ਸੈਰ ਕਰਦਿਆਂ ਅੱਗਿਓਂ ਆਉਂਦੇ ਇੱਕ ਹੌਲੀ ਉਮਰ ਦੇ ਮੁੰਡੇ ਨੂੰ ਪੁੱਛ ਲਿਆ ਕਿਥੋਂ ਏਂ..?
ਆਖਣ ਲੱਗਾ ਜੀ ਸੰਗਰੂਰ ਤੋਂ..!
ਮੂਹੋਂ ਸਹਿ ਸੁਭਾ ਹੀ ਨਿੱਕਲ ਗਿਆ ਕੇ ਤਿੰਨ ਦਹਾਕੇ ਪਹਿਲੋਂ ਤੁਹਾਡੇ ਬੱਡਰੁੱਖੇ ਪਿੰਡ ਨਾਲੇ ਦੇ ਕੰਢੇ ਇੱਕ ਮਿੱਤਰ ਪਿਆਰਾ ਫੜ ਕੇ ਝੂਠੇ ਮੁਕਾਬਲੇ ਵਿਚ ਮੁਕਾ ਦਿੱਤਾ ਗਿਆ ਸੀ..!
ਸ਼ਸ਼ੋਪੰਝ ਵਿਚ ਪੈ ਗਿਆ..ਸ਼ਾਇਦ ਸਮਝ ਨਹੀਂ ਸੀ ਲੱਗੀ..ਪੁੱਛ ਲਿਆ ਕੇ ਤੈਨੂੰ ਨਹੀਂ ਪਤਾ ਝੂਠਾ ਮੁਕਾਬਲਾ ਕੀ ਹੁੰਦਾ?
ਆਖਣ ਲੱਗਾ ਜੀ ਝੂਠਾ ਸੱਚਾ ਤਾਂ ਛੱਡੋ..ਮੈਨੂੰ ਤੇ ਐਸੇ ਮੁਕਾਬਲੇ ਬਾਰੇ ਕਿਸੇ ਨੇ ਅਜੇ ਤੱਕ ਦੱਸਿਆ ਹੀ ਨਹੀਂ ਜਿਥੇ ਬੰਦਾ ਮੁਕਾ ਵੀ ਦਿੱਤਾ ਜਾਂਦਾ..ਅਸੀਂ ਤੇ ਜਿਉਂ ਜੰਮੇ ਬੱਸ ਟਰੈਕਟਰ ਟੋਚਨ ਅਤੇ ਸੁੰਦਰਤਾ ਮੁਕਾਬਲੇ ਹੁੰਦੇ ਹੀ ਵੇਖੇ ਨੇ..!
ਮਨ ਵਿਚ ਆਇਆ ਕੇ ਊੜਾ ਜੂੜਾ ਤੇ ਵਰਤਮਾਨ ਦੇ ਨਿਸ਼ਾਨੇ ਤੇ ਹੈ ਹੀ ਸੀ ਪਰ ਮਣਾਂ ਮੂਹੀਂ ਕੂੜਾ ਵੀ ਪੰਡਾਂ ਬੰਨ ਬੰਨ ਅਚੇਤ ਮਨਾਂ ਅੰਦਰ ਲਗਾਤਾਰ ਭਰਿਆ ਜਾ ਰਿਹਾ ਏ!
ਹਰਪ੍ਰੀਤ ਸਿੰਘ ਜਵੰਦਾ