“ਇਸ ਨਾਲ ਕੀ ਫਰਕ ਪੈ ਜੂ”
“ਇਸ ਨੂੰ ਜਰੂਰ ਫ਼ਰਕ ਪਉ”
ਇੱਕ ਸਮੇਂ ਸਮੁੰਦਰ ‘ਚ ਬਹੁਤ ਭਿਆਨਕ ਤੂਫ਼ਾਨ ਆਉਣ ਮਗਰੋਂ ਬਹੁਤ ਸਾਰੀਆਂ ਮੱਛੀਆਂ ਸਮੁੰਦਰ ਦੇ ਕੰਢੇ ਤੇ ਆ ਗਈਆਂ, ਉਹਨਾਂ ਮੱਛੀਆਂ ਨੂੰ ਦੇਖਦੇ ਇੱਕ ਬਜ਼ੁਰਗ ਨੇ ਉਹ ਵਾਪਿਸ ਸਮੁੰਦਰ ਵਿਚ ਪਾਉਣਾ ਸ਼ੁਰੂ ਕਰ ਦਿੱਤਾ, ਉਸ ਬਜ਼ੁਰਗ ਨੂੰ ਵਾਪਸ ਸਮੁੰਦਰ ਵਿਚ ਮੱਛੀਆਂ ਪਾਉਂਦੇ ਦੇਖ ਇੱਕ ਨੇ ਉਸ ਦਾ ਮਜਾਕ ਉਡਾਉਂਦਿਆਂ ਪੁੱਛਿਆਂ “ਇਸ ਨਾਲ ਕੀ ਫਰਕ ਪੈ ਜੂ”।
ਹਜਾਰਾਂ ਹੀ ਮੱਛੀਆਂ ਬਾਹਰ ਪਈਆਂ ਤੜਪ ਰਹੀਆਂ ਨੇ….?
ਇੱਕ ਮੱਛੀ ਵਾਪਿਸ ਪਾਣੀ ਵਿਚ ਛੱਡਿਆ ਹੋਇਆ ਬਜ਼ੁਰਗ ਆਖਣ ਲੱਗਾ ਬਾਕੀਆਂ ਦਾ ਤੇ ਪਤਾ ਨਹੀਂ, ਪਰ ਇਸਨੂੰ ਜਰੂਰ ਫ਼ਰਕ ਪਊਗਾ ਜਿਸਨੂੰ ਗਵਾਚੀ ਹੋਈ ਜਿੰਦਗੀ ਵਾਪਿਸ ਮਿਲ ਰਹੀ ਏ,
“ਇਸ ਨੂੰ ਜਰੂਰ ਫ਼ਰਕ ਪਉ”।
“ਪ੍ਰਲਾਦ ਵਰਮਾ”