ਦੋਸਤੋਂ ਗੱਲ ਕਾਫੀ ਪੁਰਾਣੀ ਹੈ ਕਿ ਤੁਸੀ ਜਦੋਂ ਯਾਤਰਾ ਕਰਨੀ ਹੁੰਦੀ ਸੀ ਤਾ ਤੁਹਾਨੂੰ ਉਸੇ ਰੇਲਵੇ ਸ਼ਟੇਸ਼ਨ ਤੇ ਜਾਣਾ ਪੈਦਾਂ ਸੀ ਜਿੱਥੋ ਯਾਤਰਾ ਸੁਰੂ ਕਰਦੇ ਸੀ ਅੱਜ-ਕੱਲ੍ਹ ਵਾਂਗ ਮੋਬਾਈਲ ਤੇ ਰਿਜ਼ਰਵੇਸ਼ਨ ਨਹੀ ਹੁੰਦੀ ਸੀ ਕੁਛ ਸਾਲ ਬਾਦ ਇਹ ਜਰੂਰ ਹੋ ਗਿਆ ਸੀ ਕਿ ਤੁਸੀ ਕਿਸੇ ਵੀ ਰੇਲਵੇ ਸ਼ਟੇਸ਼ਨ ਤੋ ਕਿਤੇ ਦੀ ਵੀ ਟਿਕਟ ਬੁੱਕ ਕਰਵਾ ਸਕਦੇ ਹੋ ਪਰ ਇਹ ਜਦੋ ਦੀ ਗੱਲ ਹੈ ਉਸ ਵਕਤ ਇਹ ਸਹੂਲਤ ਨਹੀ ਸੀ ਮੇਰੀ ਛੁੱਟੀ ਸਮਾਪਤ ਹੋਣ ਚ ਸਿਰਫ ਤਿੰਨ ਦਿਨ ਬਚੇ ਸਨ ਮੈ ਲੁਧਿਆਣੇ ਗਿਆ ਤੇ ਮੇਰੀ ਸੀਟ ਵੇਟਿੰਗ ਆ ਗਈ ਚਲੋ ਕੀ ਕਰੀਏ ਡਿਊਟੀ ਤੇ ਤਾ ਜਾਣਾ ਹੀ ਸੀ ਜਿਵੇਂ ਮਰਜੀ ਜਾਈਏ ਮੈ ਟਰੇਨ ਤੇ ਚੜ ਗਿਆ ਤੇ ਪੂਰੀ ਰਾਤ ਕਦੇ ਖੜੇ ਹੋਕੇ ਤੇ ਕਦੇ ਟੀਟੀ ਵਾਲੀ ਸੀਟ ਤੇ ਬੈਠ ਕੇ ਬਤੀਤ ਕੀਤੀ ਅਮ੍ਰਿਤਸਰ ਹਾਵੜਾ ਜੀਹਨੂੰ ਪੰਜਾਬ ਮੇਲ ਵੀ ਆਖਦੇ ਸਨ ਲੁਧਿਆਣੇ ਤੋ ਚੱਲਕੇ ਤੀਜੇ ਦਿਨ ਕੱਲਕੱਤੇ ਪੁੰਹਚਾਉਦੀ ਸੀ ਮੇਰਾ ਸ਼ਟੇਸ਼ਨ ਆਸਨਸੋਲ ਕੱਲਕੱਤੇ ਤੋ ਢਾਈ ਕੁ ਘੰਟੇ ਪਹਿਲਾਂ ਆਉਦਾ ਸੀ । ਚਲੋ ਇੱਕ ਰਾਤ ਦਾ ਸਫਰ ਔਖੇ ਸੌਖੇ ਗੁਜਾਰ ਲਿਆ ਅਗਲੇ ਦਿਨ ਸਵੇਰੇ ਟਰੇਨ ਲਖਨਊ ਪਹੁੰਚੀ ਤੇ ਮੈ ਟੀਟੀ ਨੂੰ ਸੋ ਰੁਪੀਆ ਦੇਕੇ ਸੀਟ ਲੈ ਲਈ ਹੁਣ ਟੀਟੀ ਕਹਿੰਦਾ ਕਿ S 5 ਵਿੱਚ ਤੇਰੀ ਫਲਾਣੀ ਸੀਟ ਹੈ ਮੈ ਚਲਿਆ ਗਿਆ ਅੱਗੇ ਜਾਕੇ ਕੀ ਦੇਖਿਆ ਕਿ ਜਿਹੜੀ ਮੇਰੀ ਸੀਟ ਸੀ ਉਹਦੇ ਤੇ ਦੋ ਜਨਾਨੀਆ ਸਨ ਇੱਕ ਬੁੱਢੀ ਔਰਤ ਬੈਠੀ ਸੀ ਦੂਜੀ ਉਹਦੇ ਪੱਟ ਦਾ ਸਰਾਣਾ ਲਾਕੇ ਲੰਮੀ ਪਈ ਸੀ ਮੈ ਉਹਨਾਂ ਨੂੰ ਆਖਿਆ ਹਿੰਦੀ ਵਿੱਚ ਯੇਹ ਸੀਟ ਛੋੜੋ ਯੇਹ ਮੇਰੀ ਸੀਟ ਹੈ । ਜਿਹੜੀ ਲੰਮੀ ਪਈ ਸੀ ਉਸਨੇ ਬੜੀ ਹੀ ਸੋਹਣੀ ਸਮਾਇਲ ਨਾਲ ਜਬਾਵ ਦਿੱਤਾ ਐਨਾ ਗੁੱਸਾ ਠੀਕ ਨਹੀ ਜਨਾਬ ਛੱਡ ਦਿੰਨੇ ਆ ਥੋੜਾ ਪਿਆਰ ਨਾਲ ਬੋਲੋ ਜਦੋ ਉਸਨੇ ਪੰਜਾਬੀ ਬੋਲੀ ਚ ਮੇਰੇ ਨਾਲ ਗੱਲ ਕੀਤੀ ਤਾ ਮੇਰਾ ਵੀ ਹੌਸਲਾ ਢਹਿ ਗਿਆ ਮੈ ਉਹਨਾਂ ਦੀ ਸਾਹਮਣੀ ਸੀਟ ਤੇ ਬੈਠ ਗਿਆ ਕੀ ਕਰਦਾ ਅੱਗਿਓ ਪੰਜਾਬਣ ਟੱਕਰ ਗਈ ਫਿਰ ਮੈ ਉਸਨੂੰ ਨਹੀਂ ਟੋਕਿਆ ਲਖਨਊ ਤੋ ਬਾਦ ਇੱਕ ਸਟੇਸ਼ਨ ਆਇਆ ਤੇ ਉਸ ਲੜਕੀ ਦੀ ਮਾਤਾ ਵੀ ਉੱਤਰ ਗਈ ਉਹ ਇਕੱਲੀ ਰਹਿ ਗਈ ਤੇ ਅਸੀ ਦੋਵੇ ਇੱਕ ਸੀਟ ਤੇ ਹੋ ਗਏ ਜੋ ਮੇਰੀ ਸੀ ਉਸਦੀ ਸਭ ਤੋ ਉਪਰਲੀ ਸੀਟ ਸੀ ਉਸ ਵਕਤ ਕਿਸੇ ਕਿਸੇ ਕੌਲ ਮੋਬਾਈਲ ਹੁੰਦਾ ਸੀ ਜਿਸਦੀ ਕਾਲ ਸੁਨਣ ਦੇ ਪੰਜ ਰੁਪਏ ਮਿੰਟ ਤੇ ਫੋਨ ਕਾਲ ਕਰਨ ਦੇ ਛੇ ਰੁਪਏ ਮਿੰਟ ਲਗਦੇ ਸਨ । ਮੈ ਹਾਸੇ ਭਾਣੇ ਪੁੱਛ ਲਿਆ ਮਹੀਨੇ ਦਾ ਕਿੰਨਾ ਕੁ ਬਿੱਲ ਆ ਜਾਂਦਾ ਉਸਨੇ ਦੱਸਿਆ ਕਿ 3000 ਹਜਾਰ ਰੁਪਏ ਮਹੀਨਾ ਮੇਰੀ ਮਸਾਂ ਤਨਖਾਹ ਉਸ ਵਕਤ ਪੈਤੀ ਸੋ ਸੀ ਫੇਰ ਉਸਨੇ ਮੈਨੂੰ ਮੋਬਾਈਲ ਦੇ ਦਿੱਤਾ ਤੇ ਮੈ ਆਪਣੇ ਘਰ ਵੀ ਗੱਲ ਕਰ ਲਈ ਅਜੀਬ ਖੁਸੀ ਮਹਿਸੂਸ ਹੋ ਰਹੀ ਸੀ ਉਸਨੇ ਮੇਰੇ ਤੋ ਕੋਈ ਵੀ ਪੈਸਾ ਨਹੀ ਲਿਆ ਹਾਂ ਮੈ ਉਹ ਸੀਟ ਤੇ ਸੌਣਾ ਚਾਹੁੰਦਾ ਸੀ ਪਰ ਨਹੀ ਸੌ ਸਕਿਆ ਰਾਤ ਹੋਈ ਤੇ ਉਹਦਾ ਬਨਾਰਸ ਸਟੇਸ਼ਨ ਆ ਗਿਆ ਮੈਨੂੰ ਕਹਿੰਦੀ ਮੇਰਾ ਸਮਾਨ ਤਾ ਉਤਰਵਾ ਦੇ ਮੇਰੇ ਹਸਬੈਂਡ ਅੱਗੇ ਲੈਣ ਆਉਣਗੇ ਮੈ ਉਹਦੇ ਦੋਵੇ ਵੱਡੇ ਸੂਟਕੇਸ ਗੇਟ ਤੱਕ ਪੁੰਹਚਾ ਦਿੱਤੇ ਤੇ ਹਜੇ ਉਹਦਾ ਸਟੇਸ਼ਨ ਨਹੀ ਆਇਆ ਸੀ । ਉਸੇ ਵਕਤ ਉਸਨੇ ਮੈਨੂੰ ਇੱਕ ਸਵਾਲ ਕੀਤਾ ਕਹਿੰਦੀ ਬਨਾਰਸ ਦੀ ਕੀ ਮਸਹੂਰ ਹੈ ਮੈ ਕਿਹਾ ਗੁਰਬਾਣੀ ਵਿੱਚ ਤਾ ਠੱਗ ਲਿਖਿਆ ਗਿਆ ਹੈ ਉਹ ਕਹਿੰਦੀ ਬਿੱਲਕੁੱਲ ਸਹੀ ਮੈ ਵੀ ਤੁਹਾਡਾ ਦਿਲ ਠੱਗਕੇ ਚੱਲੀ ਹਾਂ । ਜਦੋਂ ਉਸਨੇ ਇਹ ਗੱਲ ਆਖੀ ਤਾ ਮੇਰੇ ਵੀ ਤਨ ਮਨ ਨੂੰ ਅੱਗ ਲੱਗ ਗਈ ਮੈ ਕਿਹਾ ਫਿਰ ਆਪਣਾ ਐਡਰੈਸ ਤਾ ਦੇ ਜਾਓ ਕਹਿੰਦੀ ਅਸੀ ਤਾ ਫਲਾਈਟ ਬਦਲਦੇ ਰਹਿੰਦੇ ਹਾਂ ਉਹ ਸੱਚ ਮੁੱਚ ਹੀ ਠੱਗ ਨਿਕਲੀ ਜਿਸਨੇ ਸਾਰਾ ਦਿਨ ਮੇਰੀ ਸੀਟ ਵਰਤੀ ਤੇ ਮੇਰੇ ਘਰਵਾਲੇ ਫੋਨ ਤੇ ਕਾਲਰ ਆਈ ਡੀ ਨਹੀ ਸੀ ਕਿ ਉਸਨੂੰ ਦੁਬਾਰਾ ਫੋਨ ਕਰ ਸਕਾ ਤੇ ਨਾ ਹੀ ਮੈ ਉਹਦਾ ਨੰਬਰ ਲੈ ਸਕਿਆ ਇਹ ਯਾਤਰਾ ਵੀ ਮੇਰੀ ਅੱਜਤੱਕ ਦੀ ਅਭੁੱਲ ਯਾਦ ਹੈ ।
ਗੁਰਜੀਤ ਸਿੱਧੂ ਬੀਹਲਾ
08/06/2023
9017466425
ਰੋਚਕ ਹੈ ਜੀ👌