ਸ਼ਾਮ ਹੋਈ ਤੇ ਰਮੇਸ਼ ਘਰ ਪਹੁੰਚੀਆ ਤੇ ਆਪਣੀ ਘਰ ਵਾਲੀ ਨੁੰ ਕਹਿਦਾਂ
#ਰਮੇਸ਼ : ਤੇਨੁੰ ਕਿਨੀ ਵਾਰ ਕਿਹਾ ਕੀ ਸ਼ਾਮ ਨੁੰ ਜਦ ਵੀ ਘਰ ਆਵਾ Namkeen. ਗਲਾਸ ਜਗ ਪਾਣੀ ਦਾ ਤਾ ਸਲਾਦ ਮੇਜ ਤੇ ਹਾਜੀਰ ਹੋਣਾ ਚਾਹੀਦਾ .. ਪਰ ਤੇਰੇ ਕੰਨ ਤੇ ਜੂੰ ਨਹੀ ਸਰਕਦੀ ..
#ਰੂਪਾ (ਰਮੇਸ਼ ਦੀ ਘਰ ਵਾਲੀ ) .ਤੁਹਾਨੁੰ ਕਿਨੀ ਵਾਰ ਕਿਹਾ ਕੀ ਆਪਣੀ ਚੰਦਰ ( ਧੀ ) ਹੁਣ ਜਵਾਨ ਹੋ ਗਈ ਏ ਬਾਰਵੀ ਪਾਸ ਕਰ ਲਈ ਓਦਾ ਦਾਖਲਾ ਸ਼ਹਿਰ ਕਾਲਜ ਚ ਕਰਾਉਣਾ ਏ ..ਪਰ ਤੁਹਾਡੀ ਰੋਜ ਦੀ ਸ਼ਰਾਬ ਨੇ ਦੁਖੀ ਕਰਤਾ ..ਰੋਜ ਦਾ ਕੰਜਰ ਕਲੇਸ਼ ਪਾਈ ਰਖਦੇ ..
ਰਮੇਸ਼::: ਕੋਈ ਪੜਾਉਣਾ ਪੜੁਣਾ ਨੀ ਬਾਰਾ ਵਾਧੁ ਆ ..ਘਰ ਬਿਠਾ ਓਨੁੰ ਘਰ ਦਾ ਰੋਟੀ ਟੁਕ ਕਰਨਾ ਸਿਖਾ ਵਾਧੁ ਪੈਸੇ ਹੈ ਨੀ ਮੇਰੇ ਕੋਲ .ਪਰਾ ਓ ਮੇਰੇ ਤੋ ਥਪੜ ਨਾ ਖਾ ਲੀ ਮੇਨੁੰ ਸਰੂਰ ਬਣਾਉਣ ਦੇ … ਆਪਾਨੁੰ ਏਨੁੰ ਨੋਕਰੀ ਲਗਾਕੇ ਕੀ ਫਾਈਦਾ ..
ਰੂਪਾ ::: ਅਜ ਚਾਹੇ ਥਪੜ ਮਾਰੋ ਚਾਹੇ ਘਰੋ ਕਢਦੋ ਮੇ ਮੇਰੀ ਧੀ ਦਾ ਕੈਰੀਆਰ ਬਣਾਉਣਾ .. ਤੁਸੀ ਜੋ ਆ ਰੋਜ ਦਾਰੂ ਤੇ ਪੈਸੇ ਖਰਾਬ ਕਰਦੇ ਓ ਨਾ ਪੀਓ ਪੈਸੇ ਬਚ ਜਾਣ ਗੇ ..
ਰਮੇਸ਼ :: ਕਿਓ ਮੇਰੀ ਜਿੰਦਗੀ ਨਰਕ ਬਣਾ ਰਖੀ ਆ ਪਰਾ ਹੋਜਾ ਐਵੇ ਕੁਟ ਨਾ ਖਾ ਲੀ ..
ਰੂਪਾ :: ਤੁਹਾਡੀ ਏਸ ਦਾਰੂ ਨੇ ਜੀਣਾ ਮੁਸ਼ਕਿਲ ਕੀਤਾ . ਹੋਰ ਦੋ ਸਾਲਾ ਨੁੰ ਕੁੜੀ ਲਈ ਰਿਸ਼ਤਾ ਲਭਣਾ ਕਿਸੇ ਚੰਗੇ ਘਰ ਦਾ ਰਿਸ਼ਤਾ ਨਹੀ ਮਿਲਣਾ ਤੁਸੀ ਏਦਾ ਪੀਦੇ ਰਹੇ ਤਾ ..
