ਬਿੱਲੀ ਚੂਹੇ ਦੀ ਯਾਰੀ | billi chuhe di yaari

ਕਿਸਾਨ ਦਾ ਘਰ ਖੇਤਾਂ ਵਿੱਚ ਹੋਣ ਕਰਕੇ ਉਹ ਚੂਹਿਆਂ 🐀 ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ, ਕਿਸੇ ਨੇ ਸਲਾਹ ਦਿੱਤੀ ਕਿ ਤੂੰ ਬਿੱਲੀ 🐈 ਲਿਆ ਫੇਰ ਛੁਟਕਾਰਾ ਪਊ ਚੂਹਿਆਂ ਤੋਂ।
ਕਿਸਾਨ ਅਗਲੇ ਦਿਨ ਹੀ ਬਿੱਲੀ ਲੈ ਆਇਆ, ਬਿੱਲੀ ਨੇ ਆਉਂਦਿਆ ਹੀ ਪਹਿਲਾਂ ਸ਼ਿਕਾਰ ਫੜਿਆ ਜੋ ਚੂਹਿਆਂ ਦਾ ਪ੍ਰਧਾਨ ਸੀ ਤੇ ਬਹੁਤ ਚਲਾਕ ਤੇ ਸਕੀਮੀ ਸੀ, ਉਹਨੇ ਬਿੱਲੀ ਨੂੰ ਆਖਿਆ, ਵੇਖ ਬਿੱਲੀਏ ਮੇਰੇ ਨਾਲ ਯਾਰੀ ਪਾ ਲੈ ਮੈਂ ਤੈਨੂੰ ਬੈਠੀ ਨੂੰ ਚੂਹੇ ਖਵਾਊੁ ਪਰ ਮਿੰਨਤ ਨਾਲ 🙏 ਮੈਨੂੰ ਨਾਂ ਖਾਂਈ। ਬਿੱਲੀ ਨੇ ਸੋਚਿਆ ਗੱਲ ਤਾਂ ਠੀਕ ਏ ਪਰ ਇਕ ਸ਼ਰਤ ਤੇ ਇਸਦਾ ਭੇਦ ਮਾਲਿਕ ਨੂੰ ਨਹੀ ਲੱਗਣਾ ਚਾਹੀਦਾ, ਚੂਹਾ ਆਖਦਾ ਕਿ ਉਹ ਤਾਂ ਸਾਨੂੰ ਅੱਗੇ ਹੀ ਨਹੀਂ ਚੰਗਾ ਲਗਦਾ ਸ਼ਰਾਬ ਡੱਫਕੇ ਜਿੰਨੀ ਰੋਟੀ ਪਕਾਉਂਦਾ ਸਾਰੀ ਖਾ ਜਾਂਦਾ😣… ਬਿੱਲੀ ਕਹਿੰਦੀ ਉਹ ਤੂੰ ਮੇਰੇ ਤੇ ਛੱਡਦੇ।
ਬਿੱਲੀ- ਦੇਖ ਸਰਦਾਰਾ ਚੂਹੇ ਨਾਲ ਨਹੀ ਮੇਰਾ ਢਿੱਡ ਭਰਦਾ 😏 ਇਕ ਰੋਟੀ ਤੇ ਦੁੱਧ ਦੀ ਕੌਲੀ ਵੀ ਚਾਹੀਦੀ ਤੇਰੇ ਕੋਲ ਆ ਕੇ ਮੈਂ ਅੱਧੀ ਰਹਿ ਗਈ…
ਕਿਸਾਨ- ਠੀਕ ਆ ਬਿੱਲੀਏ ਜਿੱਦਾਂ ਤੂੰ ਕਹੇ 😘..
ਹੁਣ ਬਿੱਲੀ ਤੇ ਚੂਹਾ ਪੂਰੇ ਐਸ਼ ਵਿੱਚ ਸੀ, ਬਿੱਲੀ ਮਾਲਿਕ ਦੇ ਪਿਆਰ ਦਾ ਫਾਇਦਾ ਚੱਕ ਰਹੀ ਸੀ ਤੇ ਚੂਹਾ ਪ੍ਰਧਾਨਗੀ ਦਾ…. ਬਿੱਲੀ ਨੂੰ ਬੈਠੀ ਨੂੰ ਚੂਹੇ ਅਤੇ ਚੂਹੇ ਨੂੰ ਚੋਪੜੀ ਰੋਟੀ ਮਿਲ ਰਹੀ ਸੀ।
(ਕਿਸਾਨ ਨੇ ਮੁਰਗੀਆਂ 🐓 ਵੀ ਪਾਲ ਰੱਖੀਆਂ ਸੀ)
ਇਕ ਦਿਨ ਮੁਰਗੀ 🐓 ਚੂਹੇ 🐀ਨੂੰ ਕਹਿੰਦੀ ਵੇ ਕੀ ਗੱਲ ਬੜਾ ਫਿੱਟਿਆ ਪਿਆਂ
ਚੂਹਾ- ਇੱਦਾਂ ਈ ਫੇ ਖੁੱਲਾ ਖਾਈ ਪੀ ਦਾ
