ਮਿੰਨੀ ਕਹਾਣੀ
ਰਾਮ ਇੱਕ ਹਾਦਸੇ ‘ਚ ਘਾਇਲ ਹੋ ਗਿਆ,
ਡਾਕਟਰ ਅਨਵਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਡਾਕਟਰ ਨੇ ਕਿਹਾ,ਖੂਨ ਦੀ ਲੋੜ ਹੈ।
ਕਿਸੇ ਸਿੰਘ ਦਾ ਖੂਨ ਮਿਲ ਗਿਆ।
ਹਿੰਦੂ ਰਾਮ ਦੇ ਵਾਰਸਾਂ ਨੇਂ ਮਨ੍ਹਾ ਨਹੀਂ ਕੀਤਾ।
ਮੁਸਲਿਮ ਡਾਕਟਰ ਤੋਂ ਇਲਾਜ ਕਰਵਾਊਣ ਤੋਂ,
ਨਾਂ ਹੀ ਸਿੰਘ ਖਾਲ਼ਸੇ ਦਾ ਖੂਨ ਚੜ੍ਹਾਉਣ ਤੋਂ,
ਮੁਸਲਿਮ ਡਾਕਟਰ ਨੇਂ ਮਨ੍ਹਾ ਨਹੀਂ ਕੀਤਾ,
ਹਿੰਦੂ ਰਾਮ ਦਾ ਇਲਾਜ ਕਰਨ ਤੋਂ,
ਖਾਲਸੇ ਸਿੱਖ ਨੇਂ ਮਨ੍ਹਾ ਨਹੀਂ ਕੀਤਾ, ਹਿੰਦੂ ਮਰੀਜ ਨੂੰ ਖੂਨ ਦੇਣ ਤੋਂ,
ਰਾਮ ਨੇਂ ਕਿਹਾ “ਡਾਕਟਰ ਮੁਸਲਮਾਨ ਨਹੀਂ ਮੇਰਾ ਭਗਵਾਨ ਹੈ। ਮੇਰਾ ਜੀਵਨ ਦਾਤਾ ਹੈ ।”
ਡਾਕਟਰ ਨੇਂ ਕਿਹਾ “ਰਾਮ ਮਰੀਜ ਹਿੰਦੂ ਨਹੀਂ ਮੇਰਾ ਅੱਲਾ ਹੈ। ਮੇਰਾ ਰੋਜਗਾਰ ਦਾਤਾ ਹੈ ।”
ਸਿੱਖ ਖਾਲਸਾ ਕਹਿੰਦਾ “ਕਿਸੇ ਸਿੱਖ ਨੇਂ ਹਿੰਦੂ ਨੂੰ ਨਹੀਂ , ਇੱਕ ਇਨਸਾਨ ਨੇਂ ਦੂਜੇ ਇਨਸਾਨ ਨੂੰ ਖੂਨ ਦਿੱਤਾ ਹੈ।”
ਫੇਰ ਹਵਾ ਵਿਚ ਮਜ਼ਹਬੀ ਨਫ਼ਰਤ ਕਿਉਂ ,ਕਿਥੋਂ ‘ਤੇ ਕਿਸ ਈ ???
ਪੋਰਿੰਦਰ