ਕਰਮਾਂਵਾਲੀ ਹੋਵੇ ਉੰਜ ਸਾਡੇ ਮੁੰਡੇ ਦੇ ਮੁਕਾਬਲੇ ਦੀ ਤਾਂ ਨੀਂ ਹੈ। ਇਹ ਸ਼ਬਦ ਨਵੀਂ ਵਿਆਹੀ ਪ੍ਰੀਤ ਨੇ ਆਪਣੇ ਕਮਰੇ ਚ ਬੈਠੀ ਨੇ ਸੁਣੇ ਤਾਂ ਉਸ ਦੇ ਕੰਨ ਖੜੇ ਹੋ ਗਏ ਕਿ ਸ਼ਇਦ ਘਰ ਦਾ ਕੋਈ ਕੁਝ ਬੋਲੇਗਾ ਪਰ ਕੋਈ ਨਾਂ ਬੋਲੀਆ, ਤੇ ਗਵਾਂਡਣ ਵਧਾਈ ਦਿੰਦੀ ਹੋਈ ਚਲੀ ਗਈ।
ਜਦੋਂ ਪ੍ਰੀਤ ਪਹਿਲੀ ਵਾਰ ਫੇਰਾ ਪਾਉਣ ਪੇਕੇ ਘਰ ਗਈ ਤਾਂ ਇਹ ਗੱਲ ਮੰਮੀ ਪਾਪਾ ਨਾਲ ਸਾਂਝੀ ਕੀਤੀ ਤਾਂ ਅੱਗੋਂ ਉਸ ਦੇ ਪਾਪਾ ਹੱਸ ਕੇ ਕਹਿੰਦੇ ਬੇਟਾ ਜੇ ਹਵਾ ਮੁਹਰ ਦੀ ਹੋਵੇ ਤਾਂ ਜਹਾਜ਼ ਦੀ ਚੜਾਈ ਵਧੀਆ ਹੁੰਦੀ ਹੈ ,ਘਬਰਾਉਣ ਦੀ ਕੋਈ ਗੱਲ ਨਾਂ ਸਾਨੂੰ ਤੇਰੇ ਤੇ ਭਰੋਸਾ ਹੈ ਸਾਡੀ ਦਿੱਤੀ ਸਿੱਖਿਆ ਤੇ ਸੰਸਕਾਰ ਤੇਰੇ ਜ਼ਰੂਰ ਸਹਾਈ ਹੋਣਗੇ ,ਤੇ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਤੂੰ ਹਮੇਸ਼ਾ ਖੁਸ਼ ਰਹੇਂ ।
ਸਮਾਂ ਬੀਤਦਾ ਗਿਆ ਪ੍ਰੀਤ ਆਪਣੇ ਪਤੀ ਦੇ ਮੋਡੇ ਨਾਲ ਮੇਜ਼ਾਂ ਜੋੜ ਕੇ ਤੁਰਦੇ ਹੋਏ ਵਿਆਹ ਦੇ 35 ਵਰੇ ਕਦੋਂ ਪੂਰੇ ਕਰ ਗਈ ਪਤਾ ਹੀ ਨੀਂ ਲੱਗਿਆ । ਪੰਜਾਬ ਤੋਂ ਉੱਠ ਵਿਦੇਸ਼ ਜਾ ਵੱਸੇ , ਆਪਣੇ ਨੂੰਹਾਂ ਪੁੱਤਰਾਂ ਨਾਲ ਹੱਸਦੇ ਖੇਡਦੇ ਸੱਚੀਂ-ਮੁੱਚੀਂ ਉਸ ਦਾ ਸਿਰ ਸ਼ੁਕਰਾਨੇ ਵਿੱਚ ਝੁਕ ਜਾਂਦਾ ਕਿ ਸੱਚੀਂ-ਮੁੱਚੀਂ ਉਹ ਕਿੰਨੀ ਕਰਮਾਂਵਾਲੀ ਹੈ।
