਪਰ ਪੁੱਤ ਹੀ ਨਹੀ ਧੀ ਵੀ ਆਪਣਾ ਹੀ ਖੂਨ ਹੁੰਦੀ ਹੈ ਤੇ ਇਹ ਗੋਰ ਕਰਨ ਵਾਲੀ ਗੱਲ ਹੈ।ਫਿਰ ਵੀ ਲੋਕ ਇਕੱਲੇ ਪੁੱਤ ਨੂੰ ਵਾਰਸ ਮੰਨਦੇ ਹਨ। ਜੇ ਪੁੱਤ ਵਾਰਸ ਹਨ ਤਾਂ ਧੀ ਪਾਰਸ ਹੈ। ਧੀ ਦੀ ਅਹਿਮੀਅਤ ਬੁਢਾਪੇ ਵਿੱਚ ਪਤਾ ਚਲਦੀ ਹੈ।ਜਦੋ ਸੁਖਾਂ ਸੁਖ ਕੇ ਲਏ ਪੁੱਤਾਂ ਨਾਲੋ ਬਿਨਾਂ ਮੰਗੇ ਮਿਲੀ ਧੀ ਪਿਆਰੀ ਤੇ ਚੰਗੀ ਲੱਗਦੀ ਹੈ। ਤੇ ਬੁਢਾਪੇ ਦੇ ਦੁੱਖਾਂ ਵਿੱਚ ਬੇਗਾਨੀ ਹੁੰਦੀ ਹੋਈ ਵੀ ਧੀ ਫਰਿਸਤਾ ਬਣ ਬਹੁੜਦੀ ਹੈ।
ਮੈ ਮੇਰੇ ਨਾਨਕੇ ਪਿੰਡ ਬਾਦੀਆਂ (ਸ੍ਰੀ ਮੁਕਤਸਰ ਸਾਹਿਬ) ਵਿਖੇ ਜੰਮਿਆ ਸੀ ।ਪਰ ਮੇਰਾ ਜੱਦੀ ਪਿੰਡ ਘੁਮਿਆਰਾ (ਸ੍ਰੀ ਮੁਕਤਸਰ ਸਾਹਿਬ) ਹੈ।ਮੈ ਨਿੱਕਾ ਹੁੰਦਾ ਮੇਰੀ ਵੱਡੀ ਭੈਣ ਪਰਮਜੀਤ ਤੇ ਛੋਟੇ ਭਰਾ ਅਸੋaਕ (ਸੋਕੀ) ਨਾਲ ਖੇਡਿਆ ।1975 ਚ ਮੈਟ੍ਰਿਕ ਕਰਨ ਤੋ ਬਾਅਦ ਮੈ ਸਹਿਰੀ ਹੋ ਗਿਆ ਤੇ ਮੰਡੀ ਡੱਬਵਾਲੀ (ਸਿਰਸਾ) ਨਿਵਾਸੀ ਹੋ ਗਿਆ ਤੇ 1982 ਤੋ ਹੀ ਮੇਰੇ ਕਰਮ ਭੂਮੀ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ ) ਹੈ। ਹਾਂ ।ਸੰਨ 1985 ਤੋ ਬਾਅਦ ਮੇਰੀ ਜਿੰਦਗੀ ਵਿੱਚ ਜਿਲ੍ਹਾ ਬਠਿੰਡਾ ਦਾ ਪਿੰਡ ਮਹਿਮਾ ਸਰਕਾਰੀ ਵੀ ਆਇਆ ਕਿਉਕਿ ਇਸ ਪਿੰਡ ਦੀ ਜੰਮਪਲ ਤੇ ਮਾਸਟਰ ਬਸੰਤ ਰਾਮ ਗਰੋਵਰ ਦੀ ਜਾਈ ਮੇਰੀ ਹਮਸਫਰ ਬਣੀ ਤੇ ਇਹ ਪਿੰਡ ਮੇਰੀ ਸੁਸਰਾਲ ਭੂਮੀ ਬਣ ਗਿਆ।ਮੇਰੇ ਦੋ ਬੇਟੇ ਲਵਗੀਤ ਤੇ ਨਵਗੀਤ ਜਿਨ੍ਹਾਂ ਨੂੰ ਅਸੀ ਚੀਕੂ ਤੇ ਮੀਕੂ ਆਖ ਕੇ ਬੁਲਾਉਦੇ ਹਾਂ ਮੇਰੀ ਅਗਲੀ ਪੀੜੀ ਦੇ ਵਾਰਸ ਬਣੇ। ਤੇ ਬੇਟੀ∙∙∙∙∙∙ ? ਰੱਬ ਨੇ ਸਾਇਦ ਸਾਨੂੰ ਇਸ ਕਾਬਿਲ ਹੀ ਨਹੀ ਸਮਝਿਆ। ਬਸ ਮੈਨੂੰ ਇੰਨਾ ਹੀ ਪਤਾ ਹੈ। ਇਸ ਤੋ ਵੱਧ ਮੈਨੂੰ ਕੁਝ ਨਹੀ ਪਤਾ।ਮੈ ਕੋਣ ਹਾਂ।
