ਮੈਂ ਤੇ ਮੇਰਾ ਦੋਸਤ Sham Chugh ਕਾਲਜ ਵਿਚ ਇਕੱਠੇ ਹੀ ਪੜ੍ਹਦੇ ਸੀ। ਸਾਡਾ ਬੀ ਕਾਮ ਸੈਕੰਡ ਦਾ ਨਤੀਜਾ ਆਇਆ। ਉਹ ਪਾਸ ਸੀ ਤੇ ਮੇਰਾ ਆਰ ਐਲ ਸੀ। ਇਸਲਈ ਸਾਡੀ ਖੁਸ਼ੀ ਅਧੂਰੀ ਰਹਿ ਗਈ। ਮੇਰੇ ਕਰਕੇ ਸ਼ਾਮ ਲਾਲ ਦੇ ਪਰਿਵਾਰ ਨੇ ਵੀ ਖੁਸ਼ੀ ਨਾ ਮਨਾਈ। ਮੇਰੇ ਨਤੀਜੇ ਦੇ ਆਰ ਐਲ ਦਾ ਕਾਰਨ ਜਾਨਣ ਲਈ ਉਸੇ ਸ਼ਾਮ ਮੈਂ ਅਤੇ ਮੇਰਾ ਦੋਸਤ ਸ਼ਾਮ ਲਾਲ ਕਾਲਕਾ ਸੂਰਤਗੜ੍ਹ ਟ੍ਰੇਨ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ। ਮੇਰੇ ਦੋਸਤ ਦੇ ਪਾਪਾ ਸ੍ਰੀ ਲਖਮੀ ਚੰਦ ਸਿਡਾਨਾ ਜਿੰਨਾ ਨੂੰ ਲ਼ੋਕ ਭਗਤ ਜੀ ਵੀ ਕਹਿੰਦੇ ਸਨ ਸਾਰੀ ਰਾਤ ਨਹੀਂ ਸੁੱਤੇ। ਅਤੇ ਮੇਰੇ ਪਾਸ ਹੋਣ ਦੀਆਂ ਦੁਆਵਾਂ ਕਰਦੇ ਰਹੇ। ਉਹਨਾਂ ਨੇ ਮੇਰੇ ਪਾਸ ਹੋਣ ਤੇ ਹੀ ਖੁਸ਼ੀ ਮਨਾਉਣ ਦਾ ਫੈਸਲਾ ਕੀਤਾ ਸੀ। ਉਹਨਾਂ ਸਾਨੂੰ ਰੇਲ ਗੱਡੀ ਚੜਾਉਣ ਗਿਆਂ ਨੇ ਹੀ ਸੁਖਣਾ ਸੁੱਖੀ ਸੀ ਕਿ ਰਮੇਸ਼ ਦੇ ਪਾਸ ਹੋਣ ਤੇ ਗੱਡੀ ਦੇ ਗਾਰਡ ਨੂੰ ਲੱਡੂ ਜਰੂਰ ਖਵਾਵਾਂਗੇ। ਕਿਉਂਕਿ ਮੈਂ ਬੀ ਕਾਮ ਫਸਟ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪਾਸ ਕੀਤੀ ਸੀ। ਇਸੇ ਉਲਝਣ ਵਿਚ ਮੇਰਾ ਰਿਜ਼ਲਟ ਲੇਟ ਸੀ। ਜੋ ਸਾਡੇ ਯੂਨੀਵਰਸਿਟੀ ਜਾਣ ਨਾਲ ਉਸੇ ਦਿਨ ਹੀ ਠੀਕ ਹੋ ਗਿਆ। ਤੇ ਮੈਂ ਪਾਸ ਹੋ ਗਿਆ। ਉਸੇ ਦਿਨ ਰਾਤ ਵਾਲੀ ਟ੍ਰੇਨ ਰਾਹੀਂ ਅਸੀਂ ਵਾਪਿਸ ਡੱਬਵਾਲੀ ਨੂੰ ਚੱਲ ਪਏ। ਤੇ ਘਰੇ ਆਕੇ ਹੀ ਖੁਸ਼ਖਬਰੀ ਸੁਣਾਈ। ਕਿਉਂਕਿ ਉਦੋਂ ਮੋਬਾਈਲ ਫੋਨ ਯ ਐੱਸਟੀਂਡੀ ਦਾ ਜ਼ਮਾਨਾ ਨਹੀਂ ਸੀ। ਇੰਨਾ ਸੁਣਕੇ ਸਾਰੇ ਬਹੁਤ ਖੁਸ਼ ਹੋਏ।
“ਚੰਗਾ ਫਿਰ ਅੱਜ ਰਾਤ ਨੂੰ ਗੱਡੀ ਦੇ ਗਾਰਡ (ਭਾਫ਼ ਇੰਜਨ ਡਰਾਈਵਰ) ਨੂੰ ਲੱਡੂ ਜਰੂਰ ਖੁਵਾਕੇ ਆਇਓ। ਹੋਰ ਭਾਵੇਂ ਕਿਸੇ ਦਾ ਮੂੰਹ ਮਿੱਠਾ ਨਾ ਕਰਵਾਇਓ।” ਐਂਕਲ ਜੀ ਨੇ ਕਿਹਾ। ਫਿਰ ਉਸੇ ਦਿਨ ਰਾਤੀ ਮੈਂ ਤੇ ਮੇਰਾ ਦੋਸਤ ਰੇਲ ਗੱਡੀ ਦੇ ਡਰਾਈਵਰ ਨੂੰ ਲੱਡੂ ਖੁਵਾਕੇ ਆਏ। ਉਹ ਵੀ ਬਹੁਤ ਖੁਸ਼ ਹੋਇਆ।
ਅੱਜ ਕੱਲ੍ਹ ਇਸਤਰਾਂ ਖੁਸ਼ੀ ਜਾਹਿਰ ਕਰਨ ਵਾਲੇ ਲੋਕ ਘੱਟ ਹੀ ਮਿਲਦੇ ਹਨ।
ਊੰ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