ਪਤਾ ਨਹੀਂ ਕੀ ਸੀ, ਵੱਖਰਾ ਹੀ ਨਸ਼ਾ ਸੀ ਓਹਦੀਆਂ ਗੱਲਾਂ ਵਿੱਚ, ਉਹਦੇ ਨਾਲ ਗੱਲ ਕਰਕੇ ਵੱਖਰਾ ਜਿਹਾ ਸੀ।” ਪਤਾ ਨਹੀਂ ਕੀ ਹੁੰਦਾ ਜਾਂਦਾ ਸੀ ਮੈਨੂੰ ” ਸਾਰਾ ਦਿਨ ਉਹਦੇ ਬਾਰੇ ਸੋਚਣਾ” ਓਦੇ ਮੈਸੇਜ ਜਾਂ ਕਾਲ ਦੀ ਉਡੀਕ ” ਵਿੱਚ ਇੱਕ ਵੱਖਰੀ ਜਿਹੀ ਬੇਚੈਨੀ ਜੋ ਪ੍ਰੀਤ ਨਾਲ ਗੱਲ ਕਰਨ ਲਈ ਮੇਰੇ ਅੰਦਰ ਰਹਿੰਦੀ ਸੀ! ਰਾਤ ਨੂੰ ਗੱਲ ਕੀਤੇ ਬਿਨਾਂ ਨੀਂਦ ਨਾ ਆਉਂਣੀ, ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿਣਾ ਇਹ ਸਭ ਇੱਕ ਰੁਟੀਨ ਜਿਹੀ ਬਣ ਗਈ ਸੀ।ਓਦਾਂ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਨਾ,” ਮੇਰਾ ਵਾਰ ਵਾਰ ਪ੍ਰੀਤ ਨੂੰ ਮਨਾਉਣਾ ” ਇਹ ਸਭ ਤਾਂ ਜਿਵੇਂ ਇੱਕ ਖੇਡ ਜਿਹੀ ਬਣ ਗਈ ਸੀ। ਸਾਡਾ ਰਿਸ਼ਤਾ ਦੋ ਸਾਲ ਚਾਰ ਮਹੀਨੇ ਚਲਦਾ ਰਿਹਾ। ਇੱਕ ਦੂਜੇ ਤੋਂ ਬਿਨਾਂ ਤਾਂ ਅਸੀਂ ਬਿਲਕੁਲ ਵੀ ਨਹੀਂ ਰਹਿ ਸਕਦੇ ਸੀ! ਇਕੱਠੇ ਜਿਉਣ ਮਰਨ ਦੇ ਵਾਅਦੇ, ਵਿਆਹ ਦੇ ਸੁਪਨੇ ਕੀ-ਕੀ ਅਸੀਂ ਸੋਚ ਲਿਆ ਸੀ! ਸਾਨੂੰ ਇੱਕ ਦੂਜੇ ਨੂੰ ਦੇਖਣ ਦੀ ਬਹੁਤ ਤਾਂਘ ਰਹਿੰਦੀ ਸੀ। ਮੇਰੀ ਤਾਂ ਜਿਵੇਂ ਦੁਨੀਆਂ ਹੀ ਪ੍ਰੀਤ ਹੁੰਦੀ! ਫਿਰ ਇੱਕ ਦਿਨ ਸ਼ਾਮ ਨੂੰ ਫੋਨ ਆਇਆ ” ਸੋਮਵਾਰ ਦਾ ਦਿਨ ਸੀ, ਮੈਂ ਫੋਨ ਦੇਖ ਕੇ ਬਹੁਤ ਖੁਸ਼ ਹੋਇਆ।
ਪਰ ਪ੍ਰੀਤ ਦੀਆਂ ਗੱਲਾਂ ਸੁਣ ਕੇ ਤਾਂ ਏਦਾਂ ਲੱਗਾ, ਜਿਵੇਂ ਸਭ ਕੁਝ ਖਤਮ ਜਿਹਾ ਹੋ ਗਿਆ ਹੋਵੇ।
