ਮੇਰੇ ਮਾਮੇ ਦਾ ਮੁੰਡਾ ਜਸਵੰਤ ਕਈ ਸਾਲਾਂ ਬਾਅਦ ਯੂਰਪ ਤੋਂ ਆਪਣੇ ਪਿੰਡ ਆਇਆ। ਉਸਦੇ ਨਾਲ ਉਸਦਾ ਇੱਕ ਦੋਸਤ ਕਰਨੈਲ ਵੀ ਆਇਆ ਸੀ।ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਾਂਗ ਮੈਂ ਵੀ ਮਿਲਣ ਗਿਆ। ਸ਼ਾਮ ਢਲੀ ਤੋਂ ਸਾਡੇ ਸਾਰਿਆਂ ਦੇ ਘਰ ਦੀ ਕੱਢੀ ਛਿੱਟ ਛਿੱਟ ਲੱਗੀ ਹੋਈ ਸੀ। ਲੋਰ ਵਿੱਚ ਆਇਆ ਜਸਵੰਤ ਕਹਿਣ ਲੱਗਾ ਕਿ ਓਧਰ ਯੂਰਪ ਵਿੱਚ ਗੋਰੇ ਸਾਨੂੰ ਨਿੱਕੇ ਨਾਵਾਂ ਨਾਲ ਬੁਲਾਉਂਦੇ ਹਨ, ਜਿਵੇਂ ਮੈਨੂੰ ਜੈਰੀ ਅਤੇ ਕਰਨੈਲ ਨੂੰ ਕੈਰੀ।ਮੇਰਾ ਵੱਡਾ ਮਾਮਾ ਵੀ ਪੂਰੇ ਰੰਗਾਂ ਵਿੱਚ ਸੀ, ਕਹਿਣ ਲੱਗਾ, “ਸਾਡੇ ਤਾਂ ਐਧਰ ਤਾਂ ਏਹੋ ਜਿਹੇ ਨਾਂਅ ਕੁੱਤਿਆਂ ਦੇ ਰੱਖਦੇ ਹਨ।” ਜਸਵੰਤ ਅਤੇ ਕਰਨੈਲ ਦੀ ਪੀਤੀ ਵੀ ਲਹਿ ਗਈ ਲੱਗਦੀ ਸੀ।
ਬਲਜੀਤ ਪਾਲ ਸਿੰਘ