ਕਰੋਨਾ ਦੇ ਟਾਇਮ ਚ ਮੇਰੇ ਪਤੀ ਨੇ ਘਰ ਵਿੱਚ ਕੁਝ ਦਵਾਈਆਂ ਤੇ ਥਰਮਾਮੀਟਰ ਤੇ ਹੋਰ ਰਾਸ਼ਨ ਪਾਣੀ ਸਭ ਕੁਝ ਲਿਆ ਕੇ ਰੱਖ ਦਿੱਤਾ ਤਾਂ ਕਿ ਸਾਨੂੰ ਘਰ ਤੋਂ ਬਾਹਰ ਨਾ ਜਾਣਾ ਪਵੇ। ਘਰ ਵਿੱਚ ਹੀ ਜੇਕਰ ਕਿਸੇ ਨੂੰ ਬੁਖਾਰ ਵਗੈਰਾ ਹੋ ਜਾਂਦਾ ਤਾਂ ਮੇਰੇ ਪਤੀ ਜਾਂ ਫਿਰ ਮੇਰਾ ਬੱਚਾ ਬੁਖਾਰ ਚੈੱਕ ਕਰਕੇ ਉਸ ਨੂੰ ਲੋੜ ਮੁਤਾਬਕ ਦਵਾਈ ਵਗੈਰਾ ਦੇ ਦਿੰਦੇ। ਸੱਚ ਦੱਸਾਂ ਮੈਨੂੰ ਉਸ ਥਰਮਾਮੀਟਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਨੂੰ ਉਹ ਅੱਜ ਤੱਕ ਵੀ ਚੈੱਕ ਨਹੀਂ ਕਰਨਾ ਆਇਆ। ਮੈਂ ਮੇਰੇ ਬੱਚੇ ਕੋਲੋਂ ਬਹੁਤ ਸਿੱਖਦੀ ਕਿ ਕਿਵੇਂ ਬੁਖਾਰ ਚੈੱਕ ਕੀਤਾ ਜਾਂਦਾ ਪਰ ਮੈਨੂੰ ਉਸ ਦਾ ਪਾਰਾ ਕਦੇ ਵੀ ਨਜ਼ਰ ਨਹੀਂ ਸੀ ਆਇਆ। ਇੱਕ ਦਿਨ ਦੀ ਗੱਲ ਘਰ ਕੋਈ ਨਹੀਂ ਸੀ ਮੈਂ ਸੋਚਿਆ ਕਿਉਂ ਨਾ ਥਰਮਾਮੀਟਰ ਸਿੱਖਿਆ ਜਾਵੇ। ਮੈਂ ਪਾਣੀ ਗ਼ਰਮ ਕਰ ਲਿਆ ਤੇ ਪਾਣੀ ਮੇਰੇ ਕੋਲੋਂ ਜ਼ਿਆਦਾ ਗਰਮ ਹੋ ਗਿਆ ਮੈਂ ਜਦੋਂ ਥਰਮਾਮੀਟਰ ਪਾਣੀ ਵਿੱਚ ਪਾਇਆ ਤਾਂ ਉਹ ਟੁੱਟ ਗਿਆ। ਮੈਂ ਡਰ ਗਈ ਕਿ ਹੁਣ ਤਾਂ ਮੈਨੂੰ ਗਾਲਾਂ ਪੈਣਗੀਆਂ ਤੇ ਪਤਾ ਵੀ ਲੱਗ ਜਾਵੇਗਾ। ਮੈਂ ਥਰਮਾਮੀਟਰ ਉਵੇਂ ਜਿਵੇਂ ਹੀ ਡੱਬੀ ਵਿੱਚ ਪਾ ਕੇ ਰੱਖ ਦਿੱਤਾ ਤੇ ਕਾਫੀ ਦਿਨ ਉਸ ਦੀ ਜ਼ਰੂਰਤ ਨਹੀਂ ਪਈ। ਫਿਰ ਇੱਕ ਦਿਨ ਮੈਨੂੰ ਹੀ ਬੁਖਾਰ ਹੋ ਗਿਆ ਤੇ ਮੇਰੇ ਪਤੀ ਭੱਜੇ -ਭੱਜੇ ਅਲਮਾਰੀ ਵੱਲ ਗਏ ਤੇ ਥਰਮਾਮੀਟਰ ਚੁੱਕ ਲਿਆਏ। ਅੱਗੋਂ ਥਰਮਾਮੀਟਰ ਟੁਟਿਆ ਹੋਇਆ ਸੀ ਮੈਂ ਕਿਹਾ ਡੱਬੀ ਵਿੱਚ ਪਿਆ ਹੀ ਇੱਧਰ ਉੱਧਰ ਵੱਜ ਕੇ ਟੁੱਟ ਗਿਆ ਹੋਣਾ ਮੈਂ ਬਚ ਗਈ ਫਿਰ ਉਹਨਾਂ ਨੇ ਡਾਕਟਰ ਨੂੰ ਘਰੇ ਬੁਲਾ ਲਿਆ ਤੇ ਜਦੋਂ ਡਾਕਟਰ ਨੇ ਮੈਨੂੰ ਦਵਾਈ ਵਗੈਰਾ ਦੇ ਦਿੱਤੀ ਤਾਂ ਮੇਰੇ ਪਤੀ ਨੇ ਡਾਕਟਰ ਨੂੰ ਪੁਛ ਲਿਆ ਕੇ ਆਹ ਪਤਾ ਨੀ ਕਿਵੇਂ ਟੁੱਟ ਗਿਆ ਤੇ ਡਾਕਟਰ ਨੇ ਝੱਟ ਦੱਸ ਦਿੱਤਾ ਕਿ ਭਾਈ ਇਹ ਤਾਂ ਕਿਸੇ ਨੇ ਗ਼ਰਮ ਪਾਣੀ ਵਿੱਚ ਪਾਇਆ ਏ ਮੈਂ ਗੱਲ ਸੁਣ ਕੇ ਆਪਣੇ ਮੂੰਹ ਤੇ ਦੁੱਪਟਾ ਲੈ ਲਿਆ ਫਿਰ ਕਾਫੀ ਟਾਇਮ ਬਾਅਦ ਮੈਂ ਘਰ ਵਿੱਚ ਇਸ ਘਟਨਾ ਬਾਰੇ ਦੱਸਿਆ। ਧੰਨਵਾਦ ਜੀ।