ਕਹਿੰਦੀ “ਅੱਜ ਆਖਰੀ ਫੋਨ ਆ ਮੇਰਾ” ਮੈਨੂੰ ਭੁੱਲ ਜਾਓ ਮੇਰੀ ਮੰਗਣੀ ਹੋ ਗਈ ਆ! ਮੇਰੇ ਘਰ ਵਾਲਿਆਂ ਨੇ ਮੇਰੇ ਲਈ ਮੁੰਡਾ ਵੇਖਿਆ ਏ, NRI ਆ, ਸਾਰੀ ਫੈਮਿਲੀ ਬਾਹਰ ਪੱਕੀਆ ਆ, ਮੈਂ ਵੀ ਵਿਆਹ ਕਰਵਾ ਕੇ ਬਾਹਰ ਚਲੀ ਜਾਣਾ। ਮੈਂ ਪੁੱਛਿਆ””ਪ੍ਰੀਤ ਰਹਿ ਲਵੇਗੀ ਮੇਰੇ ਤੋਂ ਬਿਨਾਂ ” ਕਹਿੰਦੀ ਰਹਿਣਾ ਈ ਪੈਣਾ ਏ ਗੁਰਿੰਦਰ , ਅੱਖਾਂ ਵਿੱਚ ਹੰਝੂ ਰੋਕਣ ਲਈ ਬਹੁਤ ਕੋਸ਼ਿਸ਼ ਕਰ ਰਹੀ ਸੀ। ਪਰ ਨਹੀਂ ਰੁਕੇਉਸ ਦੀ ਆਵਾਜ ਵਿੱਚ ਦਰਦ ਸੀ ! ਮੈਨੂੰ ਕਹਿਣ ਲੱਗੀ ਤੂੰ ਵੀ ਭੁੱਲ ਜਾਵੀਂ ਮੈਨੂੰ!
ਮੈਂ ਕਿਹਾ” ਪਹਿਲਾਂ ਤਾਂ ਕਹਿੰਦੀ ਹੁੰਦੀ ਸੀ ਗੁਰਿੰਦਰ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਤੇਰੇ ਨਾਲ ਵਿਆਹ ਕਰਵਾਉ, ਭਾਵੇਂ ਮੇਰੇ ਘਰ ਦੇ ਵੀ ਨਾ ਮਣਨ, ਗੁਰਿੰਦਰ ਮੈਂ ਤੇਰੇ ਨਾਲ ਹੀ ਰਹਿਣਾ ਉਹ ਸਭ ਕੁਝ ਕੀ ਸੀ???? ਤੂੰ ਤਾਂ ਮੈਨੂੰ ਸਮਝਾਉਂਦੀ ਹੁੰਦੀ ਸੀ ਕਿਧਰੇ ਹੋਰ ਕਿਤੇ ਵਿਆਹ ਨਾ ਕਰਵਾ ਲਈ।
ਕਹਿੰਦੀ “ਉਹ ਸਭ ਕੁਝ ਭੁੱਲ ਜਾਵੋ, ਮੇਰੇ ਘਰ ਵਾਲਿਆਂ ਤੋਂ ਉਪਰ ਮੇਰੇ ਲਈ ਕੋਈ ਵੀ ਨਹੀਂ ਆ । ਗੁਰਵਿੰਦਰ ਸਮਝ ਮੇਰੀ ਗੱਲ ਨੂੰ, ਮੈਂ ਉਨ੍ਹਾਂ ਦੇ ਖਿਲਾਫ ਨਹੀਂ ਜਾ ਸਕਦੀ!
ਮੈਨੂੰ ਇੰਝ ਲਗ ਰਿਹਾ ਸੀ ਜਿਵੇਂ ਪ੍ਰੀਤ ਤੇ ਘਰ ਵਾਲਿਆਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਹੋਇਆ ” ਉਹ ਕਦੇ ਵੀ ਮੈਨੂੰ ਇੰਜ ਨਹੀਂ ਕਹਿ ਸਕਦੀ! ਜੋ ਕੁੜੀ ਮੇਰੇ ਨਾਲ ਗੱਲ ਕੀਤੇ ਬਿਨਾਂ ਰਹਿ ਨਹੀਂ ਸੀ ਸਕਦੀ, ਤੇ ਅੱਜ ਹੋਰ ਕਿਤੇ ਵਿਆਹ ਕਰਵਾਉਣ ਬਾਰੇ ਸੋਚ ਵੀ ਕਿਵੇਂ ਸਕਦੀ! ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ!
