ਵਾਹਵਾ ਪੁਰਾਣੀ ਗੱਲ ਹੈ ਮੌਜੂਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਸਰਕਾਰ ਵਿਚ ਵੀ ਵਿੱਤ ਮੰਤਰੀ ਹੁੰਦੇ ਸਨ। ਪਿੰਡ ਬਾਦਲ ਦੀਆਂ ਆਪਣੀਆਂ ਫੇਰੀਆਂ ਦੌਰਾਨ ਉਹ ਆਪਣੀ ਮਿਲਿਟਰੀ ਰੰਗ ਦੀ 786 ਨੰਬਰ ਵਾਲੀ ਲੰਡੀ ਜੀਪ ਤੇ ਇਕੱਲੇ ਹੀ ਘੁੰਮਦੇ ਰਹਿੰਦੇ ਸਨ। ਇੱਕ ਵਾਰੀ ਉਹ ਆਪਣੇ ਕਿਸੇ ਵਿਦੇਸ਼ੀ (ਸ਼ਾਇਦ ਪਾਕਿਸਤਾਨੀ) ਦੋਸਤ ਨੂੰ ਆਪਣਾ ਪਿੰਡ ਵਿਖਾਉਣ ਲਿਆਏ। ਸਕੂਲ ਦੇ ਗੇਟ ਤੇ ਆਪਣੀ ਓਹੀ ਜੀਪ ਰੋਕਕੇ ਓਹ ਸਕੂਲ ਵਿੱਚ ਆ ਗਏ ਤੇ ਸਿੱਧੇ ਹੀ ਸਕੂਲ ਨਾਲ ਲੱਗਦੇ ਸਟੇਡੀਅਮ ਨੂੰ ਵੇਖਣ ਚਲੇ ਗਏ। ਕਿਉਂਕਿ ਉਹ ਸਕੂਲ ਆਕੇ ਲੱਗੇ ਸਕੂਲ ਵਿਚ ਕੋਈ ਦਾਖਲ ਹੋਕੇ ਬੱਚਿਆਂ ਦੀ ਚਲਦੀ ਪੜ੍ਹਾਈ ਵਿਚ ਕੋਈ ਵਿਘਨ ਨਹੀਂ ਸੀ ਪਾਉਣਾ ਚਾਹੁੰਦੇ। ਮੈਨੂੰ ਦਫਤਰ ਵਿਚ ਬੈਠੇ ਨੂੰ ਸਕੂਲ ਦੇ ਸੇਵਾਦਾਰ ਨੇ ਉਹਨਾਂ ਦੇ ਆਉਣ ਬਾਰੇ ਦੱਸਿਆ। ਮੈਂ ਸਕੂਲ ਦੇ ਪ੍ਰਿੰਸੀਪਲ ਨੂੰ ਨਾਲ ਲੈਕੇ ਉਹਨਾਂ ਨੂੰ ਬਾਹਰ ਗੇਟ ਕੋਲ ਮਿਲਣ ਗਿਆ। ਤੇ ਚਾਹ ਦੇ ਕੱਪ ਲਈ ਬੇਨਤੀ ਕੀਤੀ। ਉਹਨਾ ਦੋਨਾਂ ਨੇ ਹੱਸਕੇ ਟਾਲ ਦਿੱਤਾ। ਫਿਰ ਉਹ ਆਪਣੇ ਦੋਸਤ ਨੂੰ ਸਕੂਲ ਬਾਰੇ ਦੱਸਣ ਲੱਗੇ। ਮੈਂ ਆਪਣੇ ਦੇਸੀ ਜਿਹੇ ਮੋਬਾਈਲ ਨਾਲ ਉਹਨਾਂ ਦੀ ਫੋਟੋ ਖਿੱਚੀ ਤੇ ਉਹਨਾਂ ਨਾਲ ਸੈਲਫੀ ਵੀ ਲਈ। ਮਨਪ੍ਰੀਤ ਬਾਦਲ ਜੀ ਮੈਨੂੰ ਮੇਰੇ ਮੋਬਾਈਲ ਦੇ ਕੈਮਰੇ ਦੇ ਮੈਗਾ ਪਿਕਸਲ ਬਾਰੇ ਪੁੱਛਿਆ।
“ਦੋ ਮੈਗਾ ਪਿਕਸਲ।” ਮੈਂ ਬੜਾ ਹੁੱਬ ਕੇ ਦੱਸਿਆ। ਕਿਉਂਕਿ ਓਦੋਂ ਆਮ ਮੋਬਾਈਲ ਕੈਮਰੇ ਡੇਢ ਮੈਗਾ ਪਿਕਸਲ ਦੇ ਹੀ ਹੁੰਦੇ ਸਨ। ਅੱਜ ਕੱਲ੍ਹ ਤਾਂ ਮੋਬਾਈਲ ਵਿਚ ਤਿੰਨ ਤਿੰਨ ਚਾਰ ਕੈਮਰੇ ਹੁੰਦੇ ਹਨ ਉਹ ਵੀ ਅਠਤਾਲੀ ਮੈਗਾ ਪਿਕਸਲ ਦੇ ਆਉਂਦੇ ਹਨ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