ਨਾਨਾ ਜੀ ਨੇ ਇਸ਼ਨਾਨ ਕੀਤਾ..ਪੱਗ ਚੰਗੀ ਤਰ੍ਹਾਂ ਨਹੀਂ ਸੀ ਬੱਝ ਰਹੀ..ਹੱਥ ਹੋਰ ਪਾਸੇ ਈ ਜਾਈ ਜਾਂਦਾ..ਡਾਕਟਰ ਕੋਲ ਲੈ ਗਏ..ਬਲੱਡ ਪ੍ਰੈਸ਼ਰ ਬਹੁਤ ਘਟਿਆ ਸੀ..ਦਵਾਈ ਦੇ ਦਿੱਤੀ ਫੇਰ ਘਰ ਆਉਣ ਲੱਗੇ ਤਾਂ ਡਾਕਟਰ ਨੂੰ ਕਹਿੰਦੇ ਹੁਣ ਮੇਰੀ ਸਾਸਰੀ ਕਾਲ ਭਾਈ।
ਰਸਤੇ ਵਿੱਚ ਜੋ ਵੀ ਮਿਲਿਆ ਫਤਹਿ ਹੀ ਬੁਲਾਉਂਦੇ ਆਏ..ਕਿੰਨਿਆਂ ਨੂੰ ਉਚੇਚਾ ਪਿਆਰ ਵੀ ਦਿੱਤਾ ਤੇ ਵਡਿਆਂ ਨੂੰ ਹਥ ਜੋੜ ਸਤਿਕਾਰ ਵੀ..ਘਰ ਅੱਪੜ ਮੰਜੇ ਤੇ ਲੇਟ ਗਏ..ਕਹਿੰਦੇ ਥੋਡੀ ਬੀਬੀ ਕਿਥੇ..ਉਸਨੂੰ ਦਸ ਦਿਓ ਮੈਂ ਚੱਲਿਆ..ਫੇਰ ਅੱਖ ਝਪਕਦਿਆਂ ਈ ਸਰੀਰ ਛੱਡ ਗਏ..!
ਇੱਕ ਪਾਠਕ ਭੈਣ ਜੀ ਵੱਲੋਂ ਘੱਲੇ ਇਸ ਬਿਰਤਾਂਤ ਨੂੰ ਲਿਖਣ ਮਗਰੋਂ ਸੋਚੀ ਜਾ ਰਿਹਾ ਹਾਂ ਕੇ ਕਿੰਨੀਂ ਸਹਿਜ ਅਤੇ ਸਧਾਰਨ ਹੁੰਦੀ ਏ ਕਈਆਂ ਦੀ ਰਵਾਨਗੀ..ਕੋਈ ਖੱਪ ਰੌਲਾ ਨਹੀਂ..ਬੱਸ ਘੜੀ ਦੀ ਘੜੀ ਹੱਸ ਖੇਡ ਅਚਾਨਕ ਪਿੰਡ ਵਾਪਿਸ ਪਰਤਣ ਦੀ ਤਿਆਰੀ ਕਰਦਾ ਹੋਇਆ ਕੋਈ ਮਿੱਤਰ ਪਿਆਰਾ..ਰੱਜੀਆਂ ਰੂਹਾਂ..ਸੰਤੋਖੀ ਸੋਚ..ਇਸ ਫਾਨੀ ਸੰਸਾਰ ਨੂੰ ਮਹਿਜ ਰਾਤ ਕੱਟਣ ਵਾਲੀ ਇੱਕ ਧਰਮਸਾਲ ਸਮਝਣ ਵਾਲੇ ਦੇਵ ਪੁਰਸ਼..ਬੇਸ਼ੱਕ ਵਿਰਲੇ ਟਾਵੇਂ ਹੀ ਦਿਸਦੇ ਪਰ ਹੈਨ ਅਜੇ ਵੀ!
ਹਰਪ੍ਰੀਤ ਸਿੰਘ ਜਵੰਦਾ