ਬੱਚੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਤੇ ਬਜ਼ੁਰਗ ਬੱਚਿਆਂ ਦੀਆਂ। ਵੱਡੀਆਂ ਖੁਸ਼ੀਆਂ ਨੂੰ ਉਡੀਕਦੇ ਹੋਏ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਨਣਾ ਭੁੱਲ ਜਾਂਦੇ ਹਾਂ
ਮੇਰੇ ਮੁੰਡੇ ਦੀ ਉਮਰ ਦਸ ਸਾਲ ਹੈ। ਇਕ ਦਿਨ ਮੇਰੇ ਮੰਮੀ ਨੇ ਉਸ ਨੂੰ ਫੋਨ ਕੀਤਾ ਕਿ ਤੇ ਕਹਿਣ ਲੱਗੇ, ਵੇ ਤੂੰ ਮੈਨੂੰ ਫੋਨ ਨਹੀਂ ਕਰਦਾ ਤਾਂ ਉਹ ਅੱਗੋਂ ਕਹਿਣ ਲੱਗਾ, ਬੰਦੇ ਨੂੰ ਛੱਤੀ ਕੰਮ ਹੁੰਦੇ ਆ। ਮੰਮੀ ਨੇ ਫਿਰ ਮੈਨੂੰ ਇਹ ਦੱਸਿਆ ਤਾਂ ਮੈਂ ਉਹਨਾਂ ਦੀ ਖੁਸ਼ੀ ਨੂੰ ਮਹਿਸੂਸ ਕਰ ਰਿਹਾ ਸੀ ਉਹ ਕਿੰਨੇ ਖੁਸ਼ ਸਨ ।
ਇੱਕ ਦਿਨ ਮੇਰਾ ਭਰਾ ਤੇ ਭੈਣ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਇੱਕ ਦੋਸਤ ਪੰਜਾਬ ਜਾਣ ਲੱਗੇ I-phone 14 ਲੈ ਕੇ ਗਿਆ , ਮੇਰੇ ਮੰਮੀ ਲਾਗੇ ਬੈਠੇ ਸਨ ਉਹਨਾਂ ਸੁਣ ਲਿਆ ਤੇ ਕਹਿਣ ਲੱਗੇ, ਹਾਏ ਹਾਏ 14 ਫੋਨ ਸਿਰ ਚ ਮਾਰਨੇ ਉਹਨੇ ਤੇ ਇਹ ਗੱਲ ਸੁਣ ਕੇ ਸਾਡੇ ਤੋਂ ਜ਼ਿਆਦਾ ਬੱਚੇ ਖੁਸ਼ ਹੋਏ।
ਇੱਕ ਵਾਰ ਅਸੀਂ ਪੰਜਾਬ ਗਏ ਹੋਏ ਸੀ। ਮੰਮੀ ਨੇੜੇ ਹੀ ਕਿਸੇ ਦੇ ਘਰ ਮਿਲਣ ਲਈ ਗਏ ,ਮੇਰਾ ਮੁੰਡਾ ਵੀ ਨਾਲ ਹੀ ਸੀ , ਰਸਤੇ ਵਿੱਚ ਹਰ ਕੋਈ ਹਾਲ-ਚਾਲ ਪੁੱਛ ਰਿਹਾ ਸੀ , ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਘਰ ਆ ਕੇ ਕਹਿਣ ਲੱਗਾ, ਵਾਉ ਦਾਦੀ ਦੇ ਕਿੰਨੇ ਦੋਸਤ ਨੇ।
ਲਖਵਿੰਦਰ ਸਿੰਘ