ਇਹ ਸਭ ਕੁਝ ਸੁਣ ਕੇ ਮੈਂ ਗੁੱਸੇ ਵਿੱਚ ਪ੍ਰੀਤ ਨੂੰ ਫੋਨ ਕੱਟਣ ਲਈ ਬੋਲ ਦਿਤਾ ਤੇ ਖੁਦ ਵੀ ਫੋਨ ਕੱਟ ਦਿੱਤਾ।
ਇਹ ਸਭ ਕੁੱਝ ਸੁਣ ਕੇ ਮੇਰਾ ਦਿਲ, ਮੇਰੇ ਕੰਟਰੋਲ ਵਿੱਚ ਨਹੀਂ ਸੀ। ਮੇਰਾ ਦਿਲ ਕਰੇ ਕੇ ਇੱਕ ਵਾਰੀ ਰੋ ਲਵਾਂ ਤਾਂ ਆਪਣਾ ਮਨ ਹੌਲਾ ਕਰ ਲਵਾਂ।ਪਰ ਰੋ ਵੀ ਨਹੀਂ ਸੀ ਸਕਦਾ ਕਿਉਂਕਿ ਮੇਰੇ ਦੋਸਤ ਸੀ ਮੇਰੇ ਨਾਲ, ਮੇਰੇ ਮਨ ਵਿੱਚ ਬੜੇ ਹੀ ਅਜ਼ੀਬ ਤਰ੍ਹਾਂ ਦੇ ਵਿਚਾਰ ਆ ਰਹੇ ਸੀ!
ਮੇਰੇ ਤੋਂ ਕੰਟਰੋਲ ਨਹੀਂ ਸੀ ਹੋ ਰਿਹਾ, ਮੇਰਾ ਸਾਰਾ ਹੀ ਸਰੀਰ ਕੰਬਣ ਲੱਗ ਪਿਆ ਮੇਰੇ ਦੋਸਤ ਮੇਰੇ ਵੱਲ ਦੇਖ ਕੇ ਹੈਰਾਨ ਜਿਹੇ ਹੋ ਕੇ ਬੋਲੇ ” ਗੁਰਵਿੰਦਰ ਕੀ ਹੋ ਗਿਆ ਕਿਹਦਾ ਫੋਨ ਸੀ???ਫੇਰ ਮੈਂ ਆਪਣੇ ਦੋਸਤਾਂ ਨੂੰ ਸਾਰੀ ਗੱਲ ਦੱਸ ਦਿਤੀ! ਅੱਜ ਤੁਹਾਡੀ ਭਾਬੀ ਦਾ ਫੋਨ ਆਇਆ ਸੀ ਤੇ ਸਾਬ ਕੁੱਝ ਖਤਮ ਹੋ ਗਿਆ! ਸਾਰੇ ਰਿਸ਼ਤੇ ਤੋੜ ਕੇ ਵਿਆਹ ਕਰਵਾ ਰਹੀਂ ਆ ਪ੍ਰੀਤ, ਪਰ ਸੱਚ ਜਾਨਿਓ ਮੈਂ ਪ੍ਰੀਤ ਨੂੰ ਆਪਣਾ ਜੀਵਨ ਸਾਥੀ ਮੰਨ ਚੁਕਿਆ ਸੀ, ਮੇਰੀ ਤਾਂ ਦੁਨੀਆਂ ਹੀ ਪ੍ਰੀਤ ਸੀ, ਪਤਾ ਨਹੀਂ ਉਹ ਕਿਉਂ ਇਸ ਤਰਾਂ ਕਰ ਰਹੀ ਮੇਰੇ ਨਾਲ!ਉਹਦੇ ਮਨ ਵਿੱਚ ਪਤਾ ਨਹੀਂ ਲਾਲਚ ਆ ਵਲੈਤ ਜਾਣ ਦਾ ਜਾਂ ਮਜਬੂਰੀ।
ਉਹਨਾਂ ਨੇ ਮੇਰੀ ਸਾਰੀ ਗੱਲ ਸੁਣ ਕੇ ਮੈਨੂੰ ਹੀ ਸਮਝਾਇਆ” ਕਿ ਇਹ ਸਭ ਕੁਝ ਹੁੰਦਾ ਰਹਿੰਦਾ ਆ,ਤੂੰ ਇਕੱਲਾ ਨਹੀਂ ਆਂ,ਤੇਰੇ ਵਰਗੇ ਹੋਰ ਵੀ ਬਹੁਤ ਨੇ, ਜਿੰਨਾ ਨਾਲ ਇਸ ਤਰ੍ਹਾਂ ਹੀ ਹੋਇਆ!
