ਪਰਸੋਂ ਅੱਧੀ ਰਾਤ ਨੂੰ ਐਨਾ ਹਨੇਰੀ, ਤੂਫਾਨ ਆਇਆ ਕੀ ਕਹਿਣ ਦੀ ਹੱਦ ਐ…..ਜਿੰਨੀ ਵੀ ਖੇਤਾਂ ਚ ਪਰਾਲੀ ਨੂੰ ਅੱਗ ਲਗਾਈ ਸਭ ਉਡ ਕੇ ਘਰਾਂ ਚ….ਸਵੇਰੇ ਉਠਦੇ ਹੀ ਕਿਲੋਆਂ ਦੇ ਹਿਸਾਬ ਨਾਲ ਜਲੀ ਹੋਈ ਤੂੜੀ ਚੱਕੀ ਪਹਿਲਾਂ….
ਜੇ ਕੁੱਝ ਗਲਤ ਲਿਖਿਆ ਗਿਆ ਤਾਂ ਮੁਆਫ ਕਰਨਾ ਜੀ।ਬਸ ਦਿਲ ਦਾ ਦਰਦ ਬਲਬਲਾ ਬਣ ਬਾਹਰ ਆ ਗਿਆ…..
ਮੈ ਹੈਰਾਨ ਆਂ ਇਨਾਂ ਲੋਕਾਂ ਤੋ ਜਿਨਾਂ ਦਾ ਕੰਮ ਸਿਰਫ ਨਾੜ ਨੂੰ ਅੱਗ ਲਗਾਉਣਾ …..ਬਾਕੀ ਤੁਸੀਂ ਦੇਖੋ……ਇਨਸਾਨ ਐਨਾ ਮਤਲਬੀ ਕਿਉ…ਕਿਉ ਨਹੀ ਸੋਚਦਾ ਉਹ ਸਿਰਫ ਅੱਗ ਲਗਾਕੇ ਵਾਤਾਵਰਣ ਨੂੰ ਹੀ ਖਰਾਬ ਨਹੀ ਕਰ ਰਿਹਾ ਪਸ਼ੂ ਪੰਛੀਆਂ ਨੂੰ ਹਾਲੋ ਬੇਹਾਲ ਕਰ ਰਿਹਾ…ਦਮੇ ਦੇ ਮਰੀਜਾ ਦਾ ਜਿਉਣਾ ਦੁੱਭਰ ਹੋਇਆ ਪਿਆ, ਛੋਟੇ ਬੱਚਿਆਂ ਨੂੰ ਸਾਹ ਲੈਣਾ ਔਖਾ ਹੋਇਆ… ਪਰ ਸਾਨੂੰ ਕੀ ਅਸੀ ਤਾਂ ਪਰਾਲੀ ਸਾੜਨੀ ਬਾਕੀ ਤੁਸੀਂ ਦੇਖੋ ..ਦਮੇ ਆਲੇ ਨਾ ਨਿਕਲਣ ਘਰੋ ਭਾਈ……ਨਾ ਕਿਸਾਨੋ ਨਾ ਦਬਣਾ ਨੀ …ਦਿੱਲੀ ਜਿੱਤ ਕੇ ਆਏ ਆ ..ਕੋਈ ਛੋਟੀ ਮੋਟੀ ਗੱਲ ਐ ..ਕਿਹੜਾ ਰੋਕਲੂ…..ਪਿੱਟੀ ਜਾਣਦੋ ਜਿਹੜਾ ਪਿੱਟਦਾ…ਐਂਬੂਲੈਂਸਾਂ ਚ ਮਰੀਜ ਤੜਫਦੇ ਨੇ ਤੜਫਦੇ ਰਹਿਣ, ਸਕੂਲ ਵੈਨਾਂ ਦੇ ਐਕਸੀਡੈਂਟ ਹੁੰਦੇ ਹੋਈ ਜਾਣ….
ਸਾਡੀ ਤਾਂ ਮਜਬੂਰੀ ਐ ਪਰਾਲੀ ਸਾੜਨਾ……ਅਸੀਂ ਨਹੀਂ ਡਰਦੇ …ਜੇ ਕੋਈ ਬੋਲਿਆ ਜਾਂ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੇਖਲੋ ਅਸੀ ਸੜਕਾਂ ਜਾਮ ਕਰਾਂਗੇ ਸੋਚਲੋ….ਧਰਨੇ ਲਾਵਾਗੇ ਬਹੁਤ ਵਧੀਆ ਤਰੀਕੇ ਨੇ ਸਾਡੇ ਕੋਲ…ਫਿਰ ਚਾਹੇ ਨੌਕਰੀ ਪੇਸ਼ੇ ਵਾਲੇ ਦੁਖੀ ਹੋਣ ਚਾਹੇ ਆਵਾਜਾਈ ਪ੍ਰਭਾਵਿਤ ਹੋਏ ਕਿਸੇ ਮਜ਼ਦੂਰਾ ਨੂੰ ਦੋ ਵਕਤ ਦੀ ਰੋਟੀ ਮਿਲੇ ਨਾ ਮਿਲੇ ਸਾਨੂੰ ਕੀ ਬਈ….ਸਾਡੀ ਮਜਬੂਰੀ ਐ ਅੱਗ ਲਗਾਉਣਾ….ਅਸੀ ਗੁਰੂਆਂ ਦਾ ਹੁਕਮ ਵੀ ਮੰਨਦੇ ਆ ਐਸੀ ਗੱਲ ਨੀ..ਸਾਡੀ ਪਵਿੱਤਰ ਬਾਣੀ ਐ ਕਿ 🙏ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ…..ਮੰਨਦੇ ਐ ਅਸੀ..ਅੱਗ ਲਾਕੇ ਧਰਤੀ ਮਾਂ ਦੀ ਹਿੱਕ ਸਾੜਦੇ ਆਂ …ਪੌਣ ਖਰਾਬ ਕਰਦੇ ਆ…ਤੇ ਫਿਰ ਤੋ ਅੰਨੇਵਾਹ ਪਾਣੀ ਵਹਾਕੇ ਧਰਤਿ ਦੀ ਹਿੱਕ ਠੰਡੀ ਵੀ ਤਾਂ ਕਰਦੇ ਆਂ ….ਕੋਈ ਮੁਸ਼ਕਿਲ ਆ ਜਾਏ ਅਸੀ ਲੰਗਰ ਦੀ ਸੇਵਾ ਵੀ ਕਰਦੇ ਆਂ… ਸਭ ਦਾ ਭਲਾ ਮੰਗਦੇ ਆਂ ਫਿਰ ਕੀ ਹੋਇਆ ਜੇ ਪਰਾਲੀ ਸਾੜਦੇ ਆਂ …. ਪਰ ਹਾ ਜੇ ਕੋਈ ਕੁਦਰਤ ਦੀ ਕਰੋਪੀ ਹੋ ਜਾਏ ਮੀਹ ਨਾਲ ਫਸਲ ਖਰਾਬ ਹੋਏ ਫਿਰ ਸਾਨੂੰ ਝਟਪਟ ਮੁਆਵਜਾ ਚਾਹੀਦਾ…ਫਿਰ ਬਿਜਲੀ,ਪਾਣੀ ਸਭ ਕੁੱਝ ਮੁਫਤ ਦਿਉ ਸਾਨੂੰ….. ਚਲੋ ਬਸ ਲਿਖਣ ਨੂੰ ਤਾਂ ਹੋਰ ਵੀ ਬਹੁਤ ਕੁਝ ਐ….ਵਾਹਿਗੂਰ ਜੀ ਮੇਹਰ ਕਰਨ ਸੁਮਤ ਬਖਸ਼ਣ।
✍️✍️✍️✍️ਪ੍ਰੀਤ ਲੋਟੇ