“ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ..ਕਿਤੇ ਲੰਘ ਨਾ ਜਾਵੇ ਮਾਹੀਂ ਮੇਰਾ..”
“ਲੌਢੇ ਵੇਲੇ ਮਾਹੀਏ ਆਉਣਾ..ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ..ਲਾਲ ਚੂੜਾ ਛਣਕਦਾ..”
“ਵੇ ਮਾਹੀਆ ਤੇਰੇ ਵੇਖਣ ਨੂੰ..ਚੱਕ ਚਰਖਾ ਗਲੀ ਦੇ ਵਿੱਚ ਡਾਹਵਾਂ..”
“ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ..ਦੱਸ ਕੀ ਕਰਾਂ..”
“ਸਾਰੀ ਰਾਤ ਤੇਰਾ ਤੱਕਦੀ ਹਾਂ ਰਾਹ..ਤਾਰਿਆਂ ਤੋਂ ਪੁੱਛ ਚੰਨ ਵੀ..ਵੇ ਮੈਂ ਤੇਰੇ ਪਿੱਛੇ ਹੋਈ ਆ ਤਬਾਹ..ਲਾਏ ਲਾਰਿਆਂ ਤੋਂ ਪੁੱਛ ਚੰਨ ਵੇ..”
ਸੋਚੋਗੇ ਚੰਗਾ ਭਲਾ ਇਨਸਾਨ ਅੱਜ ਆਸ਼ਿਕਾਨਾ ਮਿਜਾਜ਼ ਕਿੱਦਾਂ ਹੋ ਗਿਆ..ਬੱਸ ਐਵੇਂ ਪੁਰਾਣੇ ਗੀਤ ਚੇਤੇ ਜਿਹੇ ਆ ਗਏ..ਪਰ ਅਸਲ ਵਿੱਚ ਇਹ ਸਭ ਕੁਝ ਸਮਰਪਿਤ ਏ ਉਸ ਇੱਕਪਾਸੜ ਮੁਹੱਬਤ ਨੂੰ ਜਿਹੜੀ ਆਕੜਾਂ ਲੈ ਰਹੀ..ਤਰਲੋ ਮੱਛੀ ਹੋਈ ਜਾ ਰਹੀ ਏ..ਸਦੀਵੀਂ ਇੱਕ ਮਿੱਕ ਹੋਣ ਲਈ..ਤੈਥੋਂ ਵਿਛੜੀ ਤਾਂ ਹੋ ਗਈ ਤਬਾਹ..ਕਿੰਨੀਂ ਵੇਰਾਂ ਮੈਂ ਮਰਦੀ..ਅਖੌਤੀ ਪੰਥਿਕ ਸੋਚ ਅਤੇ ਬਿੱਪਰਵਾਦੀ ਸਿਧਾਂਤ ਵਿਚਲੀ ਅੰਦਰਲੀ ਮੁਹੱਬਤ!
ਸੱਤ ਸਮੁੰਦਰ ਪਾਰੋਂ ਆਇਆ ਇੱਕ ਬਿਆਨ..ਪਾਰਲੀਮੈਂਟ ਅੰਦਰੋਂ ਨਿੱਕਲ ਸਿੱਧਾ ਸਾਰੇ ਜਹਾਨ ਅੰਦਰ ਜਾ ਖਿੱਲਰਿਆ..ਇਸ ਵਰਤੀ ਹੋਈ ਕਲਾ ਨੂੰ ਵੇਖ ਬਿੱਪਰ ਵਾਦ ਤੜਪ ਉੱਠਿਆ..ਸੱਤੀ ਕੱਪੜੀਂ ਅੱਗ ਲੱਗ ਗਈ..”ਹਮਕੋ ਬਰਬਾਦੀ ਕਾ ਕੋਈ ਗਮ ਨਹੀਂ..ਗਮ ਹੈ ਬਰਬਾਦੀ ਕਾ ਜੋ ਚਰਚਾ ਹੂਆ”..ਉਹ ਵੀ ਜੀ-੨੦ ਦੇ ਐਨ ਬਾਅਦ..ਬਿੱਪਰ ਵਾਦ ਦੀ ਇਹ ਹਾਲਤ ਵੇਖ ਇੱਕਪਾਸੜ ਮੁਹੱਬਤ ਵੀ ਤੜਪ ਉੱਠੀ..ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ..!