ਪੂਰੇ ਇੱਕ ਮਹੀਨੇ ਬਾਅਦ ਮੈਨੂੰ ਪ੍ਰੀਤ ਦਾ ਫੇਰ ਫੋਨ ਆਇਆ। ਕਹਿਣ ਲੱਗੇ ਗੁਰਵਿੰਦਰ ਮੈਨੂੰ ਮਾਫ਼ ਕਰਦੇ ਮੈਂ ਮਜਬੂਰ ਸਾਂ! ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਕਿ ਮੈਂ ਕਿਸੇ ਹੋਰ ਨਾਲ ਵਿਆਹ ਕਰਵਾਵਾਂਗੀ! ਜਿਸ ਦਿਨ ਮੈਂ ਤੈਨੂੰ ਫੋਨ ਲਾਇਆ ਸੀ ਮੇਰੀ ਭਾਬੀ ਮੇਰੇ ਕੋਲ ਖੜੀ ਸੀ ਤੇ ਉਹ ਸਭ ਕੁਝ ਮੇਰੇ ਤੋਂ ਕਹਾ ਰਹੀ ਸੀ! ਮੇਰੇ ਭਰਾ ਨੇ ਇਹ ਸ਼ਰਤ ਰੱਖੀ ਸੀ ਮੇਰੇ ਅੱਗੇ ਜੇ ਵਿਆਹ ਆਪਣੀ ਮਰਜ਼ੀ ਨਾਲ ਕਰਵਾਉਣਾ ਤਾਂ ਮੇਰੀ ਲਾਸ਼ ਉਪਰੋਂ ਟੱਪ ਕੇ ਜਾਈ” ਤੂੰ ਹੀ ਦੱਸ ਮੈਂ ਆਪਣੇ ਉਲਝਾਈ ਦਾ ਘਰ ਕਿਸ ਤਰ੍ਹਾਂ ਉਜਾੜ ਸਕਦੀ ਸੀ! ਇਸ ਕਰਕੇ ਮੈਂ ਆਪਣੀਆਂ ਖੁਸ਼ੀਆਂ ਤਿਆਗ ਦਿੱਤੀਆਂ! ਮੈਂ ਹਮੇਸ਼ਾ ਤੇਰੀ ਸੀ ਤੇਰੀ ਹੀ ਰਵਾਂਗੀ, ਚਾਹੇ ਵਿਆਹ ਵੀ ਹੋ ਗਿਆ! ਵਿਆਹ ਇੱਕ ਮਜਬੂਰੀ ਸੀ ਮੇਰੀ’ ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਕਰਵਾਉਣਾ ਪਿਆ!
