ਕਿੰਨੀ ਅਜ਼ੀਬ ਗੱਲ ਐ ,ਕਿ ਅੱਜ ਕੱਲ੍ਹ ਆਪਣੇ ਖ਼ੂਨ ਦੇ ਰਿਸ਼ਤੇ ਦੂਰ ਹੋ ਰਹੇ ਨੇ।ਜਿਨ੍ਹਾਂ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਵੀ ਨਹੀਂ ਹੁੰਦਾ ।ਓਹ ਐਨਾ ਨੇੜੇ ਹੋ ਜਾਂਦੇ ਐ। ਲੱਗਦੈ ਜਿਵੇਂ ਅਸੀਂ ਪਹਿਲਾਂ ਤੋਂ ਈ ਇੱਕ ਦੂਜੇ ਨੂੰ ਜਾਣਦੇ ਸੀ ।
ਅੱਜ ਰੱਖੜੀ ਦਾ ਦਿਨ ਸੀ ।ਆਪਣੀ ਆਪਣੀ ਜਗ੍ਹਾ ਓਹ ਦੋਵੇਂ ਉਦਾਸ ਸਨ ।ਇੱਕੋ ਦਫ਼ਤਰ ਵਿੱਚ ਨੌਕਰੀ ਕਰਦੇ ਸਨ ।ਇੱਕ ਦੂਜੇ ਦੀ ਹਰ ਗੱਲ ਜਾਂਣਦੇ ਸਨ ।
ਦੋਵਾਂ ਦੇ ਗੱਚ ਭਰੇ ਹੋਏ ਸਨ ।ਆਪਣੀ ਆਪਣੀ ਤਕਲੀਫ਼ ਨਾਲ਼ ਉਲਝ ਰਹੇ ਸਨ ।ਇੱਕ ਦੂਜੇ ਤੋ ਓਹਲਾ ਕਰਕੇ ਹੰਝੂ ਪੂੰਝ ਰਹੇ ਸਨ। ਇੱਕ ਦੂਜੇ ਤੋਂ ਨਜ਼ਰਾਂ ਵੀ ਚੁਰਾ ਰਹੇ ਸਨ, ਕਿ ਜੇ ਇੱਕ ਦੂਜੇ ਵੱਲ ਦੇਖ ਲਿਆ ਤਾਂ ਇਹ ਹੰਝੂ ਜੋ ਲਕੋਏ ਹੋਏ ਹਨ ਓਹ ਉਛਲ ਪੈਣਗੇ।
ਦੁਪਹਿਰ ਵੇਲੇ ਲੰਚ ਟਾਈਮ ਤੇ ਇਕੱਠੇ ਬੈਠੇ ਤਾਂ ਚੁੱਪ ਚੁੱਪ ਸਨ।ਭੈਣੈ ਤੁਸੀਂ ਕਦੇ ਵੀ ਨਹੀਂ ਗਏ ??ਰੱਖੜੀ ਬੰਨ੍ਹਣ,,,,,,ਓਹ ਬੋਲਿਆ। ਨਹੀਂ ਵੀਰੇ ਕਦੇ ਵੀ ਨਹੀਂ,,,ਓਹ ਵੀ ਪਾਣੀ ਦੀ ਘੁੱਟ ਭਰਦਿਆਂ ਬੋਲੀ।ਸਾਡੀ ਤਾਂ ਵੀਰੇ,,,, ਕਦੇ ਕਾਲ ਤੇ ਵੀ ਗੱਲ ਸਾਂਝੀ ਨਹੀਂ ਹੋਈ।
,,,,,ਸਾਡੇ ਤਾਂ ਭੈਣ ਭਰਾਵਾਂ ਵਿੱਚ ਐਨਾ ਕੁ ਫ਼ਰਕ ਪੈ ਗਿਆ ਐ,,,,ਕਿ ਰੱਖੜੀ ਤਾਂ ,,,,ਦੂਰ ਵੀਰੇ,,,, ਕਦੇ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੋਵੇ,,, ਓਹ ਵੀ ਕਦੇ ਸਾਂਝੀ ਨਹੀਂ ਕਰਦੇ,,,,,,ਓਹ ਹੰਝੂ ਪੂੰਝਦਿਆਂ ਬੋਲੀ।