ਉਨੀ ਸੋ ਸੱਠ ਦੇ ਦਿਸੰਬਰ ਚੋਦਾਂ ਦੀ ਉਸ ਰਾਤ ਤੋ ਲੈ ਕੇ ਜਦੇ ਮੇਰਾ ਜਨਮ ਹੋਇਆ ਹੁਣ ਤੱਕ ਮੇਰੇ ਨਾਲ ਬਹੁਤ ਕੁਝ ਵਾਪਰਿਆ।ਚੰਗਾ ਤੇ ਮੰਦਾ। ਬਹੁਤਾ ਮੈ ਭੁੱਲ ਗਿਆ ਤੇ ਚੰਦ ਕੁ ਚੰਗੀਆਂ ਚੰਗੀਆਂ ਘਟਨਾਵਾਂ ਤੇ ਮਿੱਠੀਆਂ ਯਾਦਾਂ ਨੂੰ ਹੱਥਲੀ ਕਿਤਾਬ ਵਿੱਚ ਦਰਜ ਕਰਨ ਦੀ ਨਾਕਾਮ ਕੋਸਿਸ ਕੀਤੀ ਹੈ। ਬਹੁਤ ਘਟਨਾਵਾਂ ਜਿੱਥੇ ਮੇਰਾ ਸੱਚ ਬੋਲਣ ਦਾ ਹੀਆ ਨਹੀ ਹੋਇਆ। ਮੈ ਨਹੀ ਲਿਖਿਆ।ਪਾਸਾ ਵੱਟਣ ਚ ਹੀ ਭਲਾਈ ਸਮਝੀ।ਕਿਉਕਿ ਮੈ ਬਲਵੰਤ ਗਾਰਗੀ ਨਹੀ ਹਾਂ। ਹਾਂ ਜਿੰਨਾ ਲਿਖਿਆ ਹੈ ਉਹ ਸੱਚ ਹੈ ਤੇ ਸਾਫ ਵੀ ਹੈ। ਕੋਈ ਮਿਲਾਵਟ ਨਹੀ ਕੀਤੀ । ਬਿਲਕੁਲ ਬਾਬੇ ਹਰਗੁਲਾਲ ਦੀ ਹੱਟੀ ਤੋਂ ਮਿਲਦੇ ਸਾਫ ਸੁਥਰੇ ਸੋਦੇ (ਸਮਾਨ) ਦੀ ਤਰਾਂ।
ਕਾਸa ਮੇਰੀ ਜਨਮ ਦਾਤੀ ਮੇਰੀ ਮਾਂ ਪੁਸਪਾ ਰਾਣੀ ਇੰਸਾਂ (ਪਿੰਡ ਆਲੀ ਕਰਤਾਰ ਕੁਰ) ਮੇਰੇ ਨਾਲ ਹੁੰਦੀ ਤੇ ਜਣੇ ਖਣੇ, ਆਉਦੇ ਜਾਂਦੇ ਨੂੰ ਮੂੰਹ ਜੁਬਾਨੀ ਇਹ ਘਟਨਾਵਾਂ ਸੁਣਾਓਂਦੀ। ਵੇ ਬਾਊ, ਵੇ ਬਿਹਾਰਿਆ, ਵੇ ਸਰਦਾਰੀ, ਨੀ ਭੈਣ ਨਿੱਕੀਏ, ਭੈਣ ਵਿੱਦਿਆ,ਤਾਰੋ ਭੈਣੇ (ਮੇਰੇ ਮਾਮਿਆਂ ਤੇ ਮਾਸੀਆਂ ਨੂੰ) ਆਹ ਵੇਖੋ ਸਾਡੇ ਰਮੇਸa (ਉਹ ਮੈਨੂੰ ਇਸੇ ਨਾਮ ਨਾਲ ਹੀ ਬਲਾਉਂਦੀ ਸੀ) ਨੇ ਕੀ ਸੋਹਣਾ ਲਿਖਿਆ ਹੈ ਪੂਰੀ ਕਿਤਾਬ ਲਿਖ ਦਿੱਤੀ। ਚੱਲ ਮਾਤਾ ਤੇਰਾ ਆਸaੀਰਵਾਦ ਤਾਂ ਸਦਾ ਮੇਰੇ ਨਾਲ ਹੈ ਸੀ ਤੇ ਰਹੇਗਾ।ਕਿਉਂਕਿ ਤੂੰ ਮੇਰੀ ਮਾਂ ਤੇ ਮੈ ਤੇਰਾ ਪੁੱਤ।ਤੇਰੇ ਪਿਆਰ ਸਦਕਾ ਹੀ ਮੈਂ ਆਹ ਕਿਤਾਬ ਲਿਖ ਸਕਿਆਂ ਹਾਂ।
ਪਾਠਕਾਂ ਤੇ ਪ੍ਰਸੰਸਕਾਂ ਤੋ ਮਿਲੇ ਪਿਆਰ ਦੀ ਵੀ ਮੈ ਦਾਦ ਦਿੰਦਾ ਹਾਂ। ਜਿੰਨਾ ਨੇ ਮੇਰੇ ਪਹਿਲੇ ਦੋ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਤੇ ਕਰੇਲਿਆਂ ਵਾਲੀ ਆਂਟੀ ਨੂੰ ਹਿੱਕ ਨਾਲ ਲਾਕੇ ਪੂਰਾ ਪਿਆਰ ਦਿੱਤਾ।ਉਮੀਦ ਹੈ
ਮੈਂ ਤਾਂ ਬਸ ਇਹਨਾ ਹੀ ਜਾਣਦਾ ਹਾਂ ਮੇਰੇ ਬਾਰੇ। ਮੈਨੂੰ ਹੋਰ ਜਿਆਦਾ ਨਹੀ ਪਤਾ।ਸੋ ਕੀ ਜਾਣਾ ਮੈ ਕੋਣ ?
ਰਮੇਸ ਸੇਠੀ ਬਾਦਲ
98 766 27 233
ਮੇਰੀ ਆ ਰਹੀ ਕਿਤਾਬ
ਬਾਬੇ ਹਰਗੁਲਾਲ ਹੱਟੀ ਵਿਚੋਂ। …………………….ਅਗੇਤਾ