ਮੁਰਗੀ- ਫੇਰ ਵੀ ਦੱਸ, ਅੱਗੇ ਨਾਲੋਂ ਸੋਹਣਾ ਵੀ ਹੋ ਗਿਆ ਕੀ ਚੱਕਰ
(ਹਿੰਡ ਵਿੱਚ ਆਕੇ ਚੂਹੇ ਨੇ ਸਾਰਾ ਭੇਦ ਦੱਸ ਦਿੱਤਾ)
ਫੇਰ ਇਕ ਦਿਨ ਕਿਸਾਨ ਨੇ ਆਪਣੇ ਘਰ ਦੋਸਤਾਂ ਨੂੰ ਦਾਅਵਤ ਦਿੱਤੀ।
ਖਾਣੇ ਵਿੱਚ ਉਸਨੇ ਸੋਚਿਆ 🤔ਕਿ ਮੁਰਗੀ ਵੱਡਕੇ ਉਹਦਾ ਮੀਟ ਬਣਾਉਨਾ..
ਜਦੋ ਮੁਰਗੀ ਨੂੰ ਵੱਡਣ ਲੱਗਾ ਤਾਂ ਮੁਰਗੀ ਨੇ ਰੌਲਾ ਪਾ ਦਿੱਤਾ ਹਾਏ ਵੇ ਮੈਨੂੰ ਨਾ ਵੱਢੀ ਮੈ ਤਾਂ ਤੇਰੀ favourite ਆਂ
ਕਿਸਾਨ- ਕੀ ਕਰਾਂ ਮੇਰੇ ਯਾਰਾ ਦੋਸਤਾਂ ਨੇ ਆਉਣਾ
ਮੁਰਗੀ- ਮੈ ਤੈਨੂੰ ਇਕ ਭੇਦ ਦੀ ਗੱਲ ਦੱਸਦੀ ਦੇਖਲਾ ਮੈਨੂੰ ਵੱਢੀ ਨਾ🙏
ਕਿਸਾਨ- ਚੱਲ ਠੀਕ ਆ ਦੱਸ ਫੇ
ਮੁਰਗੀ- ਚੂਹੇ ਤੇ ਬਿੱਲੀ ਦੀ ਯਾਰੀ ਆ ਉਹ ਤੇਰੀ ਭਲਮਾਣਸੀ ਦਾ ਫਾਇਦਾ ਚੁੱਕ ਰਹੇ ਨੇ।(ਮੁਰਗੀ ਨੇ ਸਾਰੀ ਕਹਾਣੀ ਮਾਲਿਕ ਨੂੰ ਦੱਸ ਦਿੰਦੀ)
ਕਿਸਾਨ ਨੂੰ ਗੁੱਸਾ ਚੜਦਾ ਮਨ ਚ’ ਸੋਚਦਾ ਕਿ ਬਿੱਲੀ ਕਰਕੇ ਮੈ ਦੁੱਧ ਵੀ ਜਿਆਦਾ ਲੈਕੇ ਆਉਨਾਂ ਤੇ ਰੋਟੀਆਂ ਵੀ ਵੱਧ ਪਕਾਉਨਾਂ😠
ਬਿੱਲੀਏ ਅੱਜ ਨਹੀ ਬੱਚਦੀ ਤੂੰ। 😡
ਕਿਸਾਨ ਬਿੱਲੀ ਨੂੰ ਪੂਛੋਂ ਫੜਕੇ ਕੁੱਟਾਪਾ ਚਾੜਦਾ
ਰੋਂਦੀ ਬਿੱਲੀ ਆਖਦੀ ਸਾਰਾ ਕਸੂਰ ਓਸ ਚਲਾਕ ਚੂਹੇ ਦਾ ਹੈ ਮੈਨੂੰ ਮੁਆਫ ਕਰਦੇ 🙏 ਪਰ ਕਿਸਾਨ ਨੇ ਬਿੱਲੀ ਨੂੰ ਨਹੀਂ ਬਖ਼ਸ਼ਿਆ🥺,,
ਚੂਹਾ ਬੂਹੇ ਉਹਲੇ ਬੈਠਾ ਸਾਰਾ ਕੁਝ ਸੁਣ ਲੈਂਦਾ ਤੇ ਦੌੜ ਜਾਂਦਾ..
ਮੁਰਗੀ ਵੀ ਬਚ ਗਈ ਚੂਹਾ ਵੀ ਬਚ ਗਿਆ, ਅੜਿੱਕੇ ਆਈ ਸਿਰਫ ਬਿੱਲੀ ਜੀਹਨੇ ਦੁਸ਼ਮਣ ਤੇ ਭਰੋਸਾ ਕੀਤਾ ਤੇ ਮਾਲਿਕ ਨਾਲ ਧੋਖਾ…।
ਸਿੱਖਿਆ-ਇਮਾਨਦਾਰ ਰਹੋਂਗੇ ਤਾਂ ਖੁਸ਼ ਰਹੋਗੇ,ਨਿੱਡਰ ਹੋਕੇ ਰਹੋਂਗੇ
ਬੇਈਮਾਨੀ ਦੀ ਉਮਰ ਥੋੜੀ ਹੁੰਦੀ ਹੈ।
ਸਵਰਾਜ ਕੌਰ ✍️

Leave a Reply

Your email address will not be published. Required fields are marked *