ਰਮੇਸ਼ :: (ਰੂਪਾ ਨੁੰ ਧੱਕਾ ਮਾਰੀਆ ਤੇ ਉਪਰ ਵਾਲੇ ਕਮਰੇ ਚ ਚਲਾ ਗਿਆ ) ਜਾ ਦਫਾ ਹੋਜਾ ਕੋਈ ਪੜਾਉਣਾ ਨੀ ਚੰਦਰ ਨੁੰ ਸਾਲੀ ਸਾਰੀ ਪੀਤੀ ਲਾ ਤੀ
(ਚੰਦਰ ਏਹ ਸਭ ਨਾਲ ਦੇ ਕਮਰੇ ਦੇ ਤਾਕ ਓਹਲੇ ਖੜੀ ਸੁਣ ਰਹੀ ਮਾ ਨੁੰ ਆਪਣੇ ਵਲ ਆਉਦੇ ਵੇਖ ਮੰਜੇ ਤੇ ਬੈਠ ਗਈ )
ਰੂਪਾ : ( ਚੰਦਰ ਨੁੰ ) ਬੇਟੀ ਸਵੇਰੇ ਗਲ ਕਰੁ ਤੇਰੇ ਪਿਓ ਨਾਲ ਹੁਣ ਓਨੇ ਦਾਰੁ ਪੀਤੀ ਸੀ ..( ਅਖਾ ਚਾ ਆਏ ਅਥਰੁ ਸਾਫ ਕਰਕੇ ਗਲ ਕਹੀ ) ਸੋਜਾ ਹੁਣਾ
#ਚੰਦਰ :: ( ਸਾਰੀ ਰਾਤ ਸੋਚਦੀ ਰਹੀ ਕਿ ਕਿਵੇ ਓਹ ਆਪਣੇ ਸ਼ਰਾਬੀ ਬਾਪ ਨੁੰ ਸਹੀ ਰਾਸਤਾ ਵਿਖਾਵੇ )
ਅਗਲੀ ਸ਼ਾਮ ..
(ਚੰਦਰ ਨੇ ਜੋ ਸੋਚੀਆ ਓਹ ਕਰਨ ਦਾ ਸਮਾ ਸੀ ਆਪਣੇ ਬਾਪ ਨੁੰ ਘਰ ਵੜਦਾ ਵੇਖ ਚੰਦਰ ਰਸੋਈ ਚ ਭਜ ਗਈ ਦੋ ਗਿਲਾਸ .ਸਲਾਦ.ਨਮਕੀਨ. ਤੇ ਪਾਣੀ ਸਭ ਮੇਜ ਤੇ ਧਰਤਾ ਰਮੇਸ਼ ਵੇਖ ਕੇ ਹੈਰਾਨ ਸੀ )
ਰਮੇਸ਼ ::: ਚੰਦਰ ਏਹ ਕੀ ਕਰ ਰਹੀ ਏ ..
ਚੰਦਰ : : ਪਾਪਾ ਜੀ ਤੁਸੀ ਕੱਲੇ ਦਾਰੁ ਪੀਦੇ ਓਹ ਮੇਥੇ ਜਰ ਨੀ ਹੁੰਦਾ ਮੇ ਤੁਹਨੁੰ ਕੰਪਨੀ ਦੇ ਰਹੀ ਆ ..
ਨਾਲੇ ਮੇ ਵੀ ਵੇਖਾ ਕੀ ਕਿਨਾ ਕੁੰ ਸਰੂਰ ਬਣਦਾ ..ਨਾਲੇ ਏਹ ਦਾਰੂ ਮਾੜੀ ਥੋੜਾ ਏਨੁੰ ਤਾ ਦੇਵੀ ਦੇਵਤੇ ਤਰਸਦੇ ਆ ਫੇਰ ਮੇ ਕਿਓ ਨਹੀ ਏਨਾ ਕਹ ਚੰਦਰ ਨੇ ਦੋਨਾ ਗਿਲਾਸਾ ਚ ਦਾਰੁ ਪਾਈ ਤੇ ਇਕ ਗਲਾਸ ਆਪਣੇ ਬਾਪ ਨੁੰ ਫੜਾ ਦਿਤਾ ਰਮੇਸ਼ੇ ਪਾਣੀ ਪਾਣੀ ਹੋ ਗਿਆ ਇੰਝ ਲਗੇ ਪੈਰਾ ਥਥਲੋ ਭੋਏ ਖਿਸਕ ਗਈ ਹੋਵੇ .. .ਚੰਦਰ ਨੁੰ ਲਗੀਆ ਲੋਹਾ ਗਰਮ ਹੈ ਹਥੋੜਾ ਮਾਰ ਦੇਣਾ ਚਾਹੀ ਦਾ …ਪਾਪਾ ਮੇ ਵੀ ਦਾਰੁ ਪੀ ਕੇ ਸਰੂਰ ਬਣਾ ਕੇ ਘਰ ਦੇ ਕੰਮ ਕਰਨੇ ਆ. ਚੰਦਰ ਨੇ ਆਪਣਾ ਗਿਲਾਸ ਚੁਕੀਆ ਤੇ ਬਾਪ ਦੇ ਗਿਲਾਸ ਨਾਲ ਲਾ ਕੇ ਕਿਹਾ ਚੀਆਰਸ ਪਾਪਾ .ਰਮੇਸ਼ ਨੇ ਚੰਦਰ ਦੇ ਹਥ ਨੁੰ ਹਥ ਮਾਰੀਆ ਤੇ ਗਿਲਾਸ ਹਥੋ ਛੁਟ ਗਿਆ ..ਫੇਰ ਕੁਝ ਟੁਟਣ ਦੀ ਅਵਾਜ ਆਈ ਚੰਦਰ ਨੇ ਦੇਖੀਆ ਕੀ ਫਰਸ਼ ਤੇ ਬੋਤਲ ਟੁਟੀ ਪਈ ਸੀ .ਰਮੇਸ਼ ਆਪਣੇ ਹਥ ਵਾਲਾ ਗਲਾਸ ਪਾਸੇ ਸੁਟ ਕੇ ਉਪਰ ਵਾਲੇ ਕਮਰੇ ਚ ਸੋਣ ਚਲਾ ਗਿਆ ..ਚੰਦਰ ਨੇ ਕੱਚ ਇਕਠਾ ਕੀਤਾ .ਫਰਸ਼ ਤੇ ਪੋਚਾ ਫੇਰ ਕੇ ਸੋ ਗਈ .
