ਫ੍ਰੀ ਬੱਸ ਟਿਕਟ | free bus ticket

ਗਰੁੱਪ ਚ ਬਹੁਤ ਬਾਰ ਇਸ ਸਬੰਧੀ ਪੋਸਟਾਂ ਅਕਸਰ ਪੜਦਾ ਰਹਿਣਾ। ਅੱਜ ਦਾ ਇਕ ਤੁਜਰਬਾ ਲਿਖਣ ਲੱਗਾ।
ਬੱਸ ਵਿਚ ਇਕ ਸਧਾਰਨ(lookwise) ਜੀ ਕੁੜੀ ਮੇਰੇ ਅੱਗੇ ਸੀਟ ਤੇ ਬੈਠੀ ਸੀ। ਟਿਕਟ ਲੈਣੀ ਭੁੱਲ ਗਈ ਕਾਫੀ ਅੱਗੇ ਆਕੇ ਓਹਦੇ ਯਾਦ ਆਇਆ ਵੀ ਟਿਕਟ ਤੇ ਲਈ ਨਹੀਂ। ਕੰਡਕਟਰ ਜਦੋਂ ਦੁਬਾਰਾ ਟਿਕਟ ਕਟਣ ਆਇਆ ਓਹਨੇ ਅਧਾਰ ਕਾਰਡ ਅੱਗੇ ਕਰ ਦਿੱਤਾ, ਕਹਿੰਦੀ ਵੀਰੇ ਇਕ ਲੁਧਿਆਣਾ ਦੀ ਟਿਕਟ ਦੇ ਦਿਓ, ਮੈਂ ਭੁੱਲ ਗਈ।
ਕੰਡਕਟਰ ਵੀਰ ਹੋ ਹਰ ਬਾਰ ਦੀ ਤਰਾਂ ਤਪਿਆ ਬੈਠਾ ਸੀ।ਅੱਗੋਂ ਬੋਲਿਆ:- ਪਹਿਲਾਂ ਸੁੱਤੀ ਪਈ ਸੀ
ਮੂੰਹ ਚੁੱਕ ਕੇ ਬੈਠੇ ਰਹਿਣੇ ਓ
ਇਕ ਤੇ ਮੁਫ਼ਤ ਚ ਸਫ਼ਰ ਕਰਦੀ ਆ
ਉਪਰੋਂ ਫ੍ਰੀ ਖਾਤੇ ਟਿਕਟ ਵੀ ਕਟਾਈ ਨੀ ਜਾਂਦੀ
ਹਲਾਂ ਕੇ ਭਾਸ਼ਾ ਓਹਦੀ ਬਹੁਤ ਮਾੜੀ ਸੀ ਪਰ ਉਹ ਵੀ ਕੀ ਕਰਦਾ ਜੇਕਰ ਕੋਈ ਚੈਕਰ ਬੱਸ ਚੈਕ ਕਰਨ ਆ ਜਾਂਦਾ, ਓਹਦੀ ਤਾਂ ਅਫ਼ਸਰਾਂ ਨੇ ਜਾਨ ਖਾ ਜਾਣੀ ਸੀ।।
ਇਕ ਗੱਲ ਜਿਹੜੀ ਮੈਨੂੰ ਸਭ ਤੋਂ ਵੱਧ ਫੀਲ ਹੋਈ ਕਿ ਸਰਕਾਰ ਨੇ ਔਰਤਾਂ ਨੂੰ ਫ੍ਰੀ ਟਿਕਟ ਤਾਂ ਦੇ ਦਿੱਤੀ ਪਰ self respect ਕਿਸੇ ਹੱਦ ਤੱਕ ਖੋ ਲਈ,20,25ਰੁਪਏ ਦੀ free ਟਿਕਟ ਪਿੱਛੇ ਕਿੰਨਾ ਕੁਝ ਸੁਣਨਾ ਪੈਂਦਾ, ਉਪਰੋਂ ਮੁੱਫਤ ਖੋਰ,ਵੇਹਲੀਆਂ, ਪਤਾ ਨੀ ਕੀ ਕੀ ਕਹਿੰਦੇ ਆ ਬੱਸ ਕੰਡਕਟਰ।। ਜਿਹੜੇ daily travel ਕਰਦੇ ਨੇ ਓਹਨਾ ਨੂੰ ਸਾਰਾ seen ਬਹੁਤ ਚੰਗੀ ਤਰਾਂ clear ਹੁੰਦਾ, ਕੰਡਕਟਰ ਦੇ ਤਪਣ ਦਾ ਕਾਰਨ ਵੀ ਇਹੀ ਹੁੰਦਾ ਕੇ ਸੰਗਰੂਰ ਤੋਂ ਅੰਬਰਸਰ ਤਕ 7,8 ਹਜਾਰ ਦਾ ਤੇਲ ਲਗ ਜਾਂਦਾ ਤੇ ਟਿਕਟ 1000, 1200ਦੀ ਕਟਦੀ।
🥺🥺😒😒😒😒😒
ਗੁਰਦਰਸ਼ਨ ਸਿੰਘ ਧੂਰੀ

Leave a Reply

Your email address will not be published. Required fields are marked *