ਇਸ ਸਾਲ ਜਦੇਂ ਉਹ ਪੰਜਾਬ ਗਈ ਤਾਂ ਆਪਣੇ ਪਤੀ ਦੀ ਮੁੰਹ ਬੋਲੀ ਭੈਣ ਨੂੰ ਵੀ ਮਿਲਣ ਗਈ , ਬਹੁਤ ਹੀ ਪਿਆਰ ਕਰਨ ਵਾਲੇ ਨੇ ਭੈਣ ਜੀ ਗੱਲਾਂ ਕਰਦੇ ਕਰਦੇ ਭੈਣ ਜੀ ਕਹਿਣ ਲੱਗੇ ਪ੍ਰੀਤ ਤੇਰੇ ਨਾਲ ਇੱਕ ਗੱਲ ਕਰਨ ਲੱਗੀ ਹਾਂ ਤੂੰ ਸ਼ਇਦ ਹੈਰਾਨ ਹੋਵੇਂਗੀ, ਪਰ ਇਹ ਗੱਲ ਮੈੰਨੂੰ ਕਾਫ਼ੀ ਸਮਾਂ ਪਹਿਲਾਂ ਕਰਨੀ ਚਾਹੀਦੀ ਸੀ ਪਰ ਮੈਂ ਝਿਜਕ ਰਹੀ ਸੀ । ਜਦੋਂ ਮੈਂ ਪਹਿਲੀ ਵਾਰ ਤੈਨੂੰ ਮਿਲੀ ਸੀ ਤਾਂ ਥੋਮਾਂ ਨੱਕ ਵੱਟ ਕੇ ਵੀਰ ਨੂੰ ਕਿਹਾ ਸੀ ਕਿ ਤੇਰੇ ਮੁਕਾਬਲੇ ਦੀ ਨਹੀਂ ਪਰ ਵੀਰ ਨੇਂ ਬੜੇ ਠਰਂਮੇ ਨਾਲ ਕਿ ਭੈਣ ਸਿਆਣੀ ਬਹੁਤ ਹੈ, ਤੇ ਮੈਂ ਹੱਸ ਕਿ ਕਿਹਾ ਕਿ ਇਹ ਤਾਂ ਮੈਂ ਸਮਾਂ ਆਉਣ ਤੇ ਹੀ ਦੱਸ ਸਕਾਂਗੀ ਤੇ ਅੱਜ ਮੈਂ ਆਪਣੇ ਲਫਜ਼ਾਂ ਨੂੰ ਬਦਲ ਰਹੀ ਹਾਂ ਤੂੰ ਸੱਚ ਮੁੱਚ ਹੀ ਬਹੁਤ ਸਿਆਣੀ ਤੇ ਸੁਘੜ ਸਾਬਿਤ ਹੋਈ ਹੈਂ ।ਭੈਣ ਜੀ ਕੇ ਕਹਿਣ ਦੇ ਢੰਗ ਤੋਂ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਕੋਈ ਪੁਰਸਕਾਰ ਦੇ ਰਿਹਾ ਹੋਵੇ ਤੇ ਪਾਪਾ ਦੀ ਕਹੀ ਗੱਲ ਕਿ ਜੇ ਹਵਾ ਮੁਹਰ ਦੀ ਹੋਵੇ ਤਾਂ ਜਹਾਜ਼ ਦੀ ਚੜਾਈ ਵਧੀਆ ਹੂੰਦੀ ਹੈ।
ਕਾਸ਼ ਕੁੜੀਆਂ ਨੂੰ ਸ਼ਕਲ ਤੋਂ ਨਹੀਂ ਅਕਲ ਤੋਂ ਪਰਖਿਆ ਜਾਵੇ । ਸਭ ਜਾਣਦੇ ਨੇ ਕਿ ਰੰਗ ਰੂਪ ਅੱਜ ਹੈ ਕੱਲ ਨਹੀਂ ਪਰ ਅਕਲ ਦਿਨੋਂਦਿਨ ਨਿੱਖਰਦੀ ਹੈ ਜੋ ਕਿ ਘਰ ਪਰਿਵਾਰ ਚਲਾਉਣ ਲਈ ਜ਼ਰੂਰੀ ਹੈ । ਰੂਪ ਤਾਂ ਦਿਨ ਬ ਦਿਨ ਘੱਟਦਾ ਹੈ।
ਗੁਰਕਿਰਪਾਲ ਕੌਰ