ਅਗਲੀ ਸਵੇਰ ਰਮੇਸ਼ ਜਲਦੀ ਉਠ ਪਿਆ .ਤੇ ਚੰਦਰ ਸੁਤੀ ਪਈ ਸੀ ਰਮੇਸ਼ ਨੇ ਚੰਦਰ ਨੁੰ ਅਵਾਜ ਮਾਰੀ ਤੇ ਕਿਹਾ ਚੰਦਰ ਬੇਟਾ ਤਿਆਰ ਹੋਜਾ ਕਲ ਤੇਰੀ ਮਾ ਕਿਹ ਰਹੀ ਸੀ ਤੇਰਾ ਕਾਲਜ ਦਾਖਲਾ ਕਰਾਉਣਾ ਤੇਰਾ ਦਾਖਲਾ ਕਰਾ ਕੇ ਫੇਰ ਕੰਮ ਤੇ ਜਾਉ ..ਮੇ ਕਸਮ ਖਾਦਾਂ ਆ ਕੀ ਅਜ ਤੋ ਬਾਦ ਕਦੀ ਸ਼ਰਾਬ ਨੁੰ ਹਥ ਨਹੀ ਲਾਵਾ ਗਾ ਚੰਦਰ ਤੇ ਰੂਪਾ ਤੋ ਖੁਸ਼ੀ ਸਭਾਲੀ ਨਹੀ ਜਾ ਰਹੀ ਸੀ ..ਰਮੇਸ਼ ਕਹਣ ਲਗਾ . ਕੀ ਮੇਰੀ ਧੀ ਨੇ ਮੇਰੀ ਸੋਚ ਬਦਲ ਦਿਤੀ ਤੇ ਸਮਾਜ ਕਿਓ ਨਾ ਬਦਲੋ …ਪੜ ਧੀਏ ਜਿਨਾ ਪੜਨਾ ਖਰਚੇ ਦੀ ਪਰਵਾ ਨਾ ਕਰੀ .ਫੇਰ ਰਮੇਸ਼ ਨੇ ਆਪਣਾ ਸਕੁਟਰ ਚੁਕੀਆ ਤੇ ਚੰਦਰ ਨੁੰ ਪਿਛੇ ਬਿਠਾ ਕੇ ਕਾਲਜ ਨੁੰ ਚਲੇ ਗਏ .
ਮਾ ਖੜੀ ਧੀ ਨੁੰ ਵੇਖੀ ਜਾ ਰਹੀ …..
ਦੋਸਤੋ ਅਜ ਦੇ ਸਮੇ ਚ ਬੇਟੀ ਤੇ ਬੇਟੇ ਚ ਕੋਈ ਫਰਕ ਨਹੀ ਲੋੜ ਹੈ ਖੁਦ ਚੰਗੇ ਬਣਨ ਦੀ ਤਾ ਹੀ ਕਿਸੇ ਚ ਬਦਲਾਵ ਲਾ ਸਕਦੇ ਓ … ਕੁਝ ਕਰਨ ਤੋ ਪਹਿਲਾ ਹਾਰ ਮੰਨ ਲੈਣਾ ਬੁਜਦਿਲ ਦਾ ਕੰਮ ਹੁੰਦਾ … ਜੋ ਮੇਹਨਤ ਨਾਲ ਜਿਤਦਾ ਓਹੀ ਖਿਲਾੜੀ ਗਿਣੀਆ ਜਾਦਾ ..
ਕਿਓ ਵੜੀ ਗਲ ਦੀਮਾਗ ਵਾਲੇ ਖਾਨੇ ਚ … ਅਗਰ ਵੜੀ ਹੋਵੇ ਤਾ ਵਿਚਾਰ ਜਰੂਰ ਸਾਝੇ ਕਰਨਾ ..ਰਾਜੂ ਖੂਈਆਂ ਵਾਲਾਂ