ਮੈਨੂੰ ਸ਼ੁਰੂ ਤੋਂ ਪਤੰਗ ਚੜਾਉਣ ਦਾ ਕੋਈ ਸ਼ੌਂਕ ਨਹੀਂ ਰਿਹਾ ਹਾਂ ਚੜਾਏ ਹੋਏ ਪਤੰਗ ਨਾਲ ਫੋਟੋ ਖਿੱਚ ਕੇ ਜਾਂ ਵੀਡੀੳ ਪਾ ਕੇ ਜਰੂਰ ਥੋੜਾ ਮਨੋਰੰਜਨ ਕਰਦਾਂ ਮੈਂ ਪਰ ਅਕਸਰ ਹੀ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸੇ ਮੈਨੂੰ ਅੰਦਰੋਂ ਝੰਜੋੜਦੇ ਰਹਿੰਦੇ ਨੇ ਲੋਕਾਂ ਦੇ ਜਖਮ ਜਿਵੇਂ ਮੈਨੂੰ ਵੀ ਉੰਨੀ ਹੀ ਤਕਲੀਫ ਦਿੰਦੇ ਨੇ ਜਿੰਨੀ ਉਹਨਾਂ ਨੂੰ ਖੁਦ ਨੂੰ ਦਿੰਦੇ ਹੋਣਗੇ ਇਹ ਹੀ ਹਾਦਸਾ ਮੇਰੇ ਨਾਲ ੨੦੧੬-੨੦੧੭ ਚ ਲੋਹੜੀ ਤੋਂ ਇਕ ਦਿਨ ਪਹਿਲਾਂ(੧੨ ਜਨਵਰੀ) ਨੂੰ (ਲੁਧਿਆਣਾ)ਘੰਟਾ ਘਰ ਵਾਲੇ ਪੁੱਲ ਤੇ ਵਾਪਰਿਆ ਮੈਂ ਉਸ ਵੇਲੇ ਸ਼ਾਹਪੁਰ ਰੋਡ ਭੈਣਾਂ ਦੀ ਹੱਟੀ(ਵਰਦੀਆਂ ਵਾਲੇ ਮੇਰੇ ਮਾਮਾ ਜੀ ਨੇ)ਤੇ ਨੌਕਰੀ ਕਰਦਾ ਸੀ ਤੇ ਉੱਥੇ ਹੀ ਜਾ ਰਿਹਾ ਸੀ ਘਰੋਂ ਕਹਿ ਕੇ ਤੁਰਿਆ ਸੀ ਕਿ ਪੁੱਲ ਦੇ ਉੱਪਰੋਂ ਨਹੀਂ ਥੱਲਿੳਂ ਜਾਊਂਗਾ ਪਰ ਲੇਟ ਹੋਣ ਕਰਕੇ ਗਿਆ ਉੱਪਰੋਂ ਹੀ ਸੀ ਜ਼ਿਆਦਾ ਧੁੰਦ ਪਈ ਹੋਣ ਕਰਕੇ ਸੜਕ ਗਿੱਲੀ ਸੀ ਪੁੱਲ ਵਾਲੀ ਜਿੳਂ ਹੀ ਮੈਂ ਕਪੂਰ ਹਸਪਤਾਲ ਪਾਰ ਕੀਤਾ(ਮੇਰੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ)ਚਾਈਨਾ ਡੋਰ ਮੇਰੇ ਬੁੱਲਾਂ ਤੇ ਫਿਰੀ ਮੈਂ ਮੋਟਰਸਾਈਕਲ ਦੀ ਬਰੇਕ ਮਾਰੀ ਸਾਰਾ ਜ਼ੋਰ ਡੋਰ ਦਾ ਮੇਰੇ ਮੂੰਹ ਦੇ ਖੱਬੇ ਹਿੱਸੇ ਤੇ ਪਿਆ ਤੇ ਸਾਰਾ ਚੀਰਿਆ ਗਿਆ ਰੁਮਾਲ ਦੇ ਤਾਂ ਚਿੱਥੜੇ ਉੱਡ ਗਏ ਡੋਰ ਮੇਰੇ ਚੀਰੇ ਹੋਏ ਮੂੰਹ ਤੇ ਦੰਦਾਂ ਚ ਫੱਸ ਗਈ ਮੈਂ ਫਿਰ ਆਪਣੇ ਆਪ ਨੂੰ ਸੰਭਾਲਿਆ ਡਿੱਗਿਆ ਨਹੀਂ ਮੋਟਰਸਾਈਕਲ ਸਟੈਂਡ ਤੇ ਲਾਇਆ ਤੇ ਖੜਾ ਹੋ ਗਿਆ(ਘਰ ਫੋਨ ਮਿਲਾਇਆ ਪਰ ਬੋਲ ਨਹੀਂ ਹੋਇਆ ਮੇਰੇ ਤੋਂ ਫੋਨ ਕੱਟਿਆ ਗਿਆ ਘਰਦਿਆਂ ਨੇ ਵੀ ਦੁਬਾਰਾ ਨਹੀਂ ਕੀਤਾ ਉਹਨਾਂ ਨੂੰ ਲੱਗਾ ਗਲਤੀ ਨਾਲ ਮਿਲ ਗਿਆ ਹੋਣਾ) ੨-੩ ਮਿੰਟ ਬਾਅਦ ਦੇਖਿਆ ਇਕ ਸਰਦਾਰ ਜੀ ਉਹਨਾਂ ਦੇ ਨਾਲ ਪ੍ਰਵਾਸੀ ਸਕੂਟਰ ਤੇ ਮੇਰੇ ਕੋਲੋਂ ਲੰਘੇ ਮੈਂ ਉਹਨਾਂ ਨੂੰ ਰੁੱਕਣ ਦਾ ਇਸ਼ਾਰਾ ਦਿੱਤਾ ਪਰ ਧੁੰਦ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਪਹਿਲਾਂ ਧਿਆਨ ਨਹੀਂ ਗਿਆ ਪਰ ਫਿਰ ਉਹ ਮੁੜ ਕੇ ਵਾਪਸ ਆਏ ਉਹਨਾਂ ਨੇ ਦੇਖਿਆ ਕਿ ਡੋਰ ਫੱਸੀ ਹੋਈ ਹੈ ਮੂੰਹ ਚ ਉਹਨਾਂ ਨੇ ਫਿਰ ਹੌਲੀ ਹੌਲੀ ਡੋਰ ਕੱਢੀ ਜਿੰਨੀ ਉਹ ਕੱਢ ਸਕਦੇ ਸੀ ਇੰਨੀ ਦੇਰ ਨੂੰ ਪਿੱਛੋਂ ੨ ਮੁੰਡੇ ਹੋਰ ਆ ਰਹੇ ਸੀ (ਰਿਕਸ਼ੇ ਤੇ ਮਾਤਾ ਦੀ ਫੋਟੋ ਰੱਖ ਕੇ ਜਗਰਾਤੇ ਵਗੈਰਾ ਲਈ ਚੰਦਾ ਇਕੱਠਾ ਕਰਨ ਵਾਲੇ) ਉਹਨਾਂ ਨੂੰ ਰੋਕਿਆ ਉਹ ਸਰਦਾਰ ਜੀ ਨੇ ਉਹਨਾਂ ਚੋਂ ਇਕ ਮੁੰਡੇ ਨੇ ਮੇਰਾ ਮੋਟਰਸਾਈਕਲ ਸਾਂਭਿਆ ਸਰਦਾਰ ਸਾਬ ਨੇ ਮੈਨੂੰ ਆਪਣੇ ਸਕੂਟਰ ਤੇ ਬਿਠਾਇਆ ਤੇ ਅੱਗੇ ਵੱਧੇ ਉਹਨਾਂ ਦਿਨਾਂ ਚ ਸਰਦਾਰ ਪ੍ਰੀਤਮ ਸਿੰਘ ਜੀ ਦੀ ਡਿਊਟੀ ਹੁੰਦੀ ਸੀ ਪੁੱਲ ਦੇ ਖਤਮ ਹੁੰਦਿਆਂ ਸਾਰ ਬੜੇ ਸਖ਼ਤ ਸੁਭਾਅ ਦੇ ਸੀ (ਕੋਈ ਅਪੀਲ ਦਲੀਲ ਨਹੀਂ ਸਿੱਧਾ ਚਲਾਨ) ਉਹ ਸਰਦਾਰ ਜੀ ਮੈਨੂੰ ਉਹਨਾਂ ਕੋਲ ਲੈ ਕੇ ਗਏ ਸਾਰੀ ਗੱਲ ਦੱਸੀ ਮੇਰਾ ਮੋਬਾਈਲ ਤੇ ਬਾਈਕ ਉਹਨਾਂ ਨੂੰ ਦਿੱਤਾ ਇੰਨੇ ਨੂੰ ਉਹਨਾਂ ਦਾ ਜੂਨੀਅਰ ਐਂਬੂਲੈਂਸ ਨੂੰ ਬੁਲਾਉਣ ਲੱਗਾ ਤਾਂ ਉਹਨਾਂ ਨੇ(ਸਰਦਾਰ ਪ੍ਰੀਤਮ ਸਿੰਘ ਜੀ ਨੇ)ਕਿਹਾ ਕਿ “ਕਾਕਾ ਐਂਬੂਲੈਂਸ ਨੂੰ ਟਾਈਮ ਲੱਗਣਾ ਫਟਾਫਟ ਮੁੰਡੇ ਨੂੰ ਆਪਣੇ ਸਰਕਾਰੀ ਮੋਟਰਸਾਈਕਲ ਤੇ ਲੈ ਕੇ ਜਾੳ ਹੂਟਰ ਚਲਾ ਕੇ ਇਹ ਆਪਾਂ ਨੂੰ ਇਸੇ ਲਈ ਤਾਂ ਮਿਲੇ ਨੇ” ਉਹ ਵੀਰ ਨੇ ਫਟਾਫਟ ਮੈਨੂੰ ਬਿਠਾਇਆ ਤੇ ਸਿਵਲ ਹਸਪਤਾਲ ਲੈ ਗਿਆ(ਪਿੱਛੋਂ ਉਹਨਾਂ ਨੇ ਮੇਰੇ ਘਰਦਿਆਂ ਨੂੰ ਮਾਮਾ ਜੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਫੋਨ ਕਰਕੇ ਮੇਰੇ ਫੋਨ ਚੋਂ ਨੰਬਰ ਕੱਢ ਕੇ) ਇੱਥੇ ਹੁਣ ਗੱਲ ਆਈ ਸਿਵਲ ਵਾਲਿਆਂ ਦੀ ਢਿੱਲੀ ਕਾਰਗੁਜ਼ਾਰੀ ਦੀ ਉੱਥੇ ਇਕ ਮੈਡਮ ਡਾਕਟਰ ਸੀ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਦੇਖਦਿਆਂ ਕਿ “ਸੀ ਐੱਮ ਸੀ ਲੈ ਜਾੳ ਸਾਡੇ ਕੋਲ ਕੋਈ ਇਲਾਜ ਨਹੀਂ” ਪਰ ਫਿਰ ਉਸ ਪੁਲਿਸ ਵਾਲੇ ਵੀਰ ਨੇ ਖ਼ੂਨ ਨੂੰ ਵੱਗਣ ਤੋਂ ਰੁਕਣ ਲਈ ਟੀਕਾ ਲਵਾਇਆ ਤੇ ਐਂਬੂਲੈਂਸ ਦਾ ਇੰਤਜਾਮ ਕੀਤਾ ਸੀ ਐੱਮ ਸੀ ਜਾਣ ਲਈ ਸਾਡੇ ਸੀ ਐੱਮ ਸੀ ਪਹੁੰਚਣ ਤੱਕ ਮੇਰੇ ਮਾਮਾ ਜੀ(ਭੈਣਾਂ ਦੀ ਹੱਟੀ ਵਾਲੇ)ਮਾਸੜ ਜੀ(ਪਾਲ ਬਿਊਟੀ ਸੈਂਟਰ ੩ ਨੰਬਰ ਡਵੀਜ਼ਨ ਟੁਡੇ ਫੈਸ਼ਨ ਦੇ ਸਾਹਮਣੇ ਵਾਲੇ)ਪਹੁੰਚ ਚੁੱਕੇ ਸਨ ਫਿਰ ਸੀ ਐੱਮ ਸੀ ਵਾਲਿਆਂ ਇਲਾਜ ਸ਼ੁਰੂ ਕੀਤਾ ੫੦੦੦ ਰੁਪਏ ਜਮਾਂ ਕਰਕੇ (ਜੋ ਕਿ ਮਾਮਾ ਜੀ ਨੇ ਜਮਾਂ ਕਰਵਾਏ ਸੀ) ਇਲਾਜ ਸ਼ੁਰੂ ਹੋਇਆ ਟਾਂਕੇ ਲੱਗਣੇ ਸ਼ੁਰੂ ਹੋਏ ਸੁੰਨ ਕਰਕੇ ਉਹਨਾਂ ਮੂੰਹ ਉੱਪਰ ਨੂੰ ਕੀਤਾ ਉੱਪਰ ਲੱਗਾ ਸੀ ਸ਼ੀਸ਼ਾ ੩੩-੩੪ ਟਾਂਕੇ ਲੱਗੇ ਜਦ ਨੂੰ ਸਰਦਾਰ ਪ੍ਰੀਤਮ ਸਿੰਘ ਜੀ ਵੀ ਪਹੁੰਚ ਗਏ ਉਹਨਾਂ ਨੇ ਪਹਿਲਾਂ ੫੦੦੦ ਮੁੜਵਾਇਆ ਸ਼ਾਇਦ ਪੱਕਾ ਨਹੀਂ ਪਤਾ ਪਰ ਇੰਨਾ ਜ਼ਰੂਰ ਕਿਹਾ ਸੀ ਕਿ ਅੱਗੇ ਸਾਰਾ ਇਲਾਜ ਦਾ ਖਰਚਾ ਪ੍ਰਸ਼ਾਸ਼ਨ ਵੱਲੋਂ ਹੋਵੇਗਾ ਸੀ ਐੱਮ ਸੀ ਵਾਲਿਆਂ ਦਾ ਕੰਮ ਵੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਤਰਾਂ ਨਾਲ ਸਾਰਾ ਇਲਾਜ ਕੀਤਾ ਉਹਨਾਂ ਨੇ ਟਾਂਕੇ ਘੁਲਣ ਵਾਲੇ ਸੀ ਹੁਣ ਪਤਾ ਹੀ ਨਹੀਂ ਲੱਗਦਾ ਕਿ ਟਾਂਕੇ ਲੱਗੇ ਨੇ ਕੁਝ ਮੁੱਛ ਥੱਲੇ ਲੁੱਕ ਗਏ ਜਿਹੜੇ ਨਾਂਮਾਤਰ ਨਿਸ਼ਾਨ ਸੀ #ਸਰਦਾਰ_ਪ੍ਰੀਤਮ_ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਰੁੱਖਾ ਇਨਸਾਨ ਸਮਝਦਾ ਸੀ ਪਰ ਨਹੀਂ ਉਹ ਇਕ ਚੰਗੇ ਇਨਸਾਨ ਹਨ (ਇਸ ਘਟਨਾ ਤੋਂ ਸ਼ਾਇਦ ੨-੩ ਸਾਲ ਬਾਅਦ ਉਹ ਰਿਟਾਇਰ ਹੋਏ) ਮੈਨੂੰ ਰਿਕਵਰ ਹੋਣ ਚ ੨ ਮਹੀਨੇ ਲੱਗੇ ਸਿੱਖਿਆ= ਇਕ ਤਾਂ ਇਹ ਕਿ ਕਦੇ ਵੀ ਕਿਸੇ ਨੂੰ ਮਿਲਣ ਤੋਂ ਪਹਿਲਾਂ ਉਸ ਬਾਰੇ ਆਪਣੀ ਰਾਇ ਕਾਇਮ ਨਾ ਕਰੋ ਤੇ ਦੂਜਾ ਬੇਨਤੀ ਹੈ ਹੱਥ ਬੰਨ ਕੇ ਛੱਡ ਦਿੳ ਚਾਈਨਾ ਡੋਰ ਨਾਲ ਪਤੰਗ ਵਧਾਉਣੇ ਬੜੇ ਲੋਕ ਬੇਮੌਤ ਮਾਰੇ ਜਾਂਦੇ ਨੇ ਬੜੇ ਅਪਾਹਜ ਹੋ ਜਾਂਦੇ ਨੇ ਜਾਣੇ ਅਣਜਾਣੇ ਚ ਕਿਸੇ ਦੀ ਮੌਤ ਦਾ ਕਾਰਨ ਨਾ ਬਣੋ ਤੁਹਾਡਾ ੫-੧੦-੨੦-੧੦੦ ਜਾਂ ੫੦੦ ਦਾ ਪਤੰਗ ਕਿਸੇ ਦੀ ਜਾਨ ਤੋਂ ਵੱਧ ਕੀਮਤੀ ਨਹੀਂ ਇਸਦਾ ਸ਼ਿਕਾਰ ਖੁਦ ਉਹਨਾਂ ਦੇ ਆਪਣੇ ਵੀ ਹੋ ਸਕਦੇ ਨੇ ਜੋ ਇਸ ਡੋਰ ਨੂੰ ਵਰਤਦੇ ਨੇ