ਤੇ ਉਸਨੇ ਦਸਾਂ ਦਾ ਨੋਟ ਹੱਥ ਵਿੱਚ ਹੀ ਘੁੱਟ ਲਿਆ …….
ਸਾਡੇ ਘਰ ਦੇ ਸਾਹਮਣੇ ਨਵਾਂ ਮਕਾਨ ਬਣ ਰਿਹਾ ਹੈ । ਜਦੋਂ ਅਸੀਂ ਸਾਰੇ ਲੋਕ ਸਿਖ਼ਰ ਦੁਪਹਿਰੇ ਏ.ਸੀ ਲਾਕੇ ਠੰਡੇ ਕਮਰਿਆਂ ਵਿੱਚ ਆਰਾਮ ਕਰ ਰਹੇ ਹੁੰਦੇ ਹਾਂ ਤਾਂ ਉਸ ਵੇਲੇ ਧੁੱਪ ਵਿੱਚ ਵੀ ਇੱਕ ਮਹਿਲਾ ਮਜ਼ਦੂਰ ਸਮੇਤ ਤਿੰਨ ਚਾਰ ਜਣੇ ਹਰ ਰੋਜ਼ ਕੰਮ ਤੇ ਲੱਗੇ ਰਹਿੰਦੇ ਹਨ।
ਅੱਜ ਬਾਹਰ ਸਬਜ਼ੀ ਅਤੇ ਫਰੂਟ ਖੀ੍ਦ ਰਹੀ ਮੇਰੀ ਪਤਨੀ ਕਮਲ ਨਾਲ ਬਹੁਤ ਅਜੀਬ ਘਟਨਾ ਵਾਪਰੀ । ਜਦੋਂ ਉਹ ਸਬਜ਼ੀ ਖ੍ਰੀਦ ਰਹੇ ਸਨ ਤਾਂ ਸਾਹਮਣੇ ਬਣਦੇ ਮਕਾਨ ਵਿੱਚੋਂ ਸਿਰ ਤੇ ਇੱਟਾਂ ,ਰੇਤਾਂ ਢੋਹ ਰਹੀ ਮਹਿਲਾਂ ਮਜ਼ਦੂਰ ਨੇ ਆਣਕੇ ਸਬਜ਼ੀ ਵਾਲੇ ਨੂੰ ਪੁੱਛਿਆਂ ਜ਼ਿਮਰੀ ਕਿਤਨੇ ਕੀ ਹੈ ?
ਸਬਜ਼ੀ ਵਾਲੇ ਤੇ ਕਮਲ ਨੂੰ ਸਮਝ ਨਹੀਂ ਲੱਗੀ ਕਿ
ਉਹ ਕਿਸ ਚੀਜ਼ ਦਾ ਭਾਅ ਪੁੱਛ ਰਹੀ ਹੈ ।
ਉਸਨੇ ਖ਼ਰਬੂਜ਼ੇ ਨੂੰ ਹੱਥ ਲਾਇਆ ਤਾਂ ਸਬਜ਼ੀ ਵਾਲਾ ਤੁਰੰਤ ਬੋਲ ਪਿਆ ” ਅਰੇ ਯੇ ਤੋ ਅਭੀ ਬਹੁਤ ਮਹਿੰਗਾ ਹੈ ਆਪ ਨਹੀਂ ਖਾ ਪਾਉਗੇ ”
ਸੱਤਰ ਕਾ ਕਿੱਲੋ ਹੈ ਅਬੀ ਤੋਂ ,
ਜਬ ਸਸਤਾ ਹੋਗਾ ਤੋ ਖਾ ਲੈਣਾ ….
ਇਹ ਸੁਣਦਿਆ ਹੀ …. ਉਹ ਵਿਚਾਰੀ ਨੇ ….ਆਪਣੇ ਹੱਥ ਵਿੱਚ ਫੜਿਆ ਦਸਾਂ ਦਾ ਨੋਟ ਹੱਥ ਵਿੱਚ ਹੀ ਘੁੱਟ ਲਿਆ ਅਤੇ… ਵਾਪਸ ਜਾ ਕੇ ….ਕਹੀ ਨਾਲ ਕੜਾਹੀਏ ਵਿੱਚ ਇੱਟਾਂ ਲਈ ਰਲਿਆ ਮਸਾਲਾ ਭਰਨ ਲੱਗ ਪਈ ।
ਕਮਲ ਨੇ ਸੋਚਿਆ ਕਿ ਇਹ ਵਿਚਾਰੀ ਤੱਪਦੀ ਧੁੱਪ ਵਿੱਚ ਇੰਨੀ ਮਿਹਨਤ ਕਰਕੇ ਆਪਣੇ ਬੱਚੇ ਪਾਲ ਰਹੀ ਹੈ ਤੇ ਇੱਕ ਖ਼ਰਬੂਜ਼ਾ ਵੀ ਨਹੀਂ ਖਾ ਸਕਦੀ ……ਇੱਥੇ ਕਈ ਵਾਰੀ ਹੱਟੇ ਕੱਟੇ ਲੋਕ ਭੀਖ਼ ਮੰਗਦੇ ਫਿਰਦੇ ਹਨ । ਕਮਲ ਨੇ ਕੁੱਝ ਖ਼ਰਬੂਜ਼ੇ ਤੇ ਕੇਲੇ ਖ਼ਰੀਦੇ ਅਤੇ ਉਹਨਾਂ ਸਾਰੇ ਮਜ਼ਦੂਰਾਂ ਨੂੰ ਦਿੰਦਿਆਂ ਕਿਹਾ ਕਿ ” ਅੱਜ ਮਜ਼ਦੂਰ ਦਿਵਸ ਤੇ ਤੁਸੀਂ ਇਹ ਜ਼ਿੰਮਰੀ ( ਖਰਬੂਜਾ) ਮੇਰੇ ਵੱਲੋਂ ਖਾਓ ”
ਬੀਬੀ ਨੇ ਬੜੀ ਖ਼ੁਸ਼ੀ ਨਾਲ ਸ਼ੁਕਰੀਆ ਕਹਿ ਕੇ ਲਿਫ਼ਾਫ਼ਾ ਫੜ ਲਿਆ ਅਤੇ ਜ਼ਿੰਮਰੀ ਖਾਣ ਲੱਗ ਪਏ ।
ਕਮਲ ਨੇ ਮੈਨੂੰ ਅੰਦਰ ਆਣਕੇ ਜਦੋਂ ਇਹ ਗੱਲ ਦੱਸੀ ਕਿ ਵਿਚਾਰੀ ਕੋਲ ਖ਼ਰਬੂਜ਼ਾ ਖਾਣ ਜੋਗੇ ਪੈਸੇ ਨਹੀਂ ਸੀ । ਉਸਦੀ ਇੱਕ ਛੋਟੀ ਜਿਹੀ ਖਾਹਿਸ਼ ਪੂਰੀ ਕਰਕੇ ਤੇ ਉਹਨਾਂ ਦੀ ਖ਼ੁਸ਼ੀ ਦੇਖਕੇ ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ “ਮੇਰੇ ਕੋਲੋਂ ਕੋਈ ਬਹੁਤ ਵੱਡਾ ਜੱਗ ਪੁੰਨ ਹੋ ਗਿਆ ਹੋਵੇ”
ਅਸ਼ੋਕੀ ਧਨੀਿਪੰਡਵੀ ( 1/5/19)
( ਸੱਚੀ ਕਹਾਣੀ ਕਾਲਪਨਿਕ ਫੋਟੋ)