ਸਾਡੇ ਨਵੇਂ ਘਰ ਵਿੱਚ ਜਦੋਂ ਬੂਹੇ ਬਾਰੀਆਂ ਦਾ ਕੰਮ ਸ਼ੁਰੂ ਕੀਤਾ ਤਾਂ ਅਸੀਂ ਆਪਣੇ ਲਿਹਾਜ਼ ਵਾਲੇ ਮਿਸਤਰੀ ਨਾਲ ਗੱਲ ਕੀਤੀ ਤੇ ਸਭ ਕੰਮ ਕਾਜ ਦਾ ਰੇਟ ਫਿਕਸ ਕਰ ਲਿਆ।।
ਫਿਰ ਜਦੋਂ ਲੱਕੜ ਦਾ ਸਮਾਨ ਲੈਣਾ ਸੀ ਤਾਂ ਸਾਨੂੰ ਪਤਾ ਸੀ ਕਿ ਭਾਵੇਂ ਸਕੀ ਭੂਆ ਦਾ ਪੁੱਤ ਕਿਉ ਨਾ ਹੋਵੇ ਕਮਿਸ਼ਨ ਪੱਕਾ ਕੀਤਾ ਹੁੰਦਾ।। ਫਿਰ ਜਦੋਂ ਉਸਨੂੰ ਪਤਾ ਲੱਗਾ ਕਿ ਅਸੀਂ ਆਪਣੇ ਯਾਰ ਦੋਸਤ ਤੋਂ ਜੋ ਸਾਨੂੰ ਮੁਕਤਸਰ ਨਾਲੋਂ 15-20 ਪ੍ਰਤੀਸ਼ਤ ਘੱਟ ਰੇਟ ਤੇ ਸਮਾਨ ਦੇ ਰਿਹਾ ਤਾਂ ਪਹਿਲਾਂ ਤਾਂ ਉਸ ਮਿਸਤਰੀ ਨੇ ਬਹੁਤ ਬਹਾਨੇ ਬਣਾਏ ਜਦੋਂ ਅਸੀਂ ਉਸ ਕੋਲੋਂ ਸਮਾਨ ਸਸਤੇ ਰੇਟ ਤੇ( ਦੂਸਰੇ ਸ਼ਹਿਰ ਤੋਂ) ਲੈ ਆਏ।। ਨਾਲੇ ਉਸ ਦੋਸਤ ਨੇ ਫੁੱਲ ਸੇਵਾ ਕੀਤੀ ਨਾਲੇ ਘੱਟ ਰੇਟ ਲਾਇਆ,,,,, ਤਾਂ ਮਿਸਤਰੀ ਦਾ ਮਨ ਮੈਂ ਸਮਝ ਸਕਦਾ ਕਿ ਬੀਤੀ,,,,
ਤਾਂ ਬੇਵੱਸ ਹੋ ਕੇ ਉਸਨੇ ਅਗਲੇ ਦਿਨ ਜਦੋਂ ਕੁੱਝ ਨਾ ਸੁੱਜ਼ੀ ਤਾਂ ਸਵੇਰੇ ਹੀ ਮੈਨੂੰ ਫੋਨ ਕੀਤਾ ਕਿ ਫੈਵੀਕੋਲ ਨੂੰ ਜੰਗਾਲ ਲੱਗੀ ਹੈ
ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹਦਾ ਸਮਾਨ ਮਾੜਾ ਹੈ(ਮੈ ਘਰੋਂ ਬਾਹਰ ਸੀ),,,,,,ਜਦੋਂ ਮੈਂ ਕਿਹਾ ਕਿ ਫੋਟੋ ਸ਼ੈਡ ਕਰ ਤਾਂ ਪਤਾ ਲੱਗਾ ਕਿ ਫੈਵੀਕੋਲ ਦੀ ਵੱਡੀ ਪੈਕਿੰਗ ਨਾਲ ਇੰਚੀਟੈਪ ਫਰੀ ਹੁੰਦਾ ਉਹ ਖਰਾਬ ਸੀ ਤੇ ਜੰਗਾਲ ਲੱਗੀ ਸੀ।।।
ਤਾਂ ਮੈਂ ਮਿਸਤਰੀ ਦੀ ਭਾਵਨਾ ਸਮਝਦੇ ਕਿਹਾ ਕਿ ਮਿਸਤਰੀ ਸਾਹਿਬ ਮੈਂ ਤੁਹਾਨੂੰ ਇੰਚੀਟੈਪ ਨਾਲ ਕਟਰ ਤੇ ਪੈਨ ਕੋਲੋ ਲੈ ਦਿੰਨਾ ਤੁਸੀਂ ਕੰਮ ਸ਼ੁਰੂ ਕਰੋ।।।।
ਹੱਡ ਬੀਤੀ……ਮਨਦੀਪ ਚਹਿਲ