ਮਸਤਾਨੇ ਫਿਲਮ ਦਾ ਪੋਸਟਰ..ਦੋ ਮੁਟਿਆਰਾਂ ਸਾਮਣੇ ਖਲੋ ਗਾਹਲਾਂ ਦੇ ਰਹੀਆਂ ਸਨ..ਬਕਵਾਸ ਮੂਵੀ ਏ..!
ਮਨ ਨੂੰ ਤਸੱਲੀ ਹੋਈ..ਤੀਰ ਨੇ ਸਿੱਧਾ ਨਿਸ਼ਾਨੇ ਨੂੰ ਜਾ ਫੁੰਡਿਆ ਸੀ..!
ਦੋਸਤੋ ਵਰਤਾਰਾ ਅਜੋਕਾ ਨਹੀਂ ਸਗੋਂ ਸਦੀਆਂ ਪੁਰਾਣਾ ਏ..ਸਿੱਖੀ ਸਿੱਖਿਆ ਗੁਰ ਵਿਚਾਰ ਸ਼ਹੀਦੀ ਅਰਦਾਸ ਅਤੇ ਗੁਰਮਤਿ ਦੀ ਗੱਲ ਕਰਦਾ ਹਰ ਬਿਰਤਾਂਤ ਬਿੱਪਰ ਲਈ ਤਕਲੀਫ ਦੇਹ ਸਾਬਿਤ ਹੋਇਆ!
ਅਨੰਦਪੁਰ ਸਾਬ ਦੇ ਕੌਤਕ ਵੇਖ ਬਾਈ ਧਾਰ ਦੇ ਪਹਾੜੀ ਰਾਜੇ ਔਰੰਗਜੇਬ ਤੀਕਰ ਅੱਪੜ ਗਏ..ਸ਼ਿਕਾਇਤ ਲਾਈ ਉਸ ਨੇ ਹੁਣ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ..ਹਰ ਰੋਜ ਤਖ਼ਤ ਤੇ ਵੀ ਬੈਠਦਾ..ਸਿਰ ਉੱਤੇ ਛਤਰ ਝੁਲਾਏ ਜਾਂਦੇ..ਸੰਗਤ ਦਰਬਾਰ ਵੀ ਲੱਗਦੇ..ਤੀਰ ਕਮਾਨ ਘੋੜੇ ਸ਼ਾਸ਼ਤਰ ਯੁੱਧ ਅਭਿਆਸ ਵੀ ਕਰਵਾਇਆ ਜਾਂਦਾ..ਵੇਲੇ ਕੁਵੇਲੇ ਜੈਕਾਰੇ ਗਜਾਏ ਅਤੇ ਨਗਾਰੇ ਵਜਾਏ ਜਾਂਦੇ..ਸਾਡੀ ਨੀਂਦ ਹਰਾਮ ਹੋ ਜਾਂਦੀ..ਇੰਝ ਲੱਗਦਾ ਉਹ ਕਦੇ ਵੀ ਚੜ ਆਵੇਗਾ..!
ਅਖੀਰ ਫੇਰ ਜੋ ਕੁਝ ਹੋਇਆ ਉਹ ਸਭ ਦੇ ਸਾਮਣੇ ਹੀ ਏ..!
ਲੁਕਵਾਂ ਇਤਿਹਾਸ..ਕਈ ਵੇਰ ਸਾਡੇ ਆਪਣੇ ਹੀ ਦਲੀਲ ਦੇ ਦਿੰਦੇ ਆਪਣੇ ਬੱਚਿਆਂ ਨੂੰ ਸਿਰਫ ਮੁਗਲਾਂ ਨਾਲ ਹੋਈਆਂ ਬੀਤੀਆਂ ਹੀ ਦੱਸਿਆ ਕਰੋ..ਬਿੱਪਰ ਦੇ ਬਗਲਗੀਰ ਹੋ ਕੇ ਪਿੱਠ ਪਿਛੇ ਛੁਰੇ ਖੋਬਣੇ ਬਿਰਤਾਂਤ ਅਣਗੌਲੇ ਕਰ ਦਿਆ ਕਰਨੇ ਚਾਹੀਦੇ..ਸਦਭਾਵਨਾ ਅਤੇ ਆਪਸੀ ਭਾਈ ਚਾਰੇ ਨੂੰ ਸੱਟ ਵਜਦੀ!
ਇਤਿਹਾਸ ਅਤੇ ਫ਼ਿਲਮਾਂ ਉਹ ਜਿਹੜੀਆਂ ਟਾਂਡਿਆਂ ਵਾਲੀ ਅਤੇ ਭਾਂਡਿਆਂ ਵਾਲੀ ਦੀ ਗੱਲ ਨਾਲੋਂ ਨਾਲ ਕਰਨ..ਬਿਨਾ ਕਿਸੇ ਡਰ ਭੈ ਦੇ!
“ਫੈਸਲਾ ਜੋ ਭੀ ਹੋ ਮਨਜੂਰ ਹੋਣਾ ਚਾਹੀਏ..ਜੰਗ ਹੋ ਯਾ ਇਸ਼ਕ਼ ਸਭ ਭਰਪੂਰ ਹੋਣਾ ਚਾਹੀਏ..ਕਟ ਚੁਕੀ ਹੈ ਉਮਰ ਸਾਰੀ ਜਿਨਕੀ ਤਲਵਾਰ ਚਲਾਤੇ ਹੂਏ..ਅਬ ਉਨ ਹਾਥੋਂ ਮੇਂ ਭੀ ਕੋਹੇਨੂਰ ਹੋਣਾ ਚਾਹੀਏ”!
ਅਸਲੀ ਕੋਹੇਨੂਰ ਤੇ ਵਲੈਤੋਂ ਪਤਾ ਨੀ ਕਦੋਂ ਮੁੜਦਾ ਪਰ ਇਤਿਹਾਸਿਕ ਬਿਰਤਾਂਤਾਂ ਤੇ ਬਣੀ ਹਰੇਕ ਕਵਾਇਦ ਦੀ ਸੁਪੋਰਟ ਹੋਣੀ ਚਾਹੀਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਹਾਂ ਜੀ ਪੂਰੀ ਤਰਾਂ ਸਹਿਮਤ ਹਾਂ