ਜਥੇਦਾਰ ਰਘਬੀਰ ਸਿੰਘ..ਸਾਡੇ ਹਿਰਦੇ ਵਲੂੰਧਰੇ ਗਏ..ਟਰੂਡੋ ਵੱਲੋਂ ਤਿਰੰਗੇ ਅਤੇ ਨਿਸ਼ਾਨ ਸਾਹਿਬ ਵਿੱਚ ਵਖਰੇਵੇਂ ਪਾਉਣ ਦਾ ਕੋਝਾ ਯਤਨ..ਬੜਾ ਤਰਸ ਆਇਆ..ਭਲਾ ਜੇ ਤਿਰੰਗਾ ਅਤੇ ਨਿਸ਼ਾਨ ਸਾਬ ਇੱਕ ਮਿੱਕ ਹੁੰਦੇ ਤਾਂ ਫੇਰ ਛੱਬੀ ਜਨਵਰੀ ਵੀਹ ਸੌ ਇੱਕੀ ਨੂੰ ਲਾਲ ਕਿਲੇ ਤੇ ਚੜੇ ਦਾ ਏਨਾ ਰੌਲਾ ਕਿਓਂ ਪਾਇਆ ਗਿਆ ਸੀ..ਪੂਰੀ ਕੌਂਮ ਹੀ ਖਾਲਿਸਤਾਨੀ ਦੇਸ਼ ਧ੍ਰੋਹੀ ਅਤੇ ਗੱਦਾਰ ਬਣਾ ਦਿੱਤੀ ਗਈ..!
ਓਧਰ ਅੱਜ ਸੱਜਣ ਕੁਮਾਰ ਵੀ ਬਰੀ ਕਰ ਦਿੱਤਾ ਗਿਆ..ਭਲਾ ਹੋਇਆ ਮੇਰਾ ਚਰਖਾ ਟੁੱਟਾ..ਜਿੰਦ ਅਜ਼ਾਬੋਂ ਛੁੱਟੀ..ਹੁਣ ਜਾਓ ਜੋ ਕਰਨਾ ਜੇ ਕਰ ਲਵੋ..ਮਾਰੇ ਤੇ ਫੇਰ ਮਾਰੇ ਸਨ..ਬੇਸ਼ੱਕ ਕਿੰਨੀਆਂ ਫੋਟੋਆਂ ਕਿੰਨੀਆਂ ਰਿਕੋਰਡਿੰਗ੍ਸ ਸਾਮਣੇ ਆਈਆਂ..ਉਹ ਕੈਮਰੇ ਸਾਮਣੇ ਖੁਦ ਵੀ ਮੰਨੇ ਕੇ ਅਸੀ ਏਨੇ ਖਤਮ ਕੀਤੇ..ਪਰ ਮਜਾਲ ਇੱਕ ਨੂੰ ਵੀ ਫਾਹੇ ਟੰਗਿਆ ਹੋਵੇ..ਸਗੋਂ ਪਿੱਠ ਤੇ ਵਾਰ ਕਰਨ ਵਾਲਿਆਂ ਦੀ ਸੱਤ ਵਲ ਪਾ ਕੇ ਰਾਖੀ ਕੀਤੀ..ਅੱਗਿਓਂ ਵੀ ਹੁੰਦੀ ਹੀ ਰਹੇਗੀ..ਖਬਰ ਸਭਕੋ ਥੀ ਮੇਰੇ ਕੱਚੇ ਮਕਾਨ ਕੀ..ਫੇਰ ਭੀ ਦੁਆਓਂ ਮੇਂ ਸਬਨੇ ਬਰਸਾਤ ਹੀ ਮਾਂਗੀ!
ਖੈਰ ਦਾਸਤਾਨ-ਏ-ਫਰੇਬਾਂ ਵਾਲੀ ਫ਼ੈਰਿਸਟ ਕਾਫੀ ਲੰਮੀਂ ਏ..ਸ਼ਾਇਦ ਹਜਾਰਾਂ ਸਫ਼ੇ ਭਰ ਜਾਣੇ..ਪਰ ਅਖੀਰ ਵਿੱਚ ਏਨਾ ਹੀ ਕਹਾਂਗੇ..
“ਅਪਣੀ ਸਲੀਕਾ-ਏ-ਜਿੰਦਗੀ ਕੋ ਕੁਛ ਯੂੰ ਮੋੜ ਦੋ..ਜੋ ਨਜਰਅੰਦਾਜ ਯਾ ਧੋਖਾ ਕਰੇ ਓਸੇ ਨਜਰ ਆਨਾ ਹੀ ਛੋੜ ਦੋ..”
ਖਾਲਸਾ ਜਦੋਂ ਵਕਤੀ ਤੌਰ ਤੇ ਨਜਰ ਆਉਣਾ ਬੰਦ ਹੋ ਜਾਵੇ ਤਾਂ ਕੋਈ ਅਦੁੱਤੀ ਕਲਾ ਫੇਰ ਸਦੀਆਂ ਤੋਂ ਵਰਤਦੀ ਹੀ ਆਈ ਏ!
ਹਰਪ੍ਰੀਤ ਸਿੰਘ ਜਵੰਦਾ
ਜਿੰਦਗੀ ਦਾ ਕੌੜਾ ਸੱਚ