ਉਹ ਵੀ ਕੀ ਵੇਲੇ ਸੀ ਮੋਬਾਇਲ ਫੋਨ ਦੀ ਥਾਂ ਚਿੱਠੀਆਂ ਹੁੰਦੀਆ ਸਨ ਅਤੇ ਮੋਟਰ ਗੱਡੀਆਂ, ਦੀ ਥਾਂ ਸਾਇਕਲ, ਜਿਸ ਕਰਕੇ ਚਿੱਠੀਆਂ ਅਤੇ ਸਾਇਕਲ ਵਾਂਗੂੰ ਆਸ਼ਕੀ ਵੀ ਹੌਲੀ ਹੌਲੀ ਹੀ ਚਲਦੀ ਸੀ ਕਈ ਕਈ ਮਹੀਨੇ ਸੋਹਣੇ ਸੱਜਣਾ ਦੀ ਇੱਕ ਝਲਕ ਪਾਉਣ ਲਈ ਕਿਸੇ ਨਾ ਕਿਸੇ ਬਹਾਨੇ ਸਾਇਕਲ ਤੇ ਗਲੀ ਵਿੱਚ ਗੇੜੇ ਲਾਈ ਜਾਣੇ ਜੇ ਤਾਂ ਟਲੀ ਸੁਣ ਕੇ ਸੋਹਣਾ ਯਾਰ ਆ ਜਾਵੇ ਤਾਂ ਫਿਰ ਰੂਹ ਨੱਚ ਉੱਠਦੀ ਸੀ ਤੇ ਜੇ ਕੋਈ ਹੋਰ ਆ ਗਿਆ ਤਾਂ ਖੇਡ ਵਿਗੜ ਵੀ ਜਾਂਦੀ ਸੀ ਚਿੱਠੀਆਂ ਵੀ ਇੱਕ ਦੂਜੇ ਨੂੰ ਮਿਲਾਉਣ ਦਾ ਜ਼ਰੀਆ ਘੱਟ ਤੇ ਕੁੱਟ ਪਵਾਉਣ ਦਾ ਕੰਮ ਜ਼ਿਆਦਾ ਕਰਦਿਆਂ ਸਨ ਕਿਉਕਿ ਇਹ ਜਿਆਦਾਤਰ ਦੂਜਿਆਂ ਦੇ ਹੱਥ ਹੀ ਲਗਦੀਆਂ ਸਨ। ਜਿਵੇਂ ਅੱਜਕਲ੍ਹ ਤਾਂ ਮੋਬਾਇਲ ਫੋਨ ਤੇ ਆਈ ਲਵ ਯੂ ਕਹਿਣਾ ਬਹੁਤ ਆਸਾਨ ਹੋ ਗਿਆ ਹੈ ਪਰ ਉਹਨਾਂ ਸਮਿਆਂ ਵਿਚ ਇਹ ਦੱਸਣ ਲਈ ਕਿ ਮੈ ਤੈਨੂੰ ਪਿਆਰ ਕਰਦਾ ਜਾਂ ਕਰਦੀ ਹਾਂ ਕਹਿਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੀਆਂ ਕਈ ਉਦਾਹਰਣਾਂ ਹਨ ਜੋ ਮੇਰੇ ਵਰਗੇ ਕਈਆਂ ਨਾਲ ਬੀਤੀਆਂ ਵੀ ਹੋਣਗੀਆਂ ਸਾਲ ਭਰ ਛੁੱਟੀਆਂ ਦਾ ਇੰਤਜਾਰ ਕਰਨਾ ਕਿ ਭੂਆ ਦੇ ਜਾਵਗਾਂ ਜਾਂ ਆਵੇਗੀ, ਜਾਂ ਫਿਰ ਇਸ ਵਾਰ ਤਾਂ ਵਿਸਾਖੀ ਵਾਲੇ ਮੇਲੇ ਤੇ ਜਰੂਰ ਮਿਲਾਂਗੇ, ਇਸ ਤੋਂ ਬਿਨ੍ਹਾਂ ਅਚਾਨਕ ਕਿਸੇ ਵਿਆਹ ਕਾਰਜ ਵਿੱਚ ਮੇਲ ਹੋ ਜਾਣੇ ਪਰ ਦਿਲ ਦੀ ਗੱਲ ਫੇਰ ਵੀ ਨਾ ਕਹਿ ਹੋਣੀ ਫੇਰ ਅਗਲੇ ਸਾਲ ਦੀਆਂ ਛੁੱਟੀਆਂ ਜਾਂ ਮੇਲੇ ਦੀ ਉਡੀਕ ਕਰਨ ਲੱਗ ਪੈਣਾ, ਇਸੇ ਤਰ੍ਹਾਂ ਕਈਆਂ ਦੇ ਤਾਂ ਦਿਲ ਦੀ ਗੱਲ ਸਿਰੇ ਪਹੁੰਚਣ ਵਿੱਚ ਕਈ ਕਈ ਸਾਲ ਲੱਗ ਜਾਂਦੇ ਸਨ ਜਾਂ ਫਿਰ ਗੱਲ ਵਿੱਚ ਵਿਚਾਲੇ ਹੀ ਰਹਿ ਜਾਂਦੀ ਸੀ ਪਰ ਫੇਰ ਵੀ ਕਈ ਰੂਹਾਂ ਦੇ ਹਾਣੀ ਇਹੋ ਜਿਹੇ ਹੈਗੇ ਸਨ ਜੋ ਪਹਿਲੀ ਤੱਕਣੀ ਵਿੱਚ ਹੀ ਨੈਣਾ ਰਾਹੀਂ ਆਪਣੇ ਦਿਲ ਦੀ ਗੱਲ ਇੱਕ ਦੂਜੇ ਤਕ ਪਹੁੰਚਾ ਦਿੰਦੇ ਸੀ ਉਹਨਾਂ ਵੇਲਿਆਂ ਦਾ ਇਸ਼ਕ ਭਾਵੇਂ ਪਰਵਾਨ ਤਾਂ ਬਹੁਤ ਘੱਟ ਹੀ ਚੜਦਾ ਸੀ ਪਰ ਰੂਹਾਂ ਨੂੰ ਸਕੂਨ ਦੇਣ ਵਾਲਾ ਜਰੂਰ ਹੁੰਦਾ ਸੀ ਜੋ ਕਈ ਰੂਹਾਂ ਨੇ ਅੱਜ ਵੀ ਆਪਣੇ ਦਿਲਾਂ ਵਿੱਚ ਸਾਂਭ ਕੇ ਰੱਖਿਆ ਹੋਇਆ ਹੋਵੇਗਾ ਉਹਨਾਂ ਸਮਿਆਂ ਦੇ ਇਸ਼ਕ ਦਾ ਪਰਵਾਨ ਨਾਂ ਹੋਣਾ ਇੱਕ ਦੂਜੇ ਅਤੇ ਉਨ੍ਹਾਂ ਦੇ ਖਾਨਦਾਨਾਂ ਦੀ ਇਜ਼ਤ ਦਾ ਧਿਆਨ ਰੱਖਣਾ ਕਹਿ ਲਓ ਜਾਂ ਫਿਰ ਬਜੁਰਗਾਂ ਦਾ ਡਰ ਵੀ ਹੁੰਦਾ ਸੀ ਪਰ ਇਸ਼ਕ਼ ਅਜਿਹੀ ਰੀਤ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ ਜਵਾਨੀ ਵੇਲ਼ੇ ਮੁੰਡੇ ਕੁੜੀਆਂ ਦਾ ਇਕ ਦੂਜੇ ਪ੍ਰਤੀ ਆਕਰਸ਼ਿਤ ਹੋਣਾ ਸੁਭਾਵਿਕ ਹੈ, ਪਰ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਇਸ਼ਕ਼ ਦੇ ਨਾਂ ਨੂੰ ਜਿਸਮਾਂ ਦੀ ਖੇਡ ਬਣਾਂ ਲਿਆ ਹੈ ਅੱਜਕਲ ਤਾਂ ਕੱਪੜਿਆਂ ਵਾਂਗੂੰ ਸੱਜਣ ਬਦਲੇ ਜਾਂਦੇ ਥੋੜ੍ਹੇ ਦਿਨਾਂ ਵਿੱਚ ਹੀ ਬਰੇਕਅਪ
ਜਾਣੀ ਕਿ ਇੱਕ ਦੂਜੇ ਨੂੰ ਛੱਡ ਦੇਣਾ ਅਤੇ ਕੋਈ ਹੋਰ ਲੱਭ ਲੈਣਾ ਇਥੋਂ ਤਕ ਕਿ ਇੱਕੋ ਸਮੇਂ ਇੱਕ ਤੋਂ ਵਧ ਗਰਲ ਫ੍ਰੇਂਡ ਜਾਂ ਬੁਆਏ ਫ੍ਰੇਂਡ ਬਣਾਂ ਕੇ ਰੱਖਣਾ ਆਮ ਜਿਹੀ ਗੱਲ ਹੋ ਗਈ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਸਭ ਦੀ ਜਾਣਕਾਰੀ ਉਹਨਾਂ ਦੇ ਮਾਪਿਆਂ ਨੂੰ ਵੀ ਹੁੰਦੀ ਹੈ। ਅਸੀਂ ਐਨੇ ਤੇਜ ਦੌੜ ਰਹੇ ਹਾਂ ਕਿ ਸਾਇਕਲ ਵਾਲਾ ਸਮਾਂ ਬਹੁਤ ਪਿੱਛੇ ਰਹਿ ਗਿਆ।
ਪਰ ਸਿਆਣੇ ਕਹਿੰਦੇ ਨੇ ਕਿ ਸੱਚਾ ਇਸ਼ਕ ਜਿੰਦਗੀ ਵਿੱਚ ਇੱਕ ਨਾਲ ਹੁੰਦਾ ਹੈ ਜਿਸ ਨਾਲ਼ ਵੀ ਹੁੰਦਾ ਵਾਰ ਵਾਰ ਹੁੰਦਾ ਹੈ ਅਤੇ ਜਿਸ ਨੂੰ ਮੌਤ ਤਕ ਭੁੱਲਾਇਆ ਨਹੀਂ ਜਾ ਸਕਦਾ।
ਦਵਿੰਦਰ ਸਿੰਘ ਰਿੰਕੂ,
ਸਚੀਆਂ ਗਲਾਂ ਨੇ ਸੱਚ ਮੁਚ ਹਾਕੀਕਤ ਖੋਲ ਕਰ ਬਿਆਨ ਕੀਤੀ ਪੜ ਕਰ ਚੰਗਾ ਲੱਗਾ ਵਾਹਿਗੁਰੂ ਤੁਹਾਡੀ ਕਲਮ ਹੋਰ ਲਿਖਣ ਦਾ ਬੱਲ ਬਾਖਸਸ ਕਰਨ🙏🙏
100 True