ਭੈਣੇ ਐਨਾ ਫਰਕ ਕਿਓਂ ਪੈ ਗਿਆ,,,,, ਓਸਨੇ ਪੁਛਿਆ। ਕੀ ਦੱਸਾਂ ਵੀਰੇ,,,, ਵਿਆਹ ਤੋਂ ਥੋੜ੍ਹੀ ਦੇਰ ਬਾਅਦ,,,,, ਵੀਰਾ ਤੇ ਭਾਬੀ ਮਾਂ ਬਾਪੂ ਤੋਂ ਅਲੱਗ,,,, ਰਹਿਣ ਲੱਗ ਪਏ ਸੀ।
ਸਾਡੇ ਦੋਵਾਂ ਭੈਣਾਂ ਦੇ ਵਿਆਹ ਬਾਪੂ ਜੀ ਨੇ,,,, ਬਾਅਦ ਵਿੱਚ ਕੀਤੇ। ਅੱਜ ਤੱਕ ਤਾਂ ,,,,ਮਾਂ ਬਾਪੂ ਰੋਟੀਆਂ ਪਕਾਈ ਜਾਂਦੇ ਸੀ । ਹੁਣ ਜਦੋਂ ਦੀ,,,, ਮਾਂ ਮੁੱਕ ਗਈ,,,, ਓਦੋਂ ਦਾ ਔਖਾ ਹੋ ਗਿਆ। ਹੁਣ,,,,, ਵੀਰੇ ਤੇ ਭਾਬੀ ਨੂੰ,,,, ਲੱਗਦੈ।ਬਾਪੂ ਕੁੜੀਆਂ ਨੂੰ,,,,ਘਰ ਲੁਟਾਈ ਜਾਂਦੈ।
ਮੇਰੀ ਭੈਣ ਦੇ ਮੁੱਕ,,, ਜਾਣ ਤੋਂ ਬਾਅਦ। ਭੈਣ ਤੋਂ ਬਿਨਾਂ ,,,ਮੇਰੀ ਪਹਿਲੀ ਰੱਖੜੀ ਐ। ਓਹ ਬੋਲਿਆ,,,ਅੱਜ ਸਵੇਰ ਦਾ,,,,ਮੂਡ ਬਹੁਤ ਖਰਾਬ ਐ। ਪਤਾ ਨਹੀਂ,,,, ਕਿੰਨੀ ਵਾਰ ਹੰਝੂ ਪੂੰਝ ਚੁਕਿਆਂ।ਭੈਣ ਤੋਂ ਬਿਨਾਂ,,, ਕਿੰਨਾ ਖਾਲੀਪਨ ਐ।ਮੇਰੀ ਭੈਣ ਮੇਰਾ,,,,ਬਹੁਤ ਕਰਦੀ ਸੀ ।
ਕਿੰਨੀ ਅਜ਼ੀਬ,,,,,, ਗੱਲ ਐ ਨਾ ਭੈਣੇ।
ਤੁਸੀਂ,,,, ਜਿਓਂਦਿਆਂ ਨੂੰ ਤਰਸ ਰਹੇ ਓ।ਤੇ ਮੈਂ,,,,,ਤੁਰ ਗਿਆ ਨੂੰ।ਕਹਿ ਕੇ ਓਹ ਦੋਵੇਂ ਹੱਥਾਂ ਨਾਲ ਮੂੰਹ ਢਕ ਕੇ ਹੁੱਬਕੀਂ ਹੁੱਬਕੀਂ ਰੋਇਆ ।ਓਸਦਾ “ਖਾਲੀ ਗੁੱਟ” ਮੁੱਕ ਗਈ ਭੈਣ ਦੇ ਵੈਰਾਗ ਚ ਆਏ ਹੰਝੂ ਪੂੰਝ ਰਿਹਾ ਸੀ।
ਮੈਂ ਇਹ ਸਭ ਦੇਖ ਰਹੀ ਸੀ। ਦੋਵੇਂ ਇੱਕ ਮਾਂ ਦੇ ਪੇਟੋਂ ਨਹੀਂ ਜਨਮੇਂ ਸਨ। ਫਿਰ ਵੀ ਸਕੇ ਭੈਣ ਭਰਾਵਾਂ ਵਾਂਗ ਲੱਗਦੇ ਸਨ।ਅੱਜ ਆਪਣਾ ਆਪਣਾ ਦੁੱਖ ਸਾਂਝਾ ਕਰ ਰਹੇ ਸਨ ਮੈਨੂੰ ਉਸਦੀ ਗੱਲ ਵਿੱਚ ਸਚਾਈ ਜਾਪੀ ਕਿ ਇੱਕ ਜਿਓਂਦਿਆਂ ਨੂੰ ਤਰਸ ਰਿਹਾ ਐ ਤੇ ਇੱਕ ਤੁਰ ਗਿਆ ਨੂੰ ।
K.k.k.k✍️✍️