ਮੇਰੀ ਪੋਸਟਿੰਗ ਚੰਡੀਗੜ੍ਹ ਹੋ ਗਈ ਸੀ। ਆਪਣੇ ਇਕ ਦੋਸਤ ਨਾਲ ਮੈਂ ਕਮਰਾ ਕਿਰਾਏ ਤੇ ਲੈਣ ਲਈ ਭਾਲ ਕਰ ਰਿਹਾ ਸੀ। ਇਕ ਘਰ ਦੇ ਬਾਹਰ To-Let ਦਾ ਫੱਟਾ ਲਗਿਆ ਹੋਇਆ ਸੀ। ਅਸੀਂ ਘੰਟੀ ਵਜਾਈ। ਇਕ ਬੰਗਾਲੀ ਜਿਹੀ ਦਿਸਣ ਵਾਲੀ ਔਰਤ ਬਾਹਰ ਆਈ। ਅਸੀਂ ਕਿਰਾਏ ਵਾਲਾ ਕਮਰਾ ਵੇਖਣ ਲਈ ਬੇਨਤੀ ਕੀਤੀ। ਕਹਿੰਦੀ ਕਮਰਾ ਕਿਸ ਨੇ ਲੈਣਾ ਹੈ ? ਮੇਰੇ ਦੋਸਤ ਨੇ ਮੇਰੇ ਵਲ ਇਸ਼ਾਰਾ ਕੀਤਾ। ਕਹਿੰਦੀ -“ਹਮ ਸਰਦਾਰੋਂ ਕੋ ਕਮਰਾ ਕਿਰਾਏ ਪਰ ਨਹੀਂ ਦੇਤੇ।”
ਮੈਂ ਕਿਹਾ – “ਉਹ ਕਿਉਂ ?”
ਕਹਿੰਦੀ – “ਸਰਦਾਰ ਲੋਗ ਸੁਭਾ ਸੁਭਾ ਪਗੜੀ ਖੀਂਚਨੇ ਕੋ ਕਹਿਤੇ ਹੈਂ। ”
ਮੇਰਾ ਦੋਸਤ ਕਹਿੰਦਾ – “ਉਹ ਕੀ ਹੁੰਦਾ ਹੈ ?”
ਮੈਂ ਕਿਹਾ – “ਉਹ ਪੱਗ ਬਨ੍ਹਣ ਤੋਂ ਪਹਿਲਾਂ ਪੂਣੀ ਕਰੀਦੀ ਹੈ ਨਾ, ਉਹ ਕਹਿੰਦੀ ਹੈ ”
ਉਹ ਔਰਤ ਕਹਿੰਦੀ – “ਉਹੀ… ਪੂਣੀ ਪੂਣੀ ”
ਮੈਂ ਕਿਹਾ -“ਭੈਣ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਪੱਗ ਦੀ ਪੂਣੀ ਦਰਵਾਜ਼ੇ ਦੀ ਕੁੰਡੀ ਨਾਲ ਬਨ੍ਹ ਕੇ ਆਪਣੇ ਆਪ ਹੀ ਕਰ ਲੈਂਦਾ ਹਾਂ। ਤੁਹਾਨੂੰ ਤਕ਼ਲੀਫ਼ ਨਹੀਂ ਦੇਵਾਂਗਾ।”
ਉਹ ਕਹਿੰਦੀ – “ਅੱਛਾ ! ਤੋ ਫਿਰ ਠੀਕ ਹੈ ”
ਤੇ ਮੈਨੂੰ ਕਮਰਾ ਕਿਰਾਏ ਤੇ ਮਿਲ ਗਿਆ।
funny. short n simple.
Gal Te Shi Aa Vaise Odi V😂😂