ਭੂਆ ਜੀ
ਬੇਸ਼ੱਕ ਮੇਰੀ ਮਾਂ ਦੀ ਭੂਆ ਸੀ
ਨਾਨੀ ਦੀ ਸਭ ਤੋਂ ਛੋਟੀ ਤੇ ਲਾਡਲੀ ਨਨਾਣ ,ਮੈਨੂੰ ਭੂਆ ਜੀ ਤੇ ਨਾਨੀ ਦੇ ਪਿਆਰ ਵਿਚ ਕਦੇ ਫਰਕ ਨਹੀਂ ਮਹਿਸੂਸ ਹੋਇਆ। ਮੈਨੂੰ ਭੂਆ ਜੀ ਦੇ ਘਰ ਜਾ ਕੇ ਵੀ
ਨਾਨਕਿਆਂ ਵਰਗਾ ਰੱਜਵਾਂ ਪਿਆਰ ਮਿਲਿਆ ,ਹੁਣ ਗੱਲ ਕਰਾਂ ਭੂਆ ਜੀ ਦੀ ਤਾਂ ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਉਹਨਾਂ ਵਰਗੀ ਜ਼ਿੰਦਾ ਦਿਲ ਔਰਤ ਨਹੀਂ ਵੇਖੀ ਕੈਂਸਰ ਵਰਗੀ ਨਾ- ਮੁਰਾਦ ਬਿਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਵੀ ਹੌਸਲਾ ਨਹੀਂ ਹਾਰਿਆ ਸਗੋਂ ਅੱਠ ਨੌ ਸਾਲ ਤੱਕ ਬਿਮਾਰੀ ਨੂੰ ਹਰਾਈ ਰੱਖਿਆ
ਐਨਾ ਹੌਸਲਾ ? ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਘਬਰਾ ਜਾਂਦੇ ਆ।
ਉਹਨਾਂ ਜਦੋਂ ਵੀ ਮਿਲਣਾ ਖਿੜੇ ਮੱਥੇ ਮਿਲਣਾ ਹਮੇਸ਼ਾ ਚੜ੍ਹਦੀ ਕਲਾ ਵਿੱਚ
ਰਹਿਣਾ।ਆਵਦੇ ਘਰ ਪਰਿਵਾਰ ਵੱਲੋਂ ਸੌਖੀ ਸੀ ਆਵਦੇ ਪੁੱਤ , ਪੋਤਰੇ ਤੇ ਪੜੋਤੇ ਵੀ ਵੇਖਗੀ ਪਰ ਵਿੱਚਕਾਰਲੇ ਪੁੱਤ ਦਾ ਬੇ ਵਕਤ ਤੁਰ ਜਾਣਾ ਵੀ ਅਕਹਿ ਦੁੱਖ ਸੀ ਉਹਦੇ ਲਈ ।
ਪੇਕਿਆਂ ਵੱਲੋਂ ਵੀ ਸੌਖੀ ਹੀ ਸੀ ਇਕੋਂ ਇੱਕ ਭਰਾ, ਭਤੀਜੇ ਤੇ ਅੱਗੋਂ ੳੁਨ੍ਹਾਂ ਦਾ ਪਰਿਵਾਰ ਬੇਪਨਾਹ ਮੁੱਹਬਤ ਕਰਦੇ ਸੀ ਸਾਰੇ…. ਪਰ ਬੇਹੱਦ ਅਫਸੋਸ ਕਿ ਕਰੋਨਾ ਵਰਗੀ ਬਿਮਾਰੀ ਨਾਲ ਜੂਝਦਿਆਂ ਹੋਇਆ ਭੂਆ ਜੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਮਿਲ ਵੀ ਨਹੀਂ ਹੋ ਸਕੇ । ਭੂਆ ਜੀ ਨੇ ਵੀ ਉਡੀਕਿਆ ਹੋਣਾ ਕਿਉਂਕਿ ਧੀਆਂ ਨੂੰ ਤਾਂ ਮਰਦੇ ਦਮ ਤੱਕ ਪੇਕਿਆਂ ਦੀ ਉਡੀਕ ਰਹਿੰਦੀ ਆ😭😭😭😭😭 ਪਰ ਬੇਵਸੀ ਕਿਹਨੂੰ ਕਹਿੰਦੇ ਆ ਉਹ ਮੈਂ, ਮੇਰੇ ਨਾਨਾ ਜੀ ਤੇ ਮਾਮਿਆਂ ਦੇ ਮਨਾ ਵਿਚੋਂ ਮਹਿਸੂਸ ਕੀਤੀ। ਭਾਵੇਂ ਕਿ ਜ਼ਿੰਦਗੀ ਵਿੱਚ , ਉਹਨਾਂ ਨੇ ਭੂਆ ਜੀ ਦਾ ਹਰ ਦੁੱਖ-ਸੁੱਖ ਵੰਡਾਇਆ ਪਰ ਅੰਤ ਵੇਲੇ ਮੇਲੇ ਨਹੀਂ ਹੋਏ ਜਿਸਦਾ ਸਦਾ ਅਫਸੋਸ ਰਹੇਗਾ ।😓
ਨਵਦੀਪ ਕੌਰ ਨਵੀਂ ✍️🙏