ਅੱਜ ਇਕ ਪਿਉ ਸਲਫਾਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ! ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ! ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬਦਚਲਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ ਪਿੰਡ ਵਿੱਚ ਗਲ ਕਰ ਦਿੱਤੀ ਸੀ! ਬਹੁਤ ਪੁੱਛ ਗਿੱਛ ਕਰਨ ਤੋ ਕੁੜੀ ਦੇ ਗਲਤ ਹੋਣ ਬਾਰੇ ਪਤਾ ਲਗਾ! ਜੋ ਸਰਬਣ ਸਿੰਘ ਤੋ ਇਹ ਸਭ ਸਹਾਰਿਆ ਨਾ ਗਿਆ! ਲਾਡਾ ਨਾਲ ਪਾਲੀ ਬਾਰੇ ਇਹ ਸੋਚ ਕੇ ਰੋਂਦਾ ਰੋਂਦਾ ਘਰ ਜਾ ਰਿਹਾ ਸੀ! ਭਜ ਭਜ ਕੇ ਕੰਮ ਕਰਨ ਵਾਲਾ ਅੱਜ ਹੰਭ ਗਿਆ ਸੀ, ਦੋ ਕਦਮ ਤੁਰਨਾ ਵੀ ਮੁਸਕਿਲ ਹੋ ਰਿਹਾ ਸੀ! ਘਰ ਆ ਕੇ ਦਰਵਾਜਾ ਬੰਦ ਕਰ ਕੇ ਘਰ ਵਾਲੀ ਨੂੰ ਦੇਖ ਕੇ ਰੋਂਦਾ ਹੋਇਆ ਸੋਚਣ ਲਗਾ, ਸਾਇਦ ਕੁਖ ਵਿੱਚ ਹੀ ਮਾਰ ਦਿੰਦੇ ,ਅੱਜ ਇਹ ਦਿਨ ਨਾ ਦੇਖਣਾ ਪੈਂਦਾ !
ਸਲਫਾਸ ਦੀ ਘੁੱਟ ਭਰ ਕੇ ਘਰਵਾਲੀ ਨੂੰ ਫੜਾ ਦਿੱਤੀ ,ਉਹ ਵੀ ਪੀਣ ਲਈ…
ਮਜਬੂਰ ਸੀ, ਜਦ ਆਪਣੀ ਕੁੜੀ ਨੂੰ ਦੇਖਦੀ ਸੀ,ਆਪਣੇ ਆਪ ਤੇ ਸ਼ਰਮ ਆਉਦੀ ਸੀ!
ਕੀ ਸਾਡੇ ਪਿਆਰ ਤੇ ਉਸ ਮੁੰਡੇ ਦਾ ਪਿਆਰ ਹਾਵੀ ਹੋ ਗਿਆ ਸੀ!
ਝੱਟ ਮੂੰਹ ਨੂੰ ਲਾ ਕੇ ਪੀ ਗਈ!
ਮਾਂ ਪਿਓ ਦੀ ਚੀਕਨ ਦੀ ਆਵਾਜ਼ ਸੁਣ ਕੇ , ਦੂਸਰੇ ਕਰਮੇ ਵਿੱਚੋ ਰੋਂਦੀ ਧੀ ਭੱਜੀ ਆਈ !
ਮਾ ਪਿਓ ਨੂੰ ਤੜਫਦਾ ਦੇਖ ਕੇ ਸੋਚਣ ਲੱਗੀ ,” ਆ ਕੀ ਹੋ ਗਿਆ! ਸਾਇਦ ਉਹ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਸਹੀ ਗਲਤ ਦੀ ਪਹਿਚਾਨ ਵੀ ਨਹੀ ਕਰ ਪਾ ਰਹੀ ਸੀ!
ਭੱਜ ਕੇ ਬਾਹਰ ਗਈ ਤਾਂ ਭਰਾ ਨੂੰ ਨਿੰਮ ਨਾਲ ਫਾਹਾ ਲੈ ਕੇ ਲਟਕਦੇ ਦੇਖ ਕੇ ਪੈਰਾ ਹੇਠੋ ਜਮੀਨ ਹੀ ਖਿਸ਼ਕ ਗਈ!
ਉਸ ਮੁੰਡੇ ਨੂੰ ਕੋਈ ਫਰਕ ਨਹੀ ਪਿਆ!
ਪਰ ਕੁੜੀ ਦਾ ਸਾਰਾ ਸੰਸ਼ਾਰ ਹੀ ਉਜ਼ੜ ਗਿਆ!
ਸੋਚਣਾ ਔਰਤ ਨੂੰ ਪੈਣਾ ਕਿ ਸਾਡੇ ਲਈ ਕੀ ਗਲਤ ਹੈ ਤੇ ਕੀ ਸਹੀ! ਭਰੂਣ ਹੱਤਿਆ ਦਾ ਇੱਕ ਕਾਰਨ ਇਹ ਵੀ ਹੈ। ਹਜੇ ਵੀ ਸਮਾਂ ਹੈ ਸੰਭਲ ਜਾਓ
ਮਾਂ ਪਿਓ ਨੂੰ ਪਿਆਰ ਕਰੋ, ਮਾਰੋ ਨਾ!