ਮੈਂ ਗੁਰਦਾਸ ਸਿੰਘ ਵਾਸੀ ਰੰਗਲਾ ਪੰਜਾਬ। ਮੇਰਾ ਤਜਰਬਾ ਕਿ ਹਰ ਇਕ ਮਨੁੱਖ ਦਾ ਜੀਵਣ ਇੱਕੋ ਜਿਹਾ ਨਹੀਂ ਹੁੰਦਾ ਜਿਵੇ ਸਾਡੀ ਸੋਚ, ਚਾਲ ਤੇ ਚਿਹਰਾ ਕਿਸੇ ਨਾਲ ਨਹੀਂ ਰਲਦੇ ਉਦਾ ਹੀ ਸਾਡੇ ਦੁੱਖ ਸੁੱਖ ਵੀ ਵੱਖੋ ਵੱਖਰੇ ਹੁੰਦੇ ਹਨ। ਕਿਸੇ ਲਈ ਵਿਆਹ ਚ ਸੁੱਟੇ ਜਾਂਦੇ ਨੋਟ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ ਤੇ ਕਿਸੇ ਲਈ ਉਹੀ ਨੋਟ ਘੰਟੇ ਬੰਧੀ ਸਿਰ ਤੇ ਭਾਰ ਟੋਹ ਕੇ ਰਾਤ ਦੀ ਰੋਟੀ ਦਾ ਸਹਾਰਾ ਬਣਦੇ ਨੇ ।
ਮੇਰੇ ਕੋਲ ਜੱਦੀ ਇੱਕ ਕਿੱਲਾ ਜ਼ਮੀਨ ਸੀ । ਜਿਸ ਨਾਲ ਮੇਰਾ ਪਿਓ ਮੱਘਰ ਸਿੰਘ ਤੇ ਮਾਂ ਬੇਅੰਤ ਕੋਰ ਗੁਜਾਰਾ ਕਰਦੇ ਸੀ, ਵਿੱਤੀ ਪੱਖ ਤੋਂ ਕਮਜ਼ੋਰ ਹੋਣ ਕਰਕੇ ਮੈਨੂੰ ਸੱਤਵੀ ਜਮਾਤ ਚੋਂ ਹੀ ਹਟਾ ਲਿਆ ਜਾਂਦਾ। ਹੁਣ ਮੈਂ ਬਾਪੂ ਨਾਲ ਖੇਤ ਚ ਕੰਮ ਕਰਦਾ ਤੇ ਸ਼ਾਮ ਨੂੰ ਡੰਗਰਾਂ ਦੀ ਦੇਖ-ਭਾਲ ਦਾ ਜਿੰਮਾ ਵੀ ਮੇਰੇ ਸਿਰ ਹੀ ਸੀ। ਮੇਰੇ ਜਵਾਨ ਹੋਣ ਤੇ ਅਸੀਂ ਠੇਕੇ ਤੇ ਜਮੀਨ ਲ਼ੈ ਸੋਹਣੀ ਖੇਤੀ ਕਰਨ ਲੱਗੇ, ਜਲਦ ਹੀ ਮੇਰੀ ਚਾਚੀ ਵੱਲੋਂ ਰਿਸ਼ਤਾ ਲੱਭ ਮੇਰਾ ਵਿਆਹ ਕਰ ਦਿੱਤਾ ਗਿਆ। ਸੋਹਣੇ ਸ਼ਾਤ ਚਲਦੇ ਜ਼ਿੰਦਗੀ ਦੇ ਸਫਰ ਵਿੱਚ ਪੁੱਤਰ ਨੇ ਜਨਮ ਲਿਆ ਤੇ ਮੈਂ ਹੋਰ ਹੌਸਲੇ ਚ ਹੋ ਗਿਆ। ਮੇਰੇ ਬਾਪੂ ਨੇ ਅਕਸਰ ਕਹਿਣਾ ਕਿ ਆਪਾ ਦੋਵੇਂ ਮਿਹਨਤ ਕਰਾਂਗੇ ਤੇ ਆਪਣੇ ਜਵਾਨ ਨੂੰ ਅਫਸਰ ਬਣਾਵਾਂਗੇ ਜਾ ਫਿਰ ਫ਼ੌਜੀ । ਬਿਨਾ ਰੁਕੇ ਥੱਕੇ ਅਸੀ ਮਿਹਨਤ ਕੀਤੀ ਤੇ ਆਪਣੇ ਪੁੱਤਰ ਨੂੰ ਚੰਗੇ ਸਕੂਲ ਚੋ ਪੜਾ ਲਿਆ। ਹੁਣ ਉਸਨੇ ਬਾਰਵੀਂ ਮੈਡੀਕਲ ਨਾਲ ਕਰਕੇ ਨੰਬੇ ਪਰਤੀਸ਼ਤ ਨੰਬਰ ਲਏ । ਜਿਵੇਂ ਉਸਦੇ ਸਾਥੀ ਅੰਗਰੇਜ਼ੀ ਦਾ ਕੋਰਸ ਕਰ ਬਾਹਰਲੇ ਦੇਸ਼ਾਂ ਦਾ ਰੁੱਖ ਕਰ ਰਹੇ ਸੀ ਤਾਂ ਮੇਰੇ ਪੁੱਤਰ ਨੇ ਵੀ ਇੱਛਾ ਜਤਾਈ ਕਿ ਉਹ ਵੀ ਬਾਹਰ ਜਾਵੇਗਾ।
ਉਸਦੇ ਕੋਰਸ ਪੂਰਾ ਕਰਦੇ ਕਰਦੇ ਖ਼ਰਚੇ ਪਾਣੀ ਦਾ ਪਤਾ ਕੀਤਾ ਤਾਂ ਕਿਹਾ ਜਾਂਦਾ ਕਿ 18 ਜਾਂ 20 ਲੱਖ ਲੱਗ ਜਾਵੇ ਗਾ। ਘਰੇ ਆ ਕਿ ਬਾਪੂ ਨਾਲ ਮੈਂ ਸਲਾਹ ਕਰੀ ਤਾਂ ਬਾਪੂ ਕਹਿੰਦੇ ਦੇਖ ਪੁੱਤਰਾ ਜੋ ਮੇਰੇ ਕੋਲ ਸੀ ਮੈਂ ਤੈਨੂੰ ਦੇ ਦਿੱਤਾ ਹੁਣ ਜੋ ਤੇਰੇ ਕੋਲ ਆ ਉਹ ਤੂੰ ਆਪਣੇ ਪੁੱਤ ਨੂੰ ਦੇ ਦੇਣਾ ਹੈ। ਜੇਕਰ ਉਹ ਵਲੈਤ ਜਾ ਕੇ ਪੜਾਈ ਕਰਨ ਦੀ ਤਮੰਨਾ ਰੱਖਦਾ ਦਾ ਤੂੰ ਜ਼ਿਆਦਾ ਨਾ ਸੋਚ ਤੇ ੲ ਕਿੱਲਾ ਵੇਚ ਪੁੱਤ ਨੂੰ ਅਫਸਰ ਬਣਾ ਲੇ। ਮੈਂ ਬਾਪੂ ਦੀ ਗੱਲ ਮੰਨਦੇ ਹੋਏ ਜ਼ਮੀਨ ਵੇਚ ਦਿੱਤੀ ਤੇ ਪੈਸੇ ਜਮਾਂ ਰੱਖ ਲਏ।
ਮਈ ਦੇ ਮਹੀਨੇ ਦੀ ਕਾਲੇ ਬੋਲ਼ੇ ਬੱਦਲਾ ਨਾਲ ਘਿਰੀ ਹੋਈ ਸਵੇਰ ਸੀ ਤੇ ਮੈਂ ਚਾਹ ਪੀਣ ਲਈ ਮੰਜੇ ਤੇ ਬੈਠਣ ਹੀ ਲੱਗਾ ਸੀ ਕਿ ਅਚਾਨਕ ਬਾਪੂ ਚੱਕਰ ਖਾ ਕੇ ਵਿਹੜੇ ਚ ਖੜੇ ਖੜੇ ਡਿੱਗ ਪਏ, ਜਲਦ ਦੇਣੇ ਮੈਂ ਬਾਪੂ ਨੂੰ ਚੁੱਕਿਆ ਤੇ ਜੱਗੇ ਨੂੰ ਡਾਕਟਰ ਵੱਲ ਘੱਲ ਦਿੱਤਾ, ਡਾਕਟਰ ਨੇ ਆ ਕੇ ਬਲੱਡ ਚੈੱਕ ਕਰ ਦੱਸਿਆ ਕਿ ਗਰਮੀ ਨਾਲ ਚੱਕਰ ਆ ਗਿਆ ਹੋਣਾ ਕੋਈ ਫ਼ਿਕਰ ਆਲੀ ਗੱਲ ਨੀ। ਚਲੋ ਬਾਪੂ ਠੀਕ ਹੋਏ ਤੇ ਹਰ ਰੋਜ਼ ਦੇ ਕੰਮ ਤੰਦੇ ਕਰਦਾ ਰਹਿੰਦਾ। ਜੱਗੇ ਨੇ ਅੰਗਰੇਜ਼ੀ ਆਲੇ ਕੋਰਸ ਚੋ ਸੱਤ ਨੰਬਰ ਲਏ ਤੇ ਹੁਣ ਬਾਹਰਲੀ ਪੜਾਈ ਦਾ ਪਤਾ ਕਰਨ ਲੱਗੇ। ਇੱਕ ਦਿਨ ਦੁਪਿਹਰ ਵੇਲੇ ਜਦ ਘਰ ਬਾਪੂ ਨਾਲ ਗੱਲਾਂ ਕਰ ਕਿਹਾ ਤਾਂ ਮੇਰਾ ਧਿਆਨ ਗਿਆ ਕਿ ਬਾਪੂ ਦਾ ਚਿਹਰਾ ਵੀ ਪੀਲ਼ਾ ਪੈ ਰਿਹਾ ਸੀ ਤੇ ਹੱਥਾਂ ਪੈਰਾ ਤੇ ਕਾਫੀ ਸੋਜ਼ ਹੈ, ਬਿਨਾ ਕਿਸੇ ਦੇਰੀ ਕਰੇ ਮੈਂ ਸ਼ਹਿਰ ਬਾਪੂ ਨੂੰ ਹਸਪਤਾਲ ਲੈ ਗਿਆ ਤੇ ਡਾਕਟਰ ਨੇ ਸਕੈਨ ਕਰ ਦੱਸਿਆ ਕਿ ਬਾਪੂ ਜੀ ਦੇ ਗੁਰਦੇ ਖਤਮ ਹੋ ਰਿਹੇ ਨੇ ਅਪੇਰਸ਼ਨ ਕਰ ਗੁਰਦਾ ਬਦਲਿਆ ਜਾਵੇ ਗਾ ਤੇ 12 ਤੋ 14 ਲੱਖ ਰੁਪਏ ਦਾ ਖ਼ਰਚਾ ਹੋਵੇਗਾ। ਹੁਣ ਮੈਂ ਬਾਪੂ ਨੂੰ ਉਸ ਦਿਨ ਦਵਾਈ ਦਵਾ ਘਰ ਵਾਪਸ ਲੈ ਆਇਆ ਤਾਂ ਉਹਨਾਂ ਦੀ ਦੇਖ ਭਾਲ ਕਰਨ ਲੱਗਾ। ਹਰ ਰੋਜ਼ ਚਿੰਤਾ ਚ ਡੁੱਬਿਆ ਸੋਚਦਾ ਕਿ ਕੀ ਕਰਾਂ ਬਾਪੂ ਦਾ ਇਲਾਜ ਕਰਾਵਾਂ ਜਾਂ ਫਿਰ ਜੱਗੇ ਦੀ ਪੜਾਈ ਦਾ ਹੱਲ ਕਰਾ। ਬਹੁਤ ਜਦੋ ਜਹਿਦ ਬਾਅਦ ਖੁਦ ਫੈਸਲਾ ਲਿਆ ਕਿ ਮੈਂ ਜੱਗੇ ਨੂੰ ਪੜਾਵਾਂ ਗਾ ਤੇ ਵਿਆਜ ਤੇ ਪੈਸੇ ਫੜ ਬਾਪੂ ਦਾ ਇਲਾਜ ਕਰਾ ਦਉ ਗਾ । ਜੱਗੇ ਨੂੰ ਬਾਹਰ ਭੇਜ ਬਾਪੂ ਲਈ ਪੈਸੇ ਦਾ ਇੰਤਜ਼ਾਮ ਕਰ ਜਦ ਫਿਰ ਹਸਪਤਾਲ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਂ ਆਪਣੇ ਬਾਪ ਨੂੰ ਨਾ ਬਚਾ ਸਕਿਆ।