ਮੈਂ ਕਿਹਾ ਕੋਈ ਗੱਲ ਨਹੀਂ, ਮਰ ਤਾਂ ਚੱਲਿਆ ਤੇਰੇ ਬਿਨਾ” ਜਿਹਦੇ ਨਾਲ ਵਿਆਹੀ ਹੈ ਹੁਣ ਉਹਦੀ ਹੀ ਬਣ ਕੇ ਰਹਿ” ਉਸ ਆਦਮੀ ਦਾ ਕੋਈ ਕਸੂਰ ਨਹੀਂ ਉਸ ਨਾਲ ਵਿਸ਼ਵਾਸਘਾਤ ਨਾ ਕਰ! ਮੈਂ ਤਾਂ ਜਿਵੇਂ ਤੀਵੇਂ ਆਪਣੀ ਜਿੰਦਗੀ ਕੱਟ ਹੀ ਰਿਹਾਂ, ਪ੍ਰੀਤ ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾ ਸਕਦਾ ਅਤੇ ਨਾ ਹੀ ਕਰਵਾਉਣਾ!ਪ੍ਰੀਤ ਦੀ ਆਵਾਜ਼ ਵਿੱਚ ਬਹੁਤ ਦਰਦ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਤੜਫ ਰਹੀ ਹੋਵੇ ਮੇਰੇ ਨਾਲ ਗੱਲ ਕਰਨ ਲਈ! ਫਿਰ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਗੁਰਵਿੰਦਰ ਪਲੀਜ਼ ਮਨਾਂ ਨਾ ਕਰਿਓ ” ਮੈਂ ਤੁਹਾਡੇ ਨਾਲ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੀ ” ਮੇਰੇ ਨਾਲ ਇੱਕ ਵਾਰ ਗੱਲ ਜਰੂਰ ਕਰ ਲਿਆ ਕਰੋ! ਜੇ ਤੁਹਾਨੂੰ ਇਹ ਸਭ ਕੁਝ ਗਲਤ ਲਗਦਾ ਤਾਂ ਮੈਂ ਆਪਣੇ ਪਤੀ ਨਾਲ ਤੁਹਾਡੇ ਬਾਰੇ ਗੱਲ ਕਰ ਦਿੰਦੀ ਹਾਂ, ਫੇਰ ਤਾਂ ਕੋਈ ਗੁਨਾਹ ਨਹੀਂ, ਮੈਂ ਕਿਹਾ ਚਾਲ ਠੀਕ ਆ ਪਹਿਲਾਂ ਆਪਣੇ ਪਤੀ ਨਾਲ ਆਪਣੇ ਦੋਨਾਂ ਦੀ ਹਰੇਕ ਗੱਲ ਸ਼ੇਅਰ ਕਰ। ਜੇ ਤੇਰੇ ਪਤੀ ਨੂੰ ਕੋਈ ਸ਼ਕਾਇਤ ਨਹੀਂ ਹੋਵੇਗੀ ਮੇਰੇ ਤੋ ਤਾਂ ਮੈਂ ਤੇਰੇ ਨਾਲ ਗੱਲ ਕਰ ਲਿਆ ਕਰਾਂਗਾ! ਪਰ ਮੈਂ ਤੇਰੇ ਪਤੀ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ” ਮੈਨੂੰ ਪਤਾ ਹੈ ਕਿ ਧੋਖੇ ਦੀ ਪੀੜ ਕਿੰਨੀ ਹੁੰਦੀ ਆ! ਪਰੀਤ ਫਿਰ ਬੋਲੀ ” ਗੁਰਵਿੰਦਰ ਮੈਨੂੰ ਬਾਰ-ਬਾਰ ਜਾਣਕੇ ਸੁਣਾ ਨਾ ਮੈਂ ਕੋਈ ਜਾਣਬੁੱਝ ਕੇ ਤੈਨੂੰ ਧੋਖਾ ਨਹੀਂ ਦਿੱਤਾ। ਮੈਨੂੰ ਪੁੱਛ ਕੇ ਵੇਖ ਮੇਰੇ ਤੇ ਕੀ ਬੀਤ ਰਹੀ ਆ,! ਕਾਫੀ ਟਾਇਮ ਗੱਲ ਕਰਨ ਤੋਂ ਬਾਅਦ ਮੈਂ ਉਸ ਨੂੰ ਕਿਹਾ ਚੱਲ ਠੀਕ ਆ ਫੋਨ ਰੱਖਦੇ ਆ, ਪਰ ਮੈਨੂੰ ਪਤਾ ਨਹੀਂ ਕੀ ਹੋਇਆ ਸੀ ਫਿਰ ਓਸੇ ਤਰਾਂ ਪਰੀਤ ਵੱਲ ਖਿੱਚਵ ਹੋਣ ਲੱਗਿਆ! ਮੈਂ ਫੋਨ ਰੱਖ ਕੇ ਪਿਛਲੇ ਟਾਈਮ ਨੂੰ ਯਾਦ ਕਰਕੇ ਬਹੁਤ ਰੋਇਆ ” ਮੈਂ ਅਣਜਾਣੇ ਵਿੱਚ ਰੱਬ ਨੂੰ ਵੀ ਕੋਸ ਰਿਹਾ ਸੀ, ਕਿ ਹੇ ਵਾਹਿਗੁਰੂ ਜੇ ਪ੍ਰੀਤ ਨੇ ਮੈਨੂੰ ਮਿਲਣਾ ਨਹੀਂ ਸੀ ਤਾਂ ਤੁਸੀਂ ਮੇਰਾ ਇੰਨਾ ਪਿਆਰ ਇਸ ਨਾਲ ਕਿਉਂ ਪਾਇਆ! ਇਸ ਤਰਾਂ ਟਾਈਮ ਬੀਤਦਾ ਗਿਆ ਤਾਂ ਮੇਰੇ ਮੰਮੀ ਪਾਪਾ ਹਰ ਰੋਜ਼ ਮੇਰੇ ਵਿਆਹ ਦੀ ਗੱਲ ਛੇੜ ਕਿ ਬੈਠ ਜਾਂਦੇ! ਮੈਂ ਹਰ ਵਾਰ ਮਨਾ ਹੀ ਕਰ ਦਿੰਦਾ ” ਮੇਰੇ ਮੰਮੀ ਵੀ ਬਜ਼ੁਰਗ ਸੀ ਘਰ ਦਾ ਕੰਮ ਬਹੁਤ ਮੁਸ਼ਕਿਲ ਨਾਲ ਕਰਦੇ ਸੀ ਉਹ ” ਉਹਨਾਂ ਨੂੰ ਇਹ ਸੀ ਕਿ ਚੱਲ ਗੁਰਵਿੰਦਰ ਦਾ ਵਿਆਹ ਕਰਾਂਗੇ ਤਾਂ ਮੇਰਾ ਚੁੱਲ੍ਹੇ ਚੌਂਕੇ ਚੋਂ ਖਹਿੜਾ ਛੁੱਟ ਜਾਉ! ਮੈਂ ਆਪਣੀ ਮੰਮਾ ਨੂੰ ਹਰ ਵਾਰ ਇਹੀ ਕਹਿ ਕੇ ਆਪਣਾ ਖਹਿੜ੍ਹਾ ਛੁੜਾ ਕਿ ਚੱਲੇ ਜਾਂਦਾ ਕਿ ਮੰਮਾ ਮੈਂ ਕੋਈ ਹੈਲਪਰ ਰੱਖਵਾ ਦਵਾ ਤੁਹਾਨੂੰ, ” ਮੇਰੀ ਸਿਸਟਰ ਕੈਨੇਡਾ ਵਿੱਚ ਪੱਕੀ ਸੀ, ਉਸ ਨੇ ਮੇਰੇ ਪੇਪਰ ਲਗਾ ਦਿੱਤੇ, ਤਾਂ ਮੇਰਾ ਵੀ ਵੀਜਾ ਆ ਗਿਆ। ਥੋੜੇ ਦਿਨਾਂ ਵਿੱਚ ਮੈਂ ਕੈਨੇਡਾ ਪਹੁੰਚ ਗਿਆ, ਛੇ ਮਹੀਨਿਆਂ ਤੋਂ ਬਾਅਦ ਮੰਮੀ ਪਾਪਾ ਨੂੰ ਵੀ ਉੱਥੇ ਲਿਆ। ਮੈਂ ਹੌਲੀ ਹੌਲੀ ਪ੍ਰੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਚਾਨਕ ਇੱਕ ਦਿਨ ਪ੍ਰੀਤ ਮੈਨੂੰ ਪਾਰਕ ਵਿੱਚ ਦਿਖੀ, ਮੈਂ ਇੱਕ ਸਾਈਡ ਤੇ ਬੈਠਾ ਉਹਨੂੰ ਚੋਰੀ ਚੋਰੀ ਵੇਖ ਰਿਹਾ ਸੀ, ਪਰ ਉਹ ਸਿੱਧੀ ਹੀ ਮੇਰੇ ਕੋਲ ਆ ਗਈ, ਮੈਂ 8 10 ਸਾਲ਼ਾ ਬਾਅਦ ਪ੍ਰੀਤ ਨੂੰ ਦੇਖਿਆ ਸੀ, ਪ੍ਰੀਤ ਅੱਜ ਵੀ ਉਸ ਤਰ੍ਹਾਂ ਦੀ, ਬਿਲਕੁਲ ਵੀ ਚੇਂਜ ਨਾ ਆਇਆ ਉਸ ਵਿੱਚ, ਮੈਨੂੰ ਦੇਖ ਕੇ ਅੱਖਾਂ ਭਰ ਆਈ, ਮੇਰੇ ਤੋਂ ਵੀ ਕੰਟਰੋਲ ਨਹੀਂ ਹੋ ਰਿਹਾ ਸੀ,ਮੈਂ ਕੋਈ ਬਹਾਨਾ ਲਾ ਕੇ ਉੱਥੋਂ ਆ ਗਿਆ! ਉਸੇ ਹੀ ਦਿਨ ਸ਼ਾਮ ਨੂੰ ਇੰਸਟਾ ਤੇ ਮੈਨੂੰ ਮੈਸੇਜ ਆਉਂਦਾ ਪ੍ਰੀਤ ਦਾ ਤਾਂ ਉਹ ਬਹੁਤ ਖੁਸ਼ ਹੋ ਰਹੀ ਸੀ। ਮੈਨੂੰ ਕੈਨੇਡਾ ਵਿਚ ਵੇਖ ਕੇ,, ਫਿਰ ਮੈਨੂੰ ਪੁੱਛਣ ਲੱਗੀ ਤੁਸੀਂ ਕਦੋਂ ਆਏ ਕੈਨੇਡਾ, ਤੇ ਮੈਨੂੰ ਦਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੁਸੀ! ਮੈਂ ਉਸ ਨੂੰ ਸਾਰੀ ਗੱਲ ਦੱਸੀ ਆਪਣੀ ਭੈਣ ਬਾਰੇ, ਉਸ ਨੇ ਮੈਨੂੰ ਮੇਰੇ ਵਿਆਹ ਬਾਰੇ ਪੁਛਿਆ ” ਤੁਹਾਡੀ ਵਾਈਫ ਕਿਥੇ ਆ ” ਕਿਉਂਕਿ ਮੈਂ ਓਹਨੂੰ ਉਸ ਫੋਨ ਤੇ ਝੂਠ ਬੋਲਿਆ ਸੀ ਕਿ ਮੈਂ ਵਿਆਹ ਕਰਵਾ ਲਿਆ! ਮੈਂ ਕਿਹਾ ਉਹ ਆਪਣੇ ਪੇਕੇ ਘਰ ‘ ਤਾਂ ਓਸ ਨੇ ਹੱਸਣ ਵਾਲੇ ਅਮੌਜੀ ਭੇਜੇ! ਫਿਰ ਮੈਂ ਆਪਣੀ ਫੋਨ ਤੋਂ ਉਸ ਨੂੰ ਕੋਲ ਕੀਤੀ। ਕਾਫੀ ਟਾਇਮ ਗੱਲ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਸਿਸਟਰ ਦੀ ਗੱਲ ਕਰਵਾਈ ਉਸ ਨਾਲ, ਦੀਦੀ ਨੇ ਪ੍ਰੀਤ ਨੂੰ ਸਾਰਾ ਕੁੱਝ ਦੱਸ ਦਿੱਤਾ ਕਿ ਗੁਰਿੰਦਰ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ” ਪਤਾ ਨਹੀਂ ਕੀ ਜਾਦੂ ਕੀਤਾ ਸੀ ਤੂੰ ਇਸ ਉੱਪਰ’ ਪ੍ਰੀਤ ਨੇ ਫੋਨ ਦਾ ਹੈਂਡਫ੍ਰੀ ਕੀਤਾ ਹੋਇਆ ਸੀ। ਉਸਦੇ ਘਰ ਵਾਲੇ ਨੇ ਸਾਰੀ ਗੱਲਬਾਤ ਸੁਣ ਲਈ! ਪ੍ਰੀਤ ਦੇ ਪਤੀ ਨੂੰ ਇਸ ਤਰ੍ਹਾਂ ਫੀਲ ਹੋਇਆ ਕਿ ਮੈਂ ਇਨ੍ਹਾਂ ਦੋਹਾਂ ਵਿੱਚਕਾਰ ਇੱਕ ਦੀਵਾਰ ਹਾਂ ” ਇਹ ਦੋਨੋਂ ਸੱਚਾ ਪਿਆਰ ਕਰਦੇ ਨੇ ਇਕ ਦੂਸਰੇ ਨੂੰ ਤਾਂ ਹੀ ਪ੍ਰੀਤ ਨੇ ਮੈਨੂੰ ਸਭ ਕੁੱਝ ਦੱਸ ਦਿੱਤਾ ਸੀ ਗੁਰਵਿੰਦਰ ਬਾਰੇ! ਇਨ੍ਹਾਂ ਦੇ ਦਿਲਾਂ ਵਿੱਚ ਕੋਈ ਪਾਪ ਨਹੀਂ ” ਹੌਲੀ ਹੌਲੀ ਕਰਕੇ’ ਪ੍ਰੀਤ ਦਾ ਪਤੀ ਇੱਕ ਸਾਈਡ ਤੇ ਹੋ ਗਿਆ ‘ ਤਾਂ ਉਸਨੇ ਪ੍ਰੀਤ ਤੋ ਤਲਾਕ ਲੈ ਲਿਆ,! ਤਾਂ ਪ੍ਰੀਤ ਨੂੰ ਕਹਿਣ ਲੱਗਿਆ ਕਿ ਹੁਣ ਤੂੰ ਆਜਾ ਲਿਆ ਤੂੰ ਗੁਰਵਿੰਦਰ ਨਾਲ ਵਿਆਹ ਕਰਵਾ ਸਕਦੀ ਐਂ ! ਮੈਨੂੰ ਕੋਈ ਇਤਰਾਜ਼ ਨਹੀਂ! ਪ੍ਰੀਤ ਗੁਰਵਿੰਦਰ ਨੂੰ ਫੋਨ ਲਾਇਆ ਤਾਂ ਸਾਰੀ ਗੱਲ ਦੱਸੀ “! ਮੈਂ ਤੇ ਮੇਰੀ ਦੀਦੀ ਅਸੀਂ ਦੋਨੋਂ ਪ੍ਰੀਤ ਕੇ ਘਰ ਗਏ! ਮੈਂ ਉੱਥੇ ਜਾ ਕੇ ਇੱਕ ਸ਼ਰਤ ਰੱਖੀ ਪ੍ਰੀਤ ਦੇ ਪਤੀ ਅਗੇ, ਉਹ ਸ਼ਰਤ ਇਹ ਸੀ ਕਿ ਅਸੀਂ ਵਿਆਹ ਤਾਂ ਕਰਵਾਵਾਂਗੇ ਜੇ ਤੁਸੀਂ ਵੀ ਸਾਡੇ ਨਾਲ ਰਹੋਗੇ ਅਤੇ ਤੁਸੀ ਮੇਰੀ ਦੀਦੀ ਨਾਲ ਮੈਰਿਜ ਕਰਵਾਓ ਗੇ ਮੈਂ ਤੁਹਾਡਾ ਵਸਦਾ ਘਰ ਨਹੀਂ ਉਜਾੜ੍ਹਨਾ ਚਾਉਂਦਾ ! ਪ੍ਰੀਤ ਦੇ ਪਤੀ ਨੇ ਮੇਰੀ ਸ਼ਰਤ ਐਕਸਪਟ ਕੀਤੀ,ਤੇ ਮੇਰਾ ਤੇ ਪਰੀਤ ਦਾ ਆਪ ਹੀ ਵਿਆਹ ਕਰਵਾ ਦਿੱਤਾ। ਅਸੀ ਮੇਰੀ ਦੀਦੀ ਦਾ ਵਿਆਹ ਪ੍ਰੀਤ ਦੇ ਪਤੀ ਨਾਲ ਕਰ ਦਿੱਤਾ।
ਸੱਚੇ ਪਿਆਰ ਤੇ ਤਿਆਗ ਦੀ ਕਹਾਣੀ। ਪਰ ਅੰਤ ਵਧੀਆ ਨਹੀਂ ਲੱਗਿਆ। ਆਪਣਾ ਪਿਆਰ ਪਾਉਣ ਲਈ ਭੈਣ ਨੂੰ ਬਲੀ ਦਾ ਬੱਕਰਾ ਬਣਾਉਣਾ ਠੀਕ ਨਹੀਂ ਲੱਗਿਆ। ਭੈਣ ਦੀ ਵੀ ਕੋਈਂ ਇੱਛਾਂ ਹੋ ਸਕਦੀ ਸੀ।