ਡਾਕਟਰ ਸੀਤਾ ਰਾਮ ਸਾਬਕਾ ਵਿਧਾਇਕ ਡੱਬਵਾਲੀ ਸ਼ੁਰੂ ਤੋਂ ਹੀ ਚੋ ਦੇਵੀ ਲਾਲ ਦੇ ਕੁਨਬੇ ਨਾਲ ਜੁੜੇ ਹੋਏ ਸਾਬਕਾ ਵਿਧਾਇਕ ਚੌਧਰੀ ਮਨੀ ਰਾਮ ਦੇ ਸਪੁੱਤਰ ਹਨ। ਚੌਧਰੀ ਮਨੀ ਰਾਮ ਜੋ ਹਰਿਆਣਾ ਸਰਕਾਰ ਦੀ ਛੋਟੀ ਜਿਹੀ ਨੌਕਰੀ ਕਰਦੇ ਸਨ ਨੂੰ ਚੋ ਦੇਵੀ ਲਾਲ ਚੋ ਓਮ ਪ੍ਰਕਾਸ਼ ਨੇ ਅਸਤੀਫਾ ਦੁਆਕੇ ਡੱਬਵਾਲੀ ਰਿਜਰਬ ਹਲਕੇ ਤੋਂ ਟਿਕਟ ਦਿੱਤੀ। ਚਾਹੇ ਚੋ ਮਨੀ ਰਾਮ ਨੂੰ ਰਾਜਨੀਤੀ ਦਾ ਊੜਾ ਆੜਾ ਵੀ ਨਹੀਂ ਸੀ ਆਉਂਦਾ। ਕੋਈ ਫੈਸਲਾ ਨਹੀਂ ਸੀ ਲੈ ਸਕਦੇ। ਸਾਰੀ ਡੋਰ ਫਾਰਮ ਹਾਊਸ ਤੋਂ ਹੀ ਹਿਲਦੀ ਸੀ। ਪਰ ਇੱਕ ਗੱਲ ਇੱਟ ਵਰਗੀ ਪੱਕੀ ਕਿ ਉਹ ਵਫ਼ਾਦਾਰੀ ਦੇ ਪੈਮਾਨੇ ਤੇ ਖ਼ਰੇ ਉਤਰੇ। ਚੋ ਭਜਨ ਲਾਲ ਦੇ ਕਰੋੜਾਂ ਰੁਪਏ ਵੀ ਚੋ ਮਨੀ ਰਾਮ ਦੀ ਵਫ਼ਾਦਾਰੀ ਨੂੰ ਖਰੀਦ ਨਹੀਂ ਸਕੇ। ਆਪਣੀ ਵਫ਼ਾਦਾਰੀ ਦੇ ਮੁੱਲ ਵਿੱਚ ਸਿਰਫ ਓਹਨਾ ਨੇ ਚੋ ਸੀਤਾ ਰਾਮ ਲਈ ਟਿਕਟ ਮੰਗੀ। ਚੋ ਸੀਤਾ ਰਾਮ ਨੂੰ ਮੈਂ ਉਹਨਾਂ ਦੀ ਪਹਿਲੀ ਚੋਣ ਸਮੇ ਮਿਲਿਆ ਜਦੋਂ ਉਹ ਸਾਡੇ ਮੋਹੱਲੇ ਵਿਚ ਆਪਣੇ ਲਈ ਵੋਟ ਮੰਗਣ ਆਏ। ਮੈਂ ਆਪਣੇ ਕੁਝ ਗਿਲੇ ਸ਼ਿਕਵੇ ਜੋ ਓਹਨਾ ਦੇ ਪਿਤਾ ਪ੍ਰਤੀ ਸਨ ਜਾਹਿਰ ਕੀਤੇ। ਚੋ ਸੀਤਾ ਰਾਮ ਨੇ ਮੈਨੂੰ ਪੁਰਾਣੀਆਂ ਗਲਤੀਆਂ ਭੁੱਲਣ ਲਈ ਕਿਹਾ ਅਤੇ ਗਲਤੀਆਂ ਲਈ ਮਾਫ਼ੀ ਮੰਗੀ।
ਫਿਰ ਮੇਰਾ ਕਦੇ ਡਾਕਟਰ ਸੀਤਾ ਰਾਮ ਨਾਲ ਵਾਹ ਨਹੀਂ ਪਿਆ। ਚਾਹੇ ਡਾਕਟਰ ਸੀਤਾ ਰਾਮ ਪ੍ਰਤੀ ਮੇਰੇ ਦਿਲ ਵਿੱਚ ਪੂਰੀ ਇੱਜਤ ਹੈ ਪਰ ਉਸਦੀ ਪਾਰਟੀ ਅਤੇ ਅਕਾਵਾਂ ਪ੍ਰਤੀ ਗਿਲੇ ਸ਼ਿਕਵੇ ਨੂੰ ਦੇਖਦੇ ਹੋਏ ਮੈਂ ਉਸਦਾ ਸਮਰਥਨ ਨਾ ਕਰ ਸਕਿਆ। ਕਿਉਂਕਿ ਵਫ਼ਾਦਾਰੀ ਕਰਕੇ ਉਹਨਾਂ ਦੀ ਸੋਚ ਆਜ਼ਾਦ ਨਹੀਂ।
ਇਸ ਵਾਰ ਜਦੋਂ ਜਰਨਲ ਹਲਕਾ ਹੋਣ ਤੇ ਵੀ ਡਾਕਟਰ ਸੀਤਾ ਰਾਮ ਨੂੰ ਡੱਬਵਾਲੀ ਦੀ ਟਿਕਟ ਦਿੱਤੀ ਗਈ ਤਾਂ ਮੇਰਾ ਮੱਥਾ ਠਣਕਿਆ। ਕੁਝ ਤੋਂ ਗੜਬੜ ਹੈ। ਚੋਣ ਹਾਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ। ਜਿਸ ਵਿਚੋਂ ਉਸਦੀ ਆਜ਼ਾਦ ਸੋਚ ਝਲਕਦੀ ਸੀ। ਮੈਨੂੰ ਡਾਕਟਰ ਸਾਹਿਬ ਨਾਲ ਹੋਏ ਰਾਜਸੀ ਧੋਖੇ ਤੇ ਦੁੱਖ ਹੋਇਆ।
ਪਿੱਛੇ ਜਿਹੇ ਹੀ ਡਾਕਟਰ ਸੀਤਾ ਰਾਮ ਨੇ ਕਿਸੇ ਗਰੀਬ ਦੇ ਇਲਾਜ ਲਈ ਕੁਝ ਰਾਸ਼ੀ ਦਾਨ ਦਿੱਤੀ। ਹੁਣ ਫਿਰ ਡਾਕਟਰ ਸੀਤਾ ਰਾਮ ਨੇ #ਆਪਣੇ ਐਨ ਜੀ ਓੰ ਨੂੰ 5100 ਰੁਪਏ ਦੀ ਰਕਮ ਇੱਕ ਬੱਚੀ ਦੇ ਇਲਾਜ ਲਈ ਦਿੱਤੇ। ਬਹੁਤ ਚੰਗਾ ਲੱਗਿਆ।
ਸ਼ਾਇਦ ਡਾਕਟਰ ਸਾਹਿਬ ਸਮਝ ਗਏ ਕਿ ਉਪਰਲਿਆ ਦੇ ਅਸ਼ੀਰਵਾਦ ਨਾਲੋਂ ਜਨਤਾ ਦਾ ਪਿਆਰ ਜ਼ਰੂਰੀ ਹੈ। ਭਾਵੇਂ ਕੋਈ ਕਿਸੇ ਵੀ ਪਾਰਟੀ ਵਿੱਚ ਕਿਓੰ ਨਾ ਹੋਵੇ ਗਰੀਬ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਨੇਤਾ ਕਦੇ ਹਾਰਦਾ ਨਹੀ। ਯੁਵਾ ਵਿਧਾਇਕ Amit Sihag ਦੀ ਇਹ ਨੀਤੀ ਉਸਦੇ ਹਰਮਨ ਪਿਆਰੇ ਹੋਣ ਦਾ ਕਾਰਨ ਹੈ। ਜਨਤਾ ਤੋਂ ਦੂਰ ਰਹਿਕੇ ਦੌਲਤ ਜਗੀਰਦਾਰੀ ਯ ਰਾਜਵਾੜੇ ਦੇ ਜੋਰ ਤੇ ਇਲੈਕਸ਼ਨ ਤਾਂ ਜਿੱਤਿਆ ਜ਼ਾ ਸਕਦਾ ਹੈ ਪਰ ਲੋਕਾਂ ਦੇ ਦਿਲਾਂ ਨੂੰ ਨਹੀਂ।
ਡਾਕਟਰ ਸੀਤਾ ਰਾਮ ਵੱਲੋ ਦਿੱਤੀ ਗਈ ਇਸ ਛੋਟੀ ਜਿਹੀ ਰਾਸ਼ੀ ਨੂੰ ਮੈਂ ਚੰਗੀ ਸ਼ੁਰੂਆਤ ਮੰਨਦਾ ਹਾਂ।
#ਰਮੇਸ਼ਸੇਠੀਬਾਦਲ