ਚਾਰ ਕੁ ਸਾਲ ਥਾਈਲੈਂਡ ਰਹਿਣ ਮਗਰੋਂ ਜਦੋਂ ੨੦੧੨ ਵਿੱਚ ਪੰਜਾਬ ਵਾਪਸ ਆ ਗਿਆ ਤਾਂ ਓਥੋਂ ਦੀਆਂ ਕੁੱਝ ਚੰਗੀਆਂ ਗੱਲਾਂ ਜ਼ਿਹਨ ਵਿੱਚ ਸਨ। ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਓਥੇ ਸੜਕਾਂ ਤੇ ਗੱਡੀਆਂ ਦੇ ਹਾਰਨ ਦਾ ਰੌਲਾ ਨਾ ਹੋਣਾ। ਇਥੇ ਵਾਪਸ ਆ ਕੇ ਬਾਈਕ/ਸਕੂਟਰ ਚਲਾਉਂਦੇ ਸਮੇਂ ਮੈਂ ਵੀ ਹਾਰਨ ਦੀ ਵਰਤੋਂ ਨਾ ਕੀਤੀ । ਪਰ ਇਹ ਜ਼ਿਆਦਾ ਦਿਨ ਨਾ ਚਲਿਆ ਕਿਉਂਕਿ ਅੱਗੇ ਜਾਣ ਵਾਲੇ ਭਾਵੇਂ ਓਹ ਪੈਦਲ ਚੱਲਣ ਵਾਲੇ ਸਨ ਤੇ ਭਾਵੇਂ ਦੁਪਹੀਆ ਤੇ ਕਾਰ ਵਾਲੇ, ਬਿਨਾਂ ਹਾਰਨ ਸੁਣਿਆ ਰਸਤਾ ਨਹੀਂ ਸਨ ਦਿੰਦੇ। ਸੋ ਹਾਰ ਕੇ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਰਸਤਾ ਮਿਲਦਾ ਗਿਆ । ਬੱਸ ਓਦੋਂ ਤੋਂ ਥਾਈਲੈਂਡ ਜਾਣ ਤੋਂ ਪਹਿਲਾਂ ਵਾਲੀ ਆਦਤ ਬਾਦਸਤੂਰ ਜਾਰੀ ਹੈ। ਕਿਉਂਕਿ…???
🤔ਕੰਵਰ ਅੰਮ੍ਰਿਤ ਪਾਲ ਸਿੰਘ
੨੦ ਮਈ,੨੦੨੩