ਹੁਣ ਹਰ ਰੋਜ਼ ਮੇਰੇ ਆਪਣੇ ਦੋ ਖ਼ਿਆਲੀ ਇਨਸਾਨ ਮੇਰੇ ਅੱਗੇ ਖਲੋ ਜਾਦੇ ਇੱਕ ਜੋ ਗਲਤ ਆਖਦਾ ਦੂਜਾ ਜੋ ਸਹੀ ਸਾਬਤ ਕਰਦਾ ਪਰ ਕਦੇ ਵੀ ਕੋਈ ਇੱਕ ਸਹੀ ਨਾ ਹੋ ਸਕਿਆ। ਕੁਝ ਸਾਲਾਂ ਬਾਅਦ ਜੱਗਾ ਪੜ ਲਿਖ ਸੋਹਣਾ ਅਫ਼ਸਰ ਬਣ ਵਾਪਿਸ ਆਇਆ ਤੇ ਗਰੀਬੀ ਵਿਚ ਵੇਚੀ ਜ਼ਮੀਨ ਮੈਨੂੰ ਫਾਦਰ ਡੇਅ ਦੇ ਮੈਨੂੰ ਕਈ ਗੁਣਾ ਵਧਾ ਕੇ ਗਿਫਟ ਕਰੀ। ਆਪਣੇ ਮਿਹਨਤ ਦੀ ਕਮਾਈ ਚੋ ਘਰ ਬਾਰ ਵੀ ਬਣਾ ਦਿੱਤਾ। ਫਿਰ ਇੱਕ ਦਿਨ ਅਚਾਨਕ ਜੱਗਾ ਮੇਰੇ ਦੋਵੇ ਹੱਥ ਆਪਣੇ ਸਿਰ ਤੇ ਰੱਖ ਬੋਲਿਆ ਕਿ ਡੈਡੀ ਮੈਂ ਜੋ ਬਣ ਗਿਆ ਹਾਂ ਉਹ ਸਬ ਤੁਹਾਡੇ ਤੇ ਦਾਦਾ ਜੀ ਕਰ ਕੇ ਆ ਤੁਹਾਡੀ ਮਿਹਨਤ ਤੇ ਦਾਦਾ ਜੀ ਦੀ ਕੁਰਬਾਨੀ ਮੈਨੂੰ ਸਦਾ ਕੁਝ ਕਰਨ ਲਈ ਉਤਸ਼ਾਹ ਕਰਦੀ, ਡੈਡੀ ਮੈਂ ਅੱਜ ਕੁਝ ਵੀ ਖ਼ਰੀਦ ਕੇ ਲਿਆ ਸਕਦਾ ਤੁਹਾਡੇ ਲਈ ਬਸ ਇੱਕ ਦਾਦਾ ਜੀ ਨੂੰ ਮੈਂ ਵਾਪਸ ਨਹੀ ਲਿਆ ਸਕਦਾ ਇੰਨਾਂ ਆਖ ਜੱਗਾ ਫੁੱਟ ਫੁੱਟ ਰੋਣ ਲੱਗਾ ਤੇ ਮੇਰੇ ਹੱਝੂ ਹੋਕੇ ਮੈਨੂੰ ਕੁਝ ਬੋਲਣ ਨਹੀ ਸੀ ਦੇ ਰਹੇ ।
💐💐💐
ਇਸੇ ਤਰਾਂ ਕਈ ਵਾਰ ਅਸੀ ਜ਼ਿੰਦਗੀ ਵਿੱਚ ਭਵਿੱਖ ਨੂੰ ਲੈ ਕੇ ਇੰਨੇ ਸਖ਼ਤ ਫੈਸਲੇ ਲੈ ਲੈਦੇ ਹਾ ਕਿ ਫਿਰ ਸਾਰੀ ਉਮਰ ਅਸੀਂ ਉਸ ਫੈਸਲੇ ਬਾਰੇ ਸੋਚ ਦੇ ਕੱਢ ਦਿੰਦੇ ਆ ਕਿ ਮੈਂ ਸਹੀ ਕੀਤਾ ਜਾਂ ਗਲਤ। ਜਦ ਕਿ ਉਹ ਕੁਦਰਤ ਦੇ ਹੁਕਮ ਅਨੁਸਾਰ ਤੁਸੀ ਫੈਸਲਾ ਲੈਣਾ ਹੀ ਹੁੰਦਾ । ਉਸਨੂੰ ਸਹੀ ਜਾ ਗਲਤ ਸਾਬਤ ਕਰਨਾ ਫੈਸਲੇ ਬਾਅਦ ਕਰੀਆ ਕੋਸ਼ਿਸ਼ਾਂ ਤੇ ਨਿਰਭਰ ਹੁੰਦਾ ਹੈ ।
✍️ ਅਮਨਿੰਦਰ ਸਿੰਘ ਗਿੱਲ