ਸ਼ੁਕਰਾਨਾ | shukrana

“ਜੋ ਮਿਲਿਆ ਹੈ ਉਸਦਾ ਵਿਰੋਧ ਜਾਂ ਸ਼ੁਕਰਾਨਾ”
ਇੱਕ ਸ਼ਹਿਰ ਵਿਚ ਇਕ ਬਹੁਤ ਧੰਨਵ੍ਹਾਨ ਆਦਮੀ ਰਹਿੰਦਾ ਸੀ।
ਉਸਨੇ ਆਪਣੇ ਸ਼ਹਿਰ ਦੇ ਸਾਰੇ ਗਰੀਬ ਲੋਕਾਂ ਲਈ, ਮਾਹੀਨਾਵਾਰ ਦਾਨ ਬੰਨ੍ਹ ਹੋਇਆ ਸੀ।
ਕਿਸੇ ਗਰੀਬ ਨੂੰ ਪੰਜਹ ਰੁਪਏ ਮਿਲਦੇ ਮਹੀਨੇ ਵਿੱਚ,
ਕਿਸੇ ਨੂੰ ਸੌ ਰੁਪਏ ਮਿਲਦੇ।
ਤੇ ਕਿਸੇ ਡੇਢ ਸੌ ਰੁਪਏ ਮਹੀਨਾ,,
ਇਹ ਪੈਸੇ ਉਨ੍ਹਾਂ ਦੇ ਛੋਟੇ ਵੱਡੇ ਪ੍ਰੀਵਾਰਾਂ ਦੇ ਹਿਸਾਬ ਨਾਲ ਬੰਨ੍ਹੇ ਹੋਏ ਸੀ।
ਉਹ ਹਰੇਕ ਪਹਿਲੀ ਤਰੀਕ ਨੂੰ ਆ ਕੇ ਆਪਣੇ ਪੈਸੇ ਲੈ ਜਾਂਦੇ ਸਨ।
ਇਹ ਸਿਲਸਿਲਾ ਕਈ ਸਾਲਾਂ ਤੋਂ ਇਸ ਤਰ੍ਹਾਂ ਚੱਲ ਰਿਹਾ ਸੀ।
ਇੱਕ ਆਦਮੀ ਜੋ ਬਹੁਤ ਗਰੀਬ ਸੀ
ਅਤੇ ਉਸਦਾ ਪਰਿਵਾਰ ਵੀ ਵੱਡਾ ਸੀ।
ਉਸ ਨੂੰ ਡੇਢ ਸੌ ਰੁਪਏ ਮਹੀਨਾ ਮਿਲਦਾ ਸੀ।
ਉਹ ਹਰ ਪਹਿਲੀ ਤਰੀਕ ਨੂੰ ਆ ਕੇ
ਆਪਣੇ ਪੈਸੇ ਲੈ ਜਾਂਦਾ ਸੀ।
ਪਹਿਲੀ ਤਰੀਕ ਆਈ ਤੇ
ਉਹ ਬੁੱਢਾ ਆਦਮੀ ਪੈਸੇ ਲੈਣ ਆਇਆ ।
ਪਰ ਅਮੀਰ ਸੇਠ ਦੇ ਮਨੀਮ ਨੇ ਕਿਹਾ ਕਿ ਭਾਈ, ਇਸ ਵਾਰ ਕਿਸੇ ਕਾਰਨ
ਡੇਢ ਸੌ ਰੁਪਏ ਦੀ ਥਾਂ ਸਿਰਫ਼ ਪਝੱਤਰ ਰੁਪਏ ਤੁਹਾਨੂੰ ਮਿਲਣਗੇ।
ਉਹ ਆਦਮੀ ਬਹੁਤ ਨਰਾਜ਼ ਹੋ ਗਿਆ, ਤੇ ਗੁੱਸੇ ਵਿੱਚ ਕਹਿਣ ਲੱਗਾ ,
ਪਝੱਤਰ ਰੁਪੈ ਤੋਂ ਤੁਹਾਡਾ ਕੀ ਮਤਲਬ ਹੈ?
ਮੈਨੂੰ ਹਮੇਸ਼ਾ ਤੋਂ ਡੇਢ ਸੌ ਰੁਪਏ ਮਿਲਦੇ ਰਹੇ ਹਨ।
ਤੇ ਮੈਂ ਡੇਢ ਸੌ ਰੁਪਏ ਲਏ ਬਿਨਾਂ ਇੱਥੋਂ ਨਹੀਂ ਜਾਵਾਂਗਾ।
“ਕਿਉਂ ‘ਪਝੱਤਰ ਰੁਪਏ ਦੇਣ ਦਾ ਕੀ ਮਤਲਬ ਹੈ?
ਮੈਨੇਜਰ ਨੇ ਕਿਹਾ ਕਿ ਜਿਨ੍ਹਾਂ ਦੇ ਵੱਲੋਂ
ਤੁਹਾਨੂੰ ਪੈਸੇ ਮਿਲਦੇ ਹਨ
ਉਨ੍ਹਾਂ ਦੀ ਲੜਕੀ ਦਾ ਵਿਆਹ ਹੈ
ਅਤੇ ਉਸ ਵਿਆਹ ਵਿੱਚ ਬਹੁਤ ਖਰਚਾ ਹੋਵੇਗਾ।
ਅਤੇ ਇਹ ਕੋਈ ਆਮ ਵਿਆਹ ਨਹੀਂ ਹੈ।
ਉਨ੍ਹਾਂ ਦੀ ਇਕਲੌਤੀ ਲੜਕੀ ਹੈ, ਕਰੋੜਾਂ ਦਾ ਖਰਚ ਹੋਵੇਗਾ ।
ਇਸ ਸਮੇਂ ਬਜ਼ਟ ਦੀ ਥੋੜ੍ਹੀ ਜਿਹੀ ਅਸੁਵਿਧਾ ਹੈ।
ਇਸ ਲਈ ਤੁਹਾਨੂੰ ਸਿਰਫ਼ ਪਝੱਤਰ ਰੁਪਏ ਹੀ ਮਿਲਣਗੇ।
ਉਸ ਬੁੱਢੇ ਆਦਮੀ ਨੇ ਮੇਜ਼ ‘ਤੇ ਜੋਰ-ਜੋਰ ਨਾਲ ਹੱਥ ਮਾਰਿਆ ਅਤੇ ਕਿਹਾ,
ਇਸ ਦਾ ਕੀ ਮਤਲਬ ਹੈ? ਤੁਸੀਂ ਮੈਨੂੰ ਕੀ ਸਮਝਿਆ ਹੈ?
ਮੈਂ ਕੋਈ ਵਿਹਲਾ ਹਾਂ? ਮੇਰੇ ਪੈਸੇ ਕੱਟ ਕੇ ਆਪਣੀ ਲੜਕੀ ਦਾ ਵਿਆਹ ਕਰ ਰਹੇ ਹੋ ?
ਜੇ ਤੁਸੀਂ ਆਪਣੀ ਲੜਕੀ ਦੇ ਵਿਆਹ ਤੇ ਪੈਸੇ ਲੁਟਾਉਣੇ ਹਨ ਤਾਂ ਆਪਣੇ ਪੈਸੇ ਲੁਟਾਓ। ਮੇਰੇ ਪੈਸੇ ਕਿਉਂ ?
ਕਈ ਸਾਲਾਂ ਤੋਂ ਉਸ ਨੂੰ ਪੈਸੇ ਮਿਲਦੇ ਆ ਰਹੇ ਸਨ ;
ਉਹ ਆਦੀ ਹੋ ਗਿਆ ਸੀ , ਆਪਣੇ ਆਪ ਨੂੰ ਅਧਿਕਾਰੀ ਸਮਝਣ ਲੱਗ ਪਿਆ ਸੀ;
ਉਹ ਉਨ੍ਹਾਂ ਪੈਸਿਆਂ ਨੂੰ ਆਪਣੇ ਮੰਨ ਰਿਹਾ ਸੀ ।
ਉਹ ਖੈਰਾਤ ਵਿੱਚੋਂ ਅੱਧੇ ਕੱਟੇ ਜਾਣ ‘ਤੇ ਉਸਦਾ ਵਿਰੋਧ ਕਰ ਰਿਹਾ ਸੀ ।
ਸਾਨੂੰ ਨੂੰ ਜੋ ਮਿਲਿਆ ਹੈ ਜੀਵਨ ਵਿੱਚ,
ਉਸ ਨੂੰ ਅਸੀਂ ਆਪਣਾ ਮੰਨ ਰਹੇ ਹਾਂ ।
ਜੇ ਉਸ ਵਿੱਚੋਂ ਕੱਟਿਆ ਜਾਵੇ ਤਾਂ ਅਸੀਂ ਵਿਰੋਧੀ ਹੋ ਜਾਂਦੇ ਹਾਂ।
ਪਰ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਉਸ ਲਈ ਧੰਨਵਾਦ ਕਦੇ ਵੀ ਨਹੀਂ ਕੀਤਾ। ਪ੍ਰਮਾਤਮਾ ਨੇ ਸਾਨੂੰ ਏਨੀਆਂ ਦਾਤਾਂ ਦਿੱਤੀਆਂ ਹਨ ਪਰ ਅਸੀਂ ਭੁੱਲ ਕੇ ਉਸ ਤੇ ਆਪਣਾ ਹੱਕ ਸਮਝਣ ਲੱਗ ਪੈਂਦੇ ਹਾਂ। ਜੇ ਉਹ ਦਸ ਚੀਜਾਂ ਦੇ ਕੇ ਇਕ ਚੀਜ ਖੋਹ ਲੈਂਦਾ ਹੈ ਤਾਂ ਅਸੀਂ ਉਸ ਨਾਲ ਨਰਾਜ ਖਫਾ ਹੋ ਜਾਂਦੇ ਹਾਂ। ਅਸੀਂ ਉਸ ਨੂੰ ਓਲ਼ਾਂਭੇ ਦੇਣ ਲੱਗ ਪੈਂਦੇ ਹਾਂ। ਉਸ ਦੀਆਂ ਦਿੱਤੀਆਂ ਦਾਤਾਂ ਦਾ ਕਦੇ ਵੀ ਧੰਨਵਾਦ ਨਹੀਂ ਕਰਦੇ ਅਤੇ ਹੋਰ ਮੰਗਾਂ ਵਧ ਜਾਂਦੀਆਂ ਹਨ।
ਇਸ ਅਨਮੋਲ ਜੀਵਨ ਲਈ ਸਾਡੇ ਮਨ ਵਿੱਚ ਉਸ ਦਾ ਕੋਈ ਸ਼ੁਕਰਾਨਾ ਨਹੀਂ, ,
ਮੌਤ ਲਈ ਵੱਡੀ ਸ਼ਿਕਾਇਤ ਹੈ ਓਲ਼ਾਂਭਾ ਹੈ।
ਸੁੱਖ ਲਈ ਕੋਈ ਧੰਨਵਾਦ ਨਹੀਂ,
ਪਰ ਦੁੱਖ ਲਈ ਵੱਡੇ-ਵੱਡੇ ਉਲ੍ਹਾਮੇਂ ਹਨ।
ਕੀ ਅਸੀਂ ਕਦੇ ਸੁੱਖ ਲਈ ਧੰਨਵਾਦ ਕਰਨ ਲਈ ਗੁਰੂ ਘਰ ਮੰਦਰ ਜਾਂਦੇ ਹਾਂ ?
ਜਦੋਂ ਵੀ ਗਏ ਹਾਂ ਦੁੱਖਾਂ ਦੀ ਸ਼ਿਕਾਇਤ ਲੈ ਕੇ ਹੀ ਗਏ ਹਾਂ ।
ਜਦੋਂ ਵੀ ਅਸੀਂ ਕਦੇ ਰੱਬ ਨੂੰ ਪੁਕਾਰਿਆ ਹੈ ਤਾਂ ਕੋਈ ਦੁੱਖ, ਦਰਦ, ਕੋਈ ਸ਼ਿਕਾਇਤ ਲਈ।
ਅਸੀਂ ਕਦੇ ਉਸਨੂੰ ਧੰਨਵਾਦ ਦੇਣ ਲਈ ਵੀ ਪੁਕਾਰਿਆ ਹੈ?
ਜੋ ਸਾਨੂੰ ਮਿਲਿਆ ਹੈ ਉਹਦੇ ਵੱਲ ਅਸੀਂ ਆਪਣੀ ਪਿੱਠ ਕਰਕੇ ਖੜ੍ਹੇ ਹੋ ਜਾਂਦੇ ਹਾਂ ਅਤੇ ਹੋਰ ਮੰਗ ਵੱਲ ਤੁਰ ਪੈਂਦੇ ਹਾਂ ,
ਅਤੇ ਇਸੇ ਕਾਰਨ ਹੀ ਸਾਨੂੰ ਜੋ ਹੋਰ ਮਿਲ ਸਕਦਾ ਸੀ ਉਸਦਾ ਵੀ ਦਰਵਾਜ਼ਾ ਬੰਦ ਹੋ ਜਾਂਦਾ ਹੈ✍🏻
ਜਿੰਦਰ ਸਿੰਘ!

Leave a Reply

Your email address will not be published. Required fields are marked *