ਮੇਰਾ ਬੇਟਾ ਸ਼ਿਵਤਾਜ ਛੇ ਕੁ ਸਾਲ ਦਾ। ਫਰਬਰੀ ਦੀ ਗੱਲ ਆ ਇੱਕ ਦਿਨ ਧੁੱਪੇ ਵਿਹੜੇ ‘ਚ ਖੇਡੇ,ਮੈਂ ਤੇ ਮੇਰੇ ਹਸਬੈਂਡ ਡਰਾਇੰਗ ਰੂਮ ਚ ਕਿਸੇ ਦੇ ਕੋਲ਼ ਬੈਠੇ ਸੀ। ਬਾਹਰੋਂ ਭੱਜਿਆ ਆਇਆ ਕਹਿੰਦਾ ਪਾਪਾ ਜੀ ਕੋਈ ਬਾਹਰ ਆਇਆ। ਉਹਦੇ ਪਾਪਾ ਉੱਠਦੇ ਹੋਏ ਕਹਿੰਦੇ ਕਿ ਕੌਣ ਆ ਗਿਆ? ਅੱਗੋਂ ਜਵਾਬ ਆਇਆ ਕਿ ਪਾਪਾ “ਕਾਲੇ ਮੂੰਹ ਵਾਲ਼ੇ ਅੰਕਲ ਆਏ ਆ” ਜਿਹੜੇ ਆਏ ਹੋਏ ਸੀ ਉਹਨਾਂ ਦਾ ਵੀ ਇਕਦਮ ਹਾਸਾ ਨਿੱਕਲ ਗਿਆ।
ਫਿਰ ਉਸ ਨੂੰ ਸਮਝਾਇਆ ਕਿ ਪੁੱਤ ਐਦਾ ਨਹੀਂ ਕਹਿੰਦੇ ਹੁੰਦੇ। ਪਰ ਜਦੋਂ ਮੈਂ ਪਰਦਾ ਚੱਕ ਕੇ ਦੇਖਿਆ ਤਾਂ ਭਾਈ ਸੱਚੀ ਕੁੱਝ ਜਿਆਦਾ ਈ ਕਣਕਵੰਨਾ ਸੀ।