‘ ਪੁੱਤ ! ਕੈਨੇਡਾ ਜਾਣਾ ਤੇ ਸਾਰਾ ਸਮਾਨ ਬੰਨਣਾ ਸ਼ੁਰੂ ਕਰ ਦੇ,ਪੰਜ ਦਿਨ ਤਾਂ ਰਹਿ ਗਏ ਜਾਣ ਨੂੰ।’
ਜੱਸੀ ਅੰਦਰ ਗਿਆ ਤੇ ਅਟੈਚੀ ਕਪੜਿਆਂ ਦਾ ਭਰਿਆ ਖਲੇਰ ਦਿੱਤਾ ।
ਮਾਂ ਦੇ ਪੁੱਛਣ ਤੇ ‘ਆਹ ਕੀ ਕੀਤਾ ? ‘
ਮਾਂ ਨੂੰ ਜਫੀ ਪਾ ਆਖਣ ਲੱਗਾ,’ ਰੋਜ਼ ਖਬਰਾਂ ਆਉਦੀਆਂ ਨੇ,ਹਾਰਟ ਅਟੈਕ ਹੋਣ ਦੀਆਂ,ਪਤਾ ਨਹੀਂ ਕੀ ਕਾਰਣ ਹੈ,ਉਹਨੇ’ ਕੈਂਸਲ’ਕਰ ਦਿਤਾ ਹੈ ਪ੍ਰੋਗਰਾਮ,ਕਲ੍ਹ ਇਹ ਨਾ ਹੋਵੇ ,ਉਹਦੀ ਮਾਂ ਉਡੀਕੇ,ਪੁੱਤ ਦਾ ਮੂੰਹ ਤਾਂ ਦਿਖਾ ਦੋ, ਉਂਜ ਮਨ ਵਿੱਚ ਤਾਂ ਹਰ ਇਕ ਦੇ ਹੁੰਦੈ,ਕਿਸੇ ਨਾਲ ਜੋ ਹੋਇਆ,ਉਨ੍ਹਾਂ ਨਾਲ ਨਹੀਂ ਹੋਵੇਗਾ,ਪਰ ਉਹਨੇ ਆਪਣਾ ਜਾਣਾ ‘ਕੈਂਸਲ ਕਰ ਦਿਤੈ।’
‘ ਪੁੱਤ! ਮਨ ਤਾਂ ਉਹਦਾ ਵੀ ਡਰਿਆ ਹੋਇਆ ਸੀ,ਪਰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਤੇ ਉਹਨੇ ਮੁੰਡੇ ਨੂੰ ਗਲ ਨਾਲ ਲਾ ਲਿਆ ਤੇ ਅੱਖਾਂ ਪੂੰਝਦੀ ਆਖਣ ਲੱਗੀ, ਥੋੜਾ ਖਾ ਲਾਂਗੇ,ਭੁੱਖੇ ਨਹੀਂ ਮਰਦੇ,ਦੁਕਾਨ ਜਿਹੜੀ ਵੇਚੀ ਆ,ਪੈਸਿਆਂ ਨਾਲ ਭਾਵੇਂ ਰੇਹੜੀ ਲਾ ਲੈ।’
ਕੰਵਲਜੀਤ ਕੌਰ ਜੁਨੇਜਾ