ਤੇ ਫਿਰ ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ ………..
ਇੱਕ ਵਾਰੀ ਅਸੀਂ ਕੁੱਝ ਦਿਮਾਗੀ ਪੇ੍ਸ਼ਾਨੀ ਅਤੇ ਬੇਸਹਾਰਾ ਲੋਕਾਂ ਲਈ ਇੱਕ ਆਸ਼ਰਮ ਵਿੱਚ ਅੱਖਾਂ ਦਾ ਕੈਂਪ ਲਾਇਆ ।
ਕੁੱਝ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਫੀ੍ ਆਪਰੇਸ਼ਨ ਕਰਵਾਏ ਗਏ ।
ਕੁੱਝ ਬਜ਼ੁਰਗਾਂ ਨੂੰ ਅੱਖਾਂ ਦੀਆਂ ਐਨਕਾਂ ਦੀ ਲੋੜ ਸੀ ਜੋ ਅਸੀਂ ਅੱਖਾਂ ਚੈੱਕ ਕਰਕੇ ਆਪਟੀਸ਼ਨ ਨੂੰ ਮਰੀਜ਼ਾਂ ਦੇ ਨੰਬਰ ਅਨੁਸਾਰ ਤਿਆਰ ਤਰਨ ਲਈ ਆਰਡਰ ਦੇ ਦਿੱਤਾ …
ਕੁੱਝ ਦਿਨਾਂ ਬਾਅਦ ਅਸੀਂ ਉਹਨਾਂ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਐਨਕਾਂ ਬਣਾ ਕੇ ਆਸ਼ਰਮ ਦੇਣ ਗਏ ।
ਉਹਨਾਂ ਵਿੱਚ ਇੱਕ ਬਜ਼ੁਰਗ ਇਸ ਤਰਾਂ ਦਾ ਸੀ ਜਿਸਨੂੰ( ਸ਼ਾਇਦ ) ਅਧਰੰਗ ਦੇ ਅਟੈਕ ਕਾਰਨ ਚੱਲਣ ਵਿੱਚ ਵੀ ਮੁਸ਼ਕਲ ਆਉਦੀ ਸੀ ਅਤੇ ਇੱਕ ਹੱਥ ਵੀ ਠੀਕ ਤਰਾਂ ਕੰਮ ਨਹੀਂ ਸੀ ਕਰਦਾ ।
ਜਦੋਂ ਹੀ ਮੈਂ ਉਸ ਬਜ਼ੁਰਗ ਦੇ ਐਨਕ ਲਾਈ ਤਾਂ ਉਹ ਖ਼ੁਸ਼ੀ ਵਿੱਚ ਝੂੰਮ ਉਠਿਆ ….ਤੇ ਮੈਨੂੰ ਕਹਿਣ ਲੱਗਾ .. ਪੁੱਤਰਾਂ ਮੈਨੂੰ ਹੁਣ ਦਿਸਣ ਲੱਗ ਗਿਆ ਹੈ … ਮੈ ਹੁਣ ਫਿਰ ਦੇਖ ਸਕਦਾ ਹਾਂ …. ਉਹ ਬੱਚਿਆਂ ਵਾਂਗਰ ਉੱਚੀ- ਉੁੱਚੀ … ਖੁਸ਼ੀ ਵਿੱਚ ਹੱਸਦਿਆਂ ਕਹਿ ਰਿਹਾ ਸੀ …. ਧੰਨਵਾਦ ਪੁੱਤਰੋ ਤੁਹਾਡਾ … ਵਾਹਿਗੁਰੂ ਤੁਹਾਡੀਆਂ ਉਮਰਾਂ ਲੰਬੀਆਂ ਕਰੇ … ਤੰਦਰੁਸਤੀਆਂ ਬਖਸ਼ੇ….ਸਦਾ ਚੜਦੀ ਕਲਾ ਵਿੱਚ ਰਹੋ .. ਉਸਦੀਆਂ ਹੱਸਦੀਆਂ ਅੱਖਾਂ ਦੇਖ ….ਸਾਡੇ ਵੀ ਚੇਹਰੇ ਖਿੱੜ ਗਏ …
ਇਹ ਨਜ਼ਾਰਾ ਦੇਖ ਸਾਨੂੰ ਅਹਿਸਾਸ ਹੋਇਆ ਕਿ
ਜ਼ਰੂਰੀ ਨਹੀਂ ਕਿ ਖੁਸ਼ੀਆਂ ਲੱਖਾਂ -ਕਰੋੜਾਂ ਖਰਚ ਕੇ ਹੀ ਲਈਆਂ ਜਾਂ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਹਨ ..
ਬੱਸ , ਗੱਲ ਸਿਰਫ਼….ਕਿਸੇ ਲੋੜਵੰਦ ਦੀ ਢੁਕਵੇਂ ਸਮੇਂ ਸਹੀ ਮੱਦਦ ਕਰਨ ਦੀ ਹੈ …. ਕਿਸੇ ਭੁੱਖੇ ਅਤੇ ਪਿਆਸੇ ਨੂੰ ਹੀ ਪਤਾ ਹੁੰਦਾ ਕਿ ਰੋਟੀ ਤੇ ਪਾਣੀ ਦੀ ਕੀ ਕੀਮਤ ਹੈ …
ਇੱਕ ਤਿੰਨ ਚਾਰ ਸੋ ਦੀ ਐਨਕ ਨਾਲ ਕਿਸੇ ਨੂੰ ਇੰਨੀ ਖ਼ੁਸ਼ੀ ਮਿਲ ਗਈ ਅਤੇ ਸਾਡੇ ਲਈ ਇੰਨੀਆਂ ਦੁਆਂਵਾ .. …
ਮੈਂ ਸੋਚ ਰਿਹਾ ਸੀ ਕਿ ਇਹ ਬਜ਼ੁਰਗ ਪਤਾ ਨਹੀਂ ਕਦੋਂ ਤੋਂ ਇੱਕ ਐਨਕ ਖ਼ੁਣੋ …. ਹਨੇਰੇ ਵਿੱਚ ਬੈਠਾ ਚਾਨਣ ਦੀ ਉਡੀਕ ਕਰ ਰਿਹਾ ਸੀ ।
ਅਸ਼ੋਕ ਮਹਿਰਾ (ਧਨੀਪਿੰਡਵੀ )