ਮੈਨੂੰ ਤਾਂ ਇਸ ਵਿਸ਼ੇ ਤੇ ਭੂਮਿਕਾ ਬਣਾਉਣ ਦੀ ਲੋੜ ਹੀ ਨਹੀਂ। ਸਾਰੇ ਸਮਝ ਗਏ ਹੋਣੇ ਮੁੱਦਾ। ਮਈ ਤੇ ਜੂਨ ਵਿੱਚ ਦਸ ਰੁਪਏ ਵਿਕਣ ਵਾਲਾ ਟਮਾਟਰ ਜੁਲਾਈ ਆਉਂਦੇ ਹੀ ਸੌ ਪਾਰ ਹੋ ਗਿਆ। ਰਸੂਖਦਾਰ ਲਈ ਤਾਂ ਸਭ ਠੀਕ ਹੈ, ਪਰ ਮੇਰੇ ਵਰਗਾ ਵੱਝਵੀਂ ਤਨਖਾਹ ਵਾਲਾ ਕੀ ਕਰੇ?
ਆਉ, ਕੁਝ ਸੋਚੀਏ, ਤੇ ਕੁਝ ਵੱਖਰਾ ਕਰੀਏ।
ਸਭ ਤੋਂ ਪਹਿਲਾਂ,ਬੁੱਧੀਜੀਵੀ ਵਰਗ, ਇਸ ਦੇ ਉੱਪਰ ਗੀਤ, ਕਵਿਤਾਵਾਂ ਲਿਖੇ ਤੇ ਇਸ ਨੂੰ ਕਲਾਤਮਕਤਾ ਦੇ ਪੱਖ ਨਾਲ ਜੋੜੇ।
ਜਿਵੇਂ ਕਿ, ਹਮ ਤੋਂ ਤੁਮ੍ਹਾਰੇ ਇਸ ਹੁਨਰ ਸੇ ਵਾਕਿਫ਼ ਹੀ ਨਾ ਥੇ, ਕਿ ਤੁਮ ਬਿਨ ਟਮਾਟਰ ਕੇ ਭੀ ਸਬਜੀ ਬਨਾ ਲੇਤੀ ਹੋ, ਏ ਮਲਿਕਾ- ਏ- ਹੁਸਨ। ਜਾਂ ਫੇਰ
ਵਕਤ- ਵਕਤ ਕੀ ਬਾਤ ਹੈ ਜਨਾਬ, ਕਭੀ ਭਿਸ੍ਰਟ ਨੇਤਾ ਕੇ ਉੱਪਰ,ਫੇਂਕਾ ਜਾਨੇ ਵਾਲਾ ਸੜਾ ਟਮਾਟਰ ,ਆਜ ਕਿਸੀ ਮਨਪਸੰਦ ਨੇਤਾ ਕੇ ਗਲੇ ਕਾ ਹਾਰ ਹੋਨੇ ਕੀ ਔਕਾਤ ਰਖਤਾ ਹੈ।
ਪਨੀਰ ਮੇਂ ਕਹਾਂ,ਦਮ ਥਾ।
ਹਮੇਂ ਤੋਂ ਟਮਾਟਰ ਨੇ ਮਾਰਾ।
ਫੇਰ, ਸਰਕਾਰ ਪੇ੍ਮੀ , ਏਸ ਨੂੰ ਸਰਕਾਰ ਦੀ ਉਪਲਬਧੀ ਦਸ ਸਕਦੇ ਹਨ। ਅਖੇ ਸਰਕਾਰ ਨੇ ਪੈਟਰੋਲ, ਟਮਾਟਰ ਨਾਲੋਂ ਸਸਤਾ ਕਰਤਾ।
ਧਰਨਾ ਪ੍ਰੇਮੀਆਂ ਦੀਆਂ ਪੰਜਾਂ ਉਂਗਲਾਂ ਘਿਓ ‘ਚ ਸਮਝੋ।
ਯੂ -ਟਿਊਬ ਤੇ ਵੀਡਿਓ ਬਣਾਉਣ ਵਾਲਿਆ ਲਈ ਨਵਾਂ ਵਿਸ਼ਾ।
‘ਤੇ ਵਿਚਾਰੇ ,ਪਤੀਆਂ ਲਈ ਸਭ ਤੋਂ ਔਖਾ ਕੰਮ। ਪਰ ਉਹ ਤਾਰੀਫਾਂ ਦੇ ਪੁੱਲ ਬੰਨ ਕੇ ਮੁਸੀਬਤ ਤੋਂ ਬਚ ਸਕਦੇ ਨੇ। ਜਿਵੇਂ ਤੇਰੀਆਂ ਗੱਲਾਂ ਹੀ ਟਮਾਟਰ ਵਰਗੀਆਂ,ਆਪਾਂ ਨੂੰ ਟਮਾਟਰਾਂ ਦੀ ਕੋਈ ਲੋੜ ਨਹੀਂ।
ਜਾਂ ਫੇਰ , ਤੂੰ ਕਿੰਨਾ ਸਵਾਦ ਖਾਣਾ ਬਣਾਉਂਦੀ ਹੈਂ, ਕਿਉੰ ਨਾ ਏਸ ਵਾਰ ਬਿਨਾ ਟਮਾਟਰਾਂ ਤੋਂ ਕੁਝ ਟ੍ਰਾਈ ਕਰ।
ਤੇ ਜਿਹੜੇ , ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਜਲਾਉਣਾ ਚਾਹੁੰਦੇ ਨੇ, ਉਹ ਕਿਲੋ ਟਮਾਟਰ ਲੈ ਕੇ , ਸਾਰਿਆ ਦੇ ਘਰ ਗੇੜਾ ਲਾ ਆਉਣ । ਬਾਕੀ ਹੋਰ ਸੁਝਾਅ ਵੀ ਸੋਚੇ ਜਾ ਸਕਦੇ ਨੇ ਤਾਂ ਕਿ ਅਗਲੇ ਸੀਜ਼ਨ ਆਪਣੇ ਕੋਲ ਗਿਆਨ ਦਾ ਅਥਾਹ ਸਮੁੰਦਰ ਹੋਵੇ।
ਨਿਧੀ ਸ਼ਰਮਾ।