ਗੱਲ ਸ਼ਾਇਦ 1975 ਦੀ ਹੈ ,ਜਦੋਂ ਕਿ ਮੈ ਅਠਵੀ ਕਲਾਸ ਵਿੱਚ ਸ਼੍ਰੀ ਪਾਰਵਤੀ ਜੈਨ ਹਾਈ ਸਕੂਲ ਵਿਜੈ ਨਗਰ ਜਲੰਧਰ ਵਿੱਚ ਪੱੜਦਾ ਸੀ। ਓੁਸ ਵੇਲੇ ਟੀਵੀ ਲੋਕਾਂ ਦੇ ਘਰਾਂ ਵਿੱਚ ਨਾ ਮਾਤਰ ਹੀ ਹੁੰਦੇ ਸਨ ਤੇ ਰੇਡੀਓੁ ਤੇ ਟਰਾਂਸਜਿਸਟਰ ਦਾ ਚਲਨ ਸੀ। ਜਿਹਦੇ ਕੋਲ ਟਰਾਂਸਜਿਸਟਰ ਹੁੰਦਾ ਸੀ ਓੁਹਨੂੰ ਅਮੀਰ ਸਮਝਿਆ ਜਾਦਾ ਸੀ। 1975 ਵਿੱਚ ਭਾਰਤ ਨੇ ਮਲੇਸ਼ੀਆ ਵਿੱਚ ਹਾਕੀ ਦਾ ਵਿਸ਼ਵ ਕੱਪ ਜਿੱਤੀਆ ਸੀ ਜਿਹਦੇ ਕਰਕੇ ਲੋਕਾਂ ਵਿੱਚ ਕਮੈਟਰੀ ਸੁਨਣ ਦੀ ਆਦਤ ਪੈ ਗਈ ਸੀ। ਅਮੀਰ ਵਿਦਆਰਥੀ ਅਪਣੇ ਨਾਲ ਟਰਾਂਸਜਿਸਟਰ ਸਕੂਲ ਵੀ ਲੈ ਆਓੁਦੇ ਸਨ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਵਿਵੈਕ ਜੈਨ ਮਾਲਿਕ ਓੁਤਮ ਵਾਲਵ ( ਜੋ ਕਿ ਅੱਜ ਇਸ ਦੁਨੀਆ ਵਿੱਚ ਨਹੀ ਹਨ) ਤੇ ਇੱਕ ਵਿਦਆਰਥੀ ਜੋ ਕਿ ਗੁਜਰਾਂਵਾਲਾ ਜਿਓੁਲਰੈਜ਼ ਦਾ ਮਾਲਕ ਹੈ , ਤੇ ਅੱਜਕਲ੍ਹ ਦਿੱਲੀ ਵਿੱਚ ਰਹਿੰਦਾ ਹੈ ,ਪਰ ਮੈਨੂੰ ਹੁੱਣ ਨਾਮ ਯਾਦ ਨਹੀ , ਇਹਨਾਂ ਦੋਹਣਾ ਕੋਲ ਟਰਾਂਜਿਸਟਰ ਹੁੰਦੇ ਸਨ ਤੇ ਇਹ ਅਕਸਰ ਇਹ ਜੰਤਰ ਅਪਣੇ ਨਾਲ ਸਕੂਲ ਵੀ ਲੈ ਕਿ ਆਓੁਦੇ ਸਨ ਪਰ ਸਾਡੇ ਵੱਰਗੇ ਮਹਾਤੱੜ ਸਾਥੀ ਓੁਸ ਵੇਲੇ ਟਰਾਂਜਿਸਟਰ ਲੈਣ ਬਾਰੇ ਸੋਚ ਵੀ ਨਹੀ ਸਕਦੇ ਸਨ। ਪਰ ਅਸੀ ਕਿਹੜਾ ਕਿਸੇ ਨਾਲੋਂ ਘੱਟ ਸਾਂ, ਅਸਾਂ ਵੀ ਇਕ ਜੁਗਾੜ ਲਾ ਲਿਆ ਤੇ ਅਪਣੇ ਖਾਸ ਦੋਸਤਾਂ ਨੂੰ ਭੁਲੇਖਾ ਪਾਓੁਣ ਲਈ ਅਪਣੇ ਕੰਨ ਨਾਲ ਟੁੱਟੀ ਹੋਈ ਟਾਇਲ ( ਛੱਤ ਤੇ ਲਾਓੁਣ ਵਾਲੀ ) ਦਾ ਟੁੱਕੜਾ ਅਪਣੇ ਕੰਨ ਨਾਲ ਲਾ ਕਿ ਅਪਣਾ ਚੱਸ ਪੂਰਾ ਕਰ ਲੈਂਦੇ ਸਾਂ ।