ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਸ ਮੁਢਲੀ ਇਮਾਰਤ ਦੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਨੇ 1729 ਚ ਕਰਵਾਈ।
ਅੰਗਰੇਜ ਇੰਜੀਨੀਅਰ ਵੀ ਆਖਿਆ ਕਰਦੇ ਸਨ ਕੇ ਇਮਾਰਤਸਾਜ਼ੀ ਦਾ ਬੇਹਤਰੀਨ ਨਮੂਨਾ ਘੱਟੋ ਘੱਟ 1200 ਸਾਲ ਤੱਕ ਤੇ ਕਿਤੇ ਨਹੀਂ ਜਾਂਦਾ।
ਪੰਜ ਕੋਨਿਆਂ ਵਾਲੀ ਇਹ ਇਮਾਰਤ ਅੱਜ ਕੱਲ ਅਮਰੀਕਾ ਦੀ ਪੇੰਟਾਗਨ ਦੀ ਪੰਜ ਨੁੱਕਰਾਂ ਵਾਲੀ ਇਮਾਰਤ ਨਾਲ ਕਾਫੀ ਮੇਲ ਖਾਂਦੀ ਸੀ!
ਬਾਬਾ ਜੀ ਏਥੋਂ ਹੀ ਟਕਸਾਲ ਚਲਾਉਂਦੇ ਸਨ ਅਤੇ ਦਲ ਪੰਥ (ਬੁੱਢਾ ਦਲ-ਤਰਨਾ ਦਲ) ਦੀ ਜੰਗੀ ਰਾਜਧਾਨੀ ਵੀ ਇਹੋ ਸੀ।
ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਰਾਹੀਂ 1957 ਚ ਇਸਨੂੰ ਤੋੜ ਕੇ ਇਹਦੀ ਜਗਾਹ ਨਵੀਂ ਇਮਾਰਤ ਬਣਾ ਦਿੱਤੀ!
ਦੱਸਦੇ ਜਦੋਂ ਮਹਾਰਾਣੀ ਜਿੰਦਾ ਕਿੰਨੇ ਵਰ੍ਹਿਆਂ ਦੇ ਵਿਛੋੜੇ ਮਗਰੋਂ ਰੋ ਰੋ ਕੇ ਅੰਨੀ ਹੋ ਗਈ ਤਾਂ ਗੋਰਿਆਂ ਨੇ ਮਾਂ ਪੁੱਤਾਂ ਦਾ ਫੇਰ ਮੇਲ ਕਰਾਇਆ..
ਨੇਤਰਹੀਣ ਰਾਣੀ ਜਿੰਦਾ ਨੇ ਦਲੀਪ ਸਿੰਘ ਨੂੰ ਕਲਾਵੇ ਵਿਚ ਲੈ ਕੇ ਸਭ ਤੋਂ ਪਹਿਲਾਂ ਉਸਦਾ ਸਿਰ ਟੋਹਿਆ..ਜੂੜੇ ਦੀ ਥਾਂ ਮੁੰਨੇ ਹੋਏ ਵਾਲ ਮਹਿਸੂਸ ਕਰ ਧਾਹਾਂ ਮਾਰ ਕੇ ਰੋ ਪਈ..
ਅਖ਼ੇ ਰਣਜੀਤ ਸਿੰਘ ਅਸਲ ਵਿਚ ਅੱਜ ਮੋਇਆ ਏ..!
ਪਤਾ ਨਹੀਂ ਕਿਸ ਏਜੰਡੇ ਅਧੀਨ ਇਹ ਸਾਰਾ ਕੁਝ ਤਹਿਸ-ਨਹਿਸ ਕੀਤਾ ਜਾ ਰਿਹਾ ਏ!
ਆਓ ਕਿੰਨਿਆਂ ਪਾਸਿਆਂ ਤੋਂ ਹੋ ਰਹੇ ਮਾਰੂ ਹੱਲਿਆਂ ਵਿਚ ਜੋ ਕੁਝ ਬਾਕੀ ਰਹਿ ਗਿਆ ਏ..ਘੱਟੋ ਘੱਟ ਉਹ ਤੇ ਇਹਨਾ ਬੇਕਾਰ ਸੇਵਾ ਵਾਲਿਆਂ ਤੋਂ ਬਚਾ ਲਈਏ..
ਵਰਨਾ ਅੰਨੀ ਬੋਲ਼ੀ ਹੋਈ ਅਗਲੀ ਪੀੜੀ ਨੇ ਵਿਰਾਸਤ-ਏ-ਖਾਲਸਾ ਵਿਚ ਲੱਗੇ ਭੰਗੜਾ ਪਾਉਂਦੇ ਬੁੱਤਾਂ ਨੂੰ ਹੀ ਇਤਿਹਾਸ ਸਮਝ ਮੱਥੇ ਟੇਕੀ ਜਾਣੇ ਕਰਨੇ